ਇਸਲਾਮਾਬਾਦ-ਪਾਕਿਸਤਾਨ ਦੀ ਵਿਦੇਸ਼ਮੰਤਰੀ ਹਿਨਾ ਰਬਾਨੀ ਨੇ ਭਾਰਤ ਵੱਲੋਂ ਕੀਤੇ ਗਏ ਇਸ ਦਾਅਵੇ ਨੂੰ ਖਾਰਿਜ ਕੀਤਾ ਜਿਸ ਵਿੱਚ ਇਹ ਆਰੋਪ ਲਗਾਇਆ ਗਿਆ ਸੀ ਕਿ ਪਾਕਿ ਸੈਨਿਕਾਂ ਨੇ ਭਾਰਤੀ ਖੇਤਰ ਵਿੱਚ ਘੁਸਪੈਠ ਕਰਕੇ ਦੋ ਭਾਰਤੀ ਸੈਨਿਕਾਂ ਦੀ ਵਹਿਸ਼ੀਆਨਾ ਢੰਗ ਨਾਲ ਹੱਤਿਆ ਕੀਤੀ ਹੈ। ਹਿਨਾ ਦਾ ਕਹਿਣਾ ਹੈ ਕਿ ਪਾਕਿਸਤਾਨੀ ਸੈਨਿਕ ਇਸ ਹੱਤਿਆ ਲਈ ਜਿੰਮੇਵਾਰ ਨਹੀਂ ਹਨ।
ਹਿਨਾ ਰਬਾਨੀ ਨੇ ਭਾਰਤ ਵੱਲੋਂ ਲਗਾਏ ਗਏ ਇਸ ਆਰੋਪ ਤੇ ਆਪਣੇ ਤੇਵਰ ਸਖਤ ਕਰਦੇ ਹੋਏ ਕਿਹਾ ਕਿ ਸਾਡੀ ਸਰਕਾਰ ਇਸ ਗੱਲ ਤੋਂ ਹੈਰਾਨ ਹੈ ਕਿ ਸਾਡੇ ਸੈਨਿਕਾਂ ਤੇ ਭਾਰਤੀ ਸੈਨਿਕਾਂ ਦੀ ਹੱਤਿਆ ਦਾ ਆਰੋਪ ਲਗਾਇਆ ਜਾ ਰਿਹਾ ਹੈ ਜਦੋਂ ਕਿ ਸਾਡੀ ਸੈਨਾ 2003 ਤੋਂ ਹੀ ਸੰਘਰਸ਼ ਵਿਰਾਮ ਦੇ ਨਿਯਮਾਂ ਦਾ ਪਾਲਣ ਕਰਦੀ ਆ ਰਹੀ ਹੈ। ਖਾਰ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਆਰੋਪ ਸਾਡੇ ਉਪਰ ਲਗਾਏ ਜਾ ਰਹੇ ਹਨ, ਉਹ ਮੰਨਣਯੋਗ ਨਹੀਂ ਹਨ ਅਤੇ ਇਸ ਤਰ੍ਹਾਂ ਦੇ ਕੰਮ ਕਰਨੇ ਸਾਡੀਆਂ ਨੀਤੀਆਂ ਦੇ ਵਿਰੁਧ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਤੇ ਪਾਕਿਸਤਾਨ ਕਿਸੇ ਤੀਸਰੀ ਧਿਰ ਤੋਂ ਜਾਂਚ ਕਰਵਾਉਣ ਲਈ ਵੀ ਤਿਆਰ ਹੈ।ਹਿਨਾ ਨੇ ਯੂਐਨ ਤੋਂ ਇਸ ਦੀ ਜਾਂਚ ਕਰਵਾਉਣ ਦੀ ਵੀ ਗੱਲ ਕੀਤੀ।