ਚੰਡੀਗੜ੍ਹ- ਸੈਨਾ ਦੇ ਸਾਬਕਾ ਜਨਰਲ ਦੀ ਆਰ. ਐਸ. ਦਿਆਲ ਬਰਸੀ ਤੇ ਇੱਕ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਅਰਦਾਸ ਕਰਨ ਤੋਂ ਮਨ੍ਹਾਂ ਕਰ ਦਿੱਤਾ।ਦਿਆਲ ਨੇ 1984 ਵਿੱਚ ਬਲੂ ਸਟਾਰ ਅਪਰੇਸ਼ਨ ਵਿੱਚ ਹਿੱਸਾ ਲਿਆ ਸੀ।ਜਿਸ ਨਾਲ ਸਿੱਖ ਹਿਰਦਿਆਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਸੀ।ਇਸ ਲਈ ਗੁਰਦੁਆਰੇ ਵੱਲੋਂ ਉਸ ਦੀ ਪਹਿਲੀ ਬਰਸੀ ਤੇ ਅਰਦਾਸ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ।ਪੰਜਾਬ ਸਰਕਾਰ ਨੇ ਇਸ ਨੂੰ ਧਾਰਮਿਕ ਮਾਮਲਾ ਦਸਦੇ ਹੋਏ ਕੋਈ ਵੀ ਟਿਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਹਰਿਆਣਾ ਦੇ ਪੰਚਕੂਲਾ ਸ਼ਹਿਰ ਦੇ ਸੈਕਟਰ -7 ਵਿੱਚ ਸਥਿਤ ਸਿੰਘ ਸਭਾ ਦੇ ਗੁਰਦੁਆਰੇ ਨੇ ਦਿਆਲ ਦੇ ਪ੍ਰੀਵਾਰ ਵੱਲੋਂ ਉਸ ਦੀ ਬਰਸੀ ਤੇ ਅਰਦਾਸ ਕਰਨ ਦੀ ਅਪੀਲ ਨੂੰ ਠੁਕਰਾਉਂਦੇ ਹੋਏ ਅਰਦਾਸ ਕਰਨ ਤੋਂ ਜਵਾਬ ਦੇ ਦਿੱਤਾ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਚਕੂਲਾ ਗੁਰਦੁਆਰੇ ਦੇ ਇਸ ਫੈਸਲੇ ਨੂੰ ਸਹੀ ਕਰਾਰ ਦਿੰਦੇ ਹੋਏ ਇਸ ਦੀ ਸਲਾਘਾ ਕੀਤੀ।ਐਸਜੀਪੀਸੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਦੇ ਪ੍ਰਬੰਧਕਾਂ ਨੇ ਇਹ ਫੈਸਲਾ ਸੋਚ ਵਿਚਾਰ ਕੇ ਹੀ ਲਿਆ ਹੋਵੇਗਾ। ਹਰਿਮੰਦਿਰ ਸਾਹਿਬ ਸਿੱਖਾਂ ਲਈ ਬਹੁਤ ਹੀ ਪਵਿੱਤਰ ਸਥਾਨ ਹੈ।ਦਿਆਲ ਨੇ ਸੈਨਾ ਦੀ ਅਗਵਾਈ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਆਪਣੇ ਫਰਜ਼ ਨਾਲ ਜੁੜੇ ਹੋਏ ਹਨ। ਦਿਆਲ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਸੀ ਕਿ ਇਹ ਉਸ ਦੇ ਧਰਮ ਦਾ ਸੱਭ ਤੋਂ ਪਵਿੱਤਰ ਸਥਾਨ ਹੈ।