ਚੰਡੀਗੜ੍ਹ- ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਤੋਂ ਬਾਅਦ ਉਨ੍ਹਾ ਦੇ ਪੁੱਤਰ ਜਸਜੀਤ ਸਿੰਘ ਬੰਨੀ ਨੇ ਅਕਾਲੀ ਦਲ ਬਾਦਲ ਤੋਂ ਆਪਣਾ ਅਸਤੀਫਾ ਦੇ ਦਿਤਾ ਹੈ। ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਦੇ ਨਿਵਾਸ ਤੇ ਕੈਪਟਨ ਕੰਵਲਜੀਤ ਸਿੰਘ ਦੇ ਪਰੀਵਾਰ ਨਾਲ ਅਫਸੋਸ ਕਰਨ ਲਈ ਪਹੁੰਚੇ। ਸਾਬਕਾ ਮੁੱਖਮੰਤਰੀ ਨੇ ਕਿਹਾ ਕਿ ਉਹ ਕੋਈ ਰਾਜਨੀਤਕ ਕਾਰਣ ਕਰਕੇ ਨਹੀਂ ਆਏ। ਉਨ੍ਹਾਂ ਦੀ ਇਸ ਪਰੀਵਾਰ ਨਾਲ ਪੁਰਾਣੀ ਸਾਂਝ ਹੈ। ਸੈਨਾ ਵਿਚ ੳਨ੍ਹਾਂ ਨੇ ਇਕ ਹੀ ਰੈਜੀਮੈਂਟ ਵਿਚ ਕੰਮ ਕੀਤਾ ਹੈ। ਵਿਧਾਨ ਸਭਾ ਵਿਚ ਵੀ ਉਨ੍ਹਾਂ ਨੇ ਇਕਠਿਆਂ ਇਕ ਲੰਬਾ ਸਫਰ ਤਹਿ ਕੀਤਾ ਹੈ। ਬੰਨੀ ਦਾ ਬਾਦਲ ਦਲ ਤੋਂ ਅਸਤੀਫਾ ਦੇਣਾ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਉਨ੍ਹਾਂ ਦੇ ਘਰ ਜਾਣਾ ਆਉਣ ਵਾਲੇ ਸਮੇਂ ਵਿਚ ਰਾਜਨੀਤੀ ਵਿਚ ਆਉਣ ਵਾਲੇ ਬਦਲਾਵ ਵਲ ਇਸ਼ਾਰਾ ਕਰਦਾ ਹੈ। ਜਸਜੀਤ ਸਿੰਘ ਬੰਨੀ ਨੇ ਸਹਿਕਾਰੀ ਬੈਂਕ ਦੇ ਚੇਅਰਮੈਨ ਦੇ ਪਦ ਤੋਂ ਵੀ ਤਿਆਗ ਪੱਤਰ ਦੇ ਦਿਤਾ ਹੈ।
ਕੈਪਟਨ ਕੰਵਲਜੀਤ ਸਿੰਘ ਦੀ ਅੰਤਿਮ ਅਰਦਾਸ ਸਮੇਂ ਬੰਨੀ ਨੇ ਪਟਿਆਲਾ ਲੋਕ ਸਭਾ ਹਲਕੇ ਤੋਂ ਆਪਣੀ ਮਾਤਾ ਜੀ ਦੇ ਚੋਣ ਲੜਨ ਦਾ ਐਲਾਨ ਕਰ ਦਿਤਾ ਹੈ। ਉਸ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਪਣੇ ਵਿਛੜੇ ਨੇਤਾ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਹੋਏ ਸਨ। ਕੁਝ ਹਸਤੀਆਂ ਵਲੋਂ ਸੜਕ ਹਾਦਸੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਇਸ ਹਾਦਸੇ ਨੂੰ ਸ਼ਕ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ।
ਬੰਨੀ ਨੇ ਬਾਦਲ ਦਲ ਤੋਂ ਅਸਤੀਫਾ ਦਿਤਾ
This entry was posted in ਪੰਜਾਬ.