ਨਵੀਂ ਦਿੱਲੀ-ਪਾਕਿਸਤਾਨ ਵਿੱਚ ਮਈ ਵਿੱਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਜਰਦਾਰੀ ਦੇ ਖਿਲਾਫ਼ ਵਿਰੋਧ ਦੇ ਸੁਰ ਹੋਰ ਵੀ ਤੇਜ਼ ਹੋ ਗਏ ਹਨ। ਕਨੇਡਾ ਤੋਂ ਵਾਪਿਸ ਪਰਤੇ ਮੌਲਾਨਾ ਕਾਦਰੀ ਸੋਮਵਾਰ ਤੋਂ ਹਜ਼ਾਰਾਂ ਸਮਰਥਕਾਂ ਦੇ ਨਾਲ ਲਾਹੌਰ ਤੋਂ ਲੌਂਗ ਮਾਰਚ ਕੱਢਦੇ ਹੋਏ ਇਸਲਾਮਾਬਾਦ ਪਹੁੰਚੇ ਹਨ।ਉਹ ਸੰਸਦ ਭੰਗ ਕਰਕੇ ਜਰਦਾਰੀ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣਾ ਚਾਹੁੰਦੇ ਹਨ।ਉਨ੍ਹਾਂ ਨੇ ਸੰਸਦ ਨੂੰ ਭੰਗ ਕਰਨ ਲਈ ਸਰਕਾਰ ਨੂੰ ਅਲਟੀਮੇਟਮ ਵੀ ਦਿੱਤਾ ਹੋਇਆ ਹੈ।
ਇਸਲਾਮੀ ਵਿਦਵਾਨ ਡਾ: ਤਹਿਰੂਲ ਕਾਦਰੀ ਦੇ ਹਜ਼ਾਰਾਂ ਸਮਰਥੱਕ ਸੰਸਦ ਦੇ ਬਾਹਰ ਜਮ੍ਹਾਂ ਹੋ ਗਏ ਹਨ ਅਤੇ ਸੰਸਦ, ਵਿਧਾਨ ਸੱਭਾਵਾਂ ਭੰਗ ਕਰਨ ਅਤੇ ਸਰਕਾਰ ਦੇ ਅਸਤੀਫੇ ਸਮੇਤ ਕਈਆਂ ਮੰਗਾਂ ਨੂੰ ਲੈ ਕੇ ਰੋਸ ਮੁਜਾਹਿਰੇ ਕਰ ਰਹੇ ਹਨ।ਸਰਕਾਰ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਕਾਦਰੀ ਨੇ ਸੰਸਦ ਭੰਗ ਕਰਨ ਲਈ ਅੱਜ ਸਵੇਰੇ 11ਵਜੇ ਤੱਕ ਦਾ ਅਲਟੀਮੇਟਮ ਦਿੱਤਾ ਹੋਇਆ ਹੈ।ਰਾਸ਼ਟਰਪਤੀ ਜਰਦਾਰੀ ਨੇ ਬਗਾਵਤੀ ਤੇਵਰ ਵੇਖਦੇ ਹੋਏ ਆਪਣੇ ਪ੍ਰੀਵਾਰ ਨੂੰ ਦੁੱਬਈ ਭੇਜ ਦਿੱਤਾ ਹੈ।ਪੂਰੇ ਪਾਕਿਸਤਾਨ ਦੀਆਂ ਫੋਨ ਲਾਈਨਾਂ ਜਾਮ ਹੋ ਗਈਆਂ ਹਨ ਅਤੇ ਲੱਖਾਂ ਲੋਕ ਇਸ ਅੰਦੋਲਨ ਵਿੱਚ ਸ਼ਾਮਿਲ ਹੋ ਰਹੇ ਹਨ।ਕੜਾਕੇ ਦੀ ਠੰਢ ਦੇ ਬਾਵਜੂਦ ਲੋਕ ਇਸਲਾਮਾਬਾਦ ਪਹੁੰਚ ਰਹੇ ਹਨ।ਕਾਦਰੀ ਆਪਣੇ ਆਪ ਨੂੰ ਇੱਕ ਸੁਧਾਰਵਾਦੀ ਨੇਤਾ ਦੇ ਰੂਪ ਵਿੱਚ ਪੇਸ਼ ਕਰ ਰਹੇ ਹਨ।ਇਸ ਰੈਲੀ ਨੂੰ ਕਈ ਕਟੜਵਾਦੀ ਸੰਗਠਨਾਂ ਦਾ ਸਮਰਥਣ ਮਿਲ ਰਿਹਾ ਹੈ।