ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੋਮਵਾਰ ਨੂੰ ਦੇਰ ਰਾਤ ਇੱਕ ਨਿਜੀ ਸਮਾਗਮ ਦੌਰਾਨ ਆਪਣੇ ਪ੍ਰੀਵਾਰ ਦੀ ਮੌਜੂਦਗੀ ਵਿੱਚ ਦੂਸਰੀ ਵਾਰ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਤੋਂ ਬਾਅਦ ਓਬਾਮਾ ਨੇ ਆਪਣੇ ਭਾਸ਼ਣ ਵਿੱਚ ਲੋਕਾਂ ਵੱਲੋਂ ਉਸ ਵਿੱਚ ਭਰੋਸਾ ਕਾਇਮ ਰੱਖਣ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਕਿ ਦੇਸ਼ ਲਈ ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।
ਮੁੱਖ ਜੱਜ ਜਾਨ ਰਾਬਰਟ ਨੇ 51 ਸਾਲਾ ਓਬਾਮਾ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁਕਾਈ।ਓਬਾਮਾ ਨੇ ਬਾਈਬਲ ਐ ਹੱਥ ਰੱਖ ਕੇ ਸਹੁੰ ਚੁਕੀ। ਮਿਸ਼ਲ ਨੇ ਆਪਣੇ ਪਤੀ ਓਬਾਮਾ ਨੂੰ ਦੁਬਾਰਾ ਰਾਸ਼ਟਰਪਤੀ ਚੁਣੇ ਜਾਣ ਤੇ ਵਧਾਈ ਦਿੱਤੀ। ਦੋ ਦਿਨ ਵਿੱਚ ਦੋ ਵਾਰ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕੀ ਗਈ।ਇੱਕ ਵਾਰ ਐਤਵਾਰ ਨੂ ਨਿਜੀ ਤੌਰ ਤੇ ਅਤੇ ਦੂਸਰੀ ਵਾਰ ਅਮਰੀਕੀ ਲੋਕਾਂ ਦੀ ਮੌਜੂਦਗੀ ਵਿੱਚ ਸੋਮਵਾਰ ਨੂੰ ਇਹ ਰਸਮ ਅਦਾ ਕੀਤੀ ਗਈ।ਇਸ ਸਮਾਗਮ ਦੌਰਾਨ ਪ੍ਰੀਵਾਰਿਕ ਮੈਂਬਰਾਂ ਤੋਂ ਇਲਾਵਾ ਕਾਂਗਰਸੀ ਮੈਂਬਰ, ਫੈਮਿਲੀ ਫਰੈਂਡਜ਼ ਅਤੇ ਅਮਰੀਕੀ ਲੋਕ ਹਾਜਿਰ ਸਨ।