ਨਵੀਂ ਦਿੱਲੀ- ਦਿੱਲੀ ਪੁਲਿਸ ਨੇ ਮੁਸ਼ਕਿਲ ਵਿੱਚ ਫਸੇ ਲੋਕਾਂ ਦੀ ਮੱਦਦ ਕਰਨ ਵਾਲਿਆਂ ਨੂੰ ਪਰੇਸ਼ਾਨ ਨਾਂ ਕਰਨ ਦਾ ਵਾਅਦਾ ਕੀਤਾ ਹੈ।ਪੁਲਿਸ ਦਾ ਕਹਿਣਾ ਹੈ ਕਿ ਜੇ ਕੋਈ ਕਿਸੇ ਜਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਉਂਦਾ ਹੈ ਤਾਂ ਉਹ ਆਪਣੀ ਪਛਾਣ ਦਸੇ ਬਗੈਰ ਵਾਪਿਸ ਜਾ ਸਕਦਾ ਹੈ। ਡਾਕਟਰਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਜਖਮੀ ਵਿਅਕਤੀ ਦਾ ਇਲਾਜ ਕਰਨ ਲਈ ਪੁਲਿਸ ਦਾ ਇੰਤਜਾਰ ਨਾਂ ਕਰਨ।
ਦਿੱਲੀ ਪੁਲਿਸ ਨੇ ਇਸ ਸਬੰਧੀ ਇਸ਼ਤਿਹਾਰ ਵੀ ਤਿਆਰ ਕੀਤਾ ਹੈ।ਇਸ ਇਸ਼ਤਿਹਾਰ ਵਿੱਚ ਲਿਖਿਆ ਗਿਆ ਹੈ, “ਐਕਸੀਡੈਂਟ ਦਾ ਸ਼ਿਕਾਰ ਹੋਏ ਲੋਕਾਂ ਨੂੰ ਬਚਾਉਣਾ ਹੁਣ ਬਹੁਤ ਹੀ ਆਸਾਨ ਹੈ।ਇਸ ਲਈ ਨਾਂ ਤਾਂ ਕੋਈ ਮੁਸ਼ਕਿਲ ਪ੍ਰਕਿਰਿਆ ਫਾਲੋ ਕਰਨੀ ਹੋਵੇਗੀ ਅਤੇ ਨਾਂ ਹੀ ਤੁਹਾਡੇ ਤੋਂ ਕੋਈ ਪੁੱਛਗਿੱਛ ਕੀਤੀ ਜਾਵੇਗੀ। ਤੁਸੀਂ ਵਿਕਿਟਮ ਨੂੰ ਹਸਪਤਾਲ ਲਿਜਾ ਸਕਦੇ ਹੋ ਅਤੇ ਆਪਣੀ ਪਛਾਣ ਜਾਹਿਰ ਕੀਤੇ ਬਿਨਾਂ ਤੁਰੰਤ ਜਾ ਸਕਦੇ ਹੋ।ਵਿਕਟਮ ਨੂੰ ਤੁਰੰਤ ਮੈਡੀਕਲ ਮੱਦਦ ਦਿੱਤੀ ਜਾਵੇਗੀ ਅਤੇ ਡਾਕਟਰਾਂ ਨੂੰ ਵੀ ਪੁਲਿਸ ਦਾ ਇੰਤਜਾਰ ਨਹੀਂ ਕਰਨਾ ਪਵੇਗਾ। ਸੱਭ ਤੋਂ ਜਰੂਰੀ ਹੈ ਵਿਕਟਮ ਦੀ ਜਾਨ ਬਚਾਉਣਾ….ਹੁਣ ਅੱਗੇ ਵੱਧ ਕੇ ਲੋਕਾਂ ਦੀ ਜਾਚ ਬਚਾਓ, ਤੁਹਾਨੂੰ ਕੋਈ ਪਰੇਸ਼ਾਨ ਨਹੀਂ ਕਰੇਗਾ।”
ਰੋਡ ਐਕਸੀਡੈਂਟ ਹੋਣ ਤੇ ਜਖਮੀ ਲੋਕ ਸੜਕ ਤੇ ਮੱਦਦ ਦੀ ਗੁਹਾਰ ਲਗਾਉਂਦੇ ਰਹਿੰਦੇ ਹਨ ਤੇ ਕੋਈ ਵੀ ਪੁਲਿਸ ਦੀ ਕਾਰਵਾਈ ਤੋਂ ਡਰਦਾ ਉਨ੍ਹਾਂ ਦੀ ਮੱਦਦ ਲਈ ਅੱਗੇ ਨਹੀਂ ਆਉਂਦਾ। ਬਹੁਤ ਸਾਰੇ ਲੋਕਾਂ ਦੀ ਜਲਦੀ ਮੈਡੀਕਲ ਸਹੂਲਤ ਨਾਂ ਮਿਲਣ ਕਰਕੇ ਮੌਤ ਹੋ ਜਾਂਦੀ ਹੈ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਦਿੱਲੀ ਪੁਲਿਸ ਨੇ ਸਪੈਸ਼ਲ ਮੁਹਿੰਮ ਚਲਾਈ ਹੈ।