ਪੈਰਿਸ, (ਸੁਖਵੀਰ ਸਿੰਘ ਸੰਧੂ)- ਇਥੇ ਦੇ ਛੈਲ ਇਲਾਕੇ ਵਿੱਚ ਇੱਕ 57 ਸਾਲਾਂ ਦੀ ਅਰਬੀ ਮੂਲ ਦੀ ਔਰਤ ਜਦੋਂ ਇੱਕ ਸੌਪਿੰਗ ਸੈਟਰ ਵਿੱਚ ਸਮਾਨ ਦੀ ਖਰੀਦੋ-ਫਰੋਖਤ ਕਰਨ ਲਈ ਆਈ ਤਾਂ ਉਸ ਨੇ ਪੂਰੇ ਸਰੀਰ ਨੂੰ ਬੁਰਕੇ ਨਾਲ ਢਕਿਆ ਹੋਇਆ ਸੀ।ਸਿਰਫ ਉਸ ਦੀਆ ਅੱਖਾਂ ਹੀ ਦਿਸ ਰਹੀਆ ਸਨ।ਸਟੋਰ ਦੇ ਸਕਿਉਰਟੀ ਵਾਲੇ ਆਦਮੀ ਨੇ ਉਸ ਨੂੰ ਅੰਦਰ ਜਾਣ ਤੋਂ ਮਨ੍ਹਾਂ ਕਰ ਦਿੱਤਾ।ਜਦੋਂ ਉਸ ਔਰਤ ਨੇ ਇਸ ਦਾ ਵਿਰੋਧ ਕੀਤਾ,ਤਾਂ ਸਕਿਉਰਟੀ ਵਾਲਿਆਂ ਨੇ ਫੋਨ ਕਰਕੇ ਪੁਲੀਸ ਨੂੰ ਬੁਲਾ ਲਿਆ।ਪੁਲਿਸ ਨੇ ਆਕੇ ਸਭ ਤੋਂ ਪਹਿਲਾਂ ਉਸ ਔਰਤ ਦੇ ਫਰਾਂਸ ਦੇ ਪੇਪਰ ਚੈਕ ਕੀਤੇ, ਤੇ ਬਾਅਦ ਵਿੱਚ ਉਸ ਨੂੰ ਪੁਲਿਸ ਸਟੇਸ਼ਨ ਲੈ ਗਈ।ਜਿਥੇ ਉਹਨਾਂ ਨੇ ਪੂਰੀ ਛਾਣ-ਬੀਣ ਤੋਂ ਬਾਅਦ 150 ਐਰੋ ਜੁਰਮਾਨਾ ਕਰ ਕੇ ਰਿਹਾ ਕਰ ਦਿੱਤਾ।ਇਥੇ ਇਹ ਯਿਕਰ ਯੋਗ ਹੈ ਕਿ ਫਰਾਂਸ ਵਿੱਚ ਬਣੇ ਸਾਲ 2010 ਦੇ ਨਵੇਂ ਕਨੂੰਨ ਮੁਤਾਬਕ ਜਨਤਕ ਥਾਵਾਂ ਉਪਰ ਢਕੇ ਹੋਏ ਚਿਹਰੇ ਵਾਲਾ ਬੁਰਕਾ ਪਾਉਣ ਤੇ ਪਾਬੰਦੀ ਲੱਗੀ ਹੋਈ ਹੈ।ਜਿਸ ਵਜ੍ਹਾ ਕਰਕੇ ਇਸ ਤੋਂ ਪਹਿਲਾਂ ਵੀ ਪੁਲਿਸ ਕਈ ਔਰਤਾਂ ਨੂੰ ਜੁਰਮਾਨਾ ਕਰ ਚੁੱਕੀ ਹੈ।