ਨਵੀਂ ਦਿੱਲੀ- ਸਰਕਾਰ ਨੇ ‘ਭਗਵਾ ਅੱਤਵਾਦ’ਦਾ ਘਿਨੌਣਾ ਚਿਹਰਾ ਦੇਸ਼ ਦੀ ਜਨਤਾ ਦੇ ਸਾਹਮਣੇ ਲਿਆਉਂਦੇ ਹੋਏ 10 ਭਗਵਾ ਅੱਤਵਾਦੀਆਂ ਦੀ ਇੱਕ ਲਿਸਟ ਜਾਰੀ ਕੀਤੀ ਹੈ।ਇਹ ਸੂਚੀ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ।ਹਾਲ ਹੀ ਵਿੱਚ ਇਸ ਸਬੰਧੀ ਗ੍ਰਹਿ ਮੰਤਰੀ ਛਿੰਦੇ ਨੇ ਸੰਘ ਤੇ ਇਹ ਆਰੋਪ ਲਗਾਇਆ ਸੀ ਕਿ ਉਸ ਦੇ ਅੱਤਵਾਦੀਆਂ ਨਾਲ ਕਰੀਬੀ ਸਬੰਧ ਹਨ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿੱਚ 10 ਅਜਿਹੇ ਲੋਕਾਂ ਦੇ ਨਾਂ ਸ਼ਾਮਿਲ ਹਨ, ਜਿਨ੍ਹਾਂ ਦੇ ਤਾਰ ਸੰਘ ਜਾਂ ਹੋਰ ਹਿੰਦੂਵਾਦੀ ਸੰਗਠਨਾਂ ਨਾਲ ਜੁੜੇ ਹੋਏ ਹਨ।ਇਹ ਸੱਭ ਦੇਸ਼ ਵਿੱਚ ਅੱਤਵਾਦ ਫੈਲਾਉਣ ਲਈ ਸ਼ੱਕ ਦੇ ਘੇਰੇ ਵਿੱਚ ਹਨ।ਗ੍ਰਹਿ ਵਿਭਾਗ ਦਾ ਕਹਿਣਾ ਹੈ ਕਿ ਇਹ ਲਿਸਟ ਪੁਖਤਾ ਸਬੂਤਾਂ ਦੇ ਆਧਾਰ ਤੇ ਤਿਆਰ ਕੀਤੀ ਗਈ ਹੈ। ਇਸ ਸੂਚੀ ਵਿੱਚ ਸ਼ਾਮਿਲ 10 ਨਾਂ ਹਨ:
1.-ਸੁਨੀਲ ਜੋਸ਼ੀ: ਰਾਸ਼ਟਰੀ ਸਵੈ ਸੇਵਕ ਸੰਘ ਦਾ ਵਰਕਰ।90 ਤੋਂ 2003 ਤੱਕ ਮੱਧਪ੍ਰਦੇਸ਼ ਦੇ ਮਹੂ ਅਤੇ ਦੇਵਾਸ ਵਿੱਚ ਸਰਗਰਮ ਸੀ।ਸਮਝੌਤਾ ਐਕਸਪ੍ਰੈਸ ਕਾਂਡ ਅਤੇ ਅਜਮੇਰ ਸ਼ਰੀਫ਼ ਦੀ ਦਰਗਾਹ ਤੇ ਹੋਏ ਧਮਾਕਿਆਂ ਦੇ ਆਰੋਪੀਆਂ ਦੀ ਲਿਸਟ ਵਿੱਚ ਇਸ ਦਾ ਨਾਂ ਸ਼ਾਮਿਲ ਹੈ।
2.ਸੰਦੀਪ ਡਾਂਗੇ: ਰਾਸ਼ਟਰੀ ਸਵੈ ਸੇਵਕ ਸੰਘ ਦਾ ਪਰਚਾਰਕ ਹੈ ਅਤੇ 90 ਦੇ ਦਹਾਕਿਆਂ ਤੋਂ ਲੈ ਕੇ 2006 ਤੱਕ ਮਹੂ, ਇੰਦੌਰ, ਉਤਰ ਕਾਂਸ਼ੀ ਅਤੇ ਸਾਝਾਪੁਰ ਵਿੱਚ ਸਰਗਰਮ ਰਿਹਾ ਹੈ।ਇਸ ਤੇ ਸਮਝੌਤਾ ਐਕਸਪ੍ਰੈਸ, ਮੱਕਾ ਮਸਜਿਦ ਅਤੇ ਅਜਮੇਰ ਧਮਾਕਿਆਂ ਦੀ ਸਾਜਿਸ਼ ਵਿੱਚ ਸ਼ਾਮਿਲ ਹੋਣ ਦਾ ਆਰੋਪ ਹੈ।ਇਸ ਸਮੇਂ ਫਰਾਰ ਹੈ।
3.ਲੋਕੇਸ਼ ਸ਼ਰਮਾ:ਰਾਸ਼ਟਰੀ ਸਵੈ ਸੇਵਕ ਸੰਘ ਦਾ ਨਗਰ ਕਾਰਜਕਰਤਾ।ਘਰ ਦੇਵਗੜ੍ਹ ਵਿੱਚ ਹੈ। ਸਮਝੌਤਾ ਐਕਸਪ੍ਰੈਸ ਕਾਂਡ ਅਤੇ ਮੱਕਾ ਮਸਜਿਦ ਬਲਾਸਟ ਮਾਮਲੇ ਵਿੱਚ ਸ਼ਾਮਿਲ ਹੋਣ ਕਰਕੇ ਗ੍ਰਿਫ਼ਤਾਰ ਕੀਤਾ ਗਿਆ।
4.ਸਵਾਮੀ ਅਸੀਮਾਨੰਦ:90 ਤੋਂ ਲੈ ਕੇ 2007 ਤੱਕ ਗੁਜਰਾਤ ਦੇ ਡਾਂਗ ਸਥਿਤ ਰਾਸ਼ਟਰੀ ਸੇਵਕ ਸੰਘ ਦੀ ਸ਼ਾਖਾ ਵਨਵਾਸੀ ਕਲਿਆਣ ਪ੍ਰੀਸ਼ਦ ਨਾਲ ਜੁੜਿਆ ਹੋਇਆ ਸੀ। ਇਸ ਨੂੰ ਸਮਝੌਤਾ ਐਕਸਪ੍ਰੈਸ, ਮੱਕਾ ਮਸਜਿਦ ਅਤੇ ਅਜਮੇਰ ਧਮਾਕਿਆਂ ਵਿੱਚ ਸ਼ਾਮਿਲ ਹੋਣ ਕਰਕੇ ਗ੍ਰਿਫ਼ਤਾਰ ਕੀਤਾ ਹੋਇਆ ਹੈ।
5.ਰਾਜੇਂਦਰ (ਉਰਫ਼ ਸਮੁੰਦਰ):ਰਾਸ਼ਟਰੀ ਸਵੈ ਸੇਵਕ ਸੰਘ ਦਾ ਅਹੁਦੇਦਾਰ ਰਿਹਾ। ਸਮਝੌਤਾ ਐਕਸਪ੍ਰੈਸ ਕਾਂਡ ਅਤੇ ਮੱਕਾ ਮਸਜਿਦ ਧਮਾਕਿਆਂ ਦੇ ਸਿਲਸਿਲੇ ਵਿੱਚ ਸ਼ਾਮਿਲ ਹੋਣ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
6.ਮੁਕੇਸ਼ ਵਾਸਾਨੀ:ਗੋਧਰਾ ਵਿੱਚ ਰਾਸ਼ਟਰੀ ਸਵੈ ਸੇਵਕ ਸੰਘ ਦਾ ਵਰਕਰ ਰਿਹਾ।ਅਜਮੇਰ ਬਲਾਸਟ ਵਿੱਚ ਸ਼ਾਮਿਲ ਹੋਣ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
7.ਦੇਵੇਂਦਰ ਗੁਪਤਾ:ਮਹੂ ਅਤੇ ਇੰਦੌਰ ਵਿੱਚ ਰਾਸ਼ਟਰੀ ਸਵੈ ਸੇਵਕ ਸੰਘ ਦਾ ਪਰਚਾਰਕ ਰਿਹਾ। ਅਜਮੇਰ ਬਲਾਸਟ ਵਿੱਚ ਸ਼ਾਮਿਲ ਹੋਣ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
8.ਚੰਦਰਸ਼ੇਖਰ ਲੇਵੇ:2007 ਵਿੱਚ ਸ਼ਾਹਜਹਾਂਪੁਰ ਵਿੱਚ ਰਾਸ਼ਟਰੀ ਸੇਵਕ ਸੰਘ ਦਾ ਪਰਚਾਰਕ ਰਹਿ ਚੁੱਕਿਆ ਹੈ। ਮੱਕਾ ਮਸਜਿਦ ਧਮਾਕਿਆਂ ਦੇ ਸਿਲਸਿਲੇ ਵਿੱਚ ਸ਼ਾਮਿਲ ਹੋਣ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
9.ਕਮਲ ਚੌਹਾਨ: ਰਾਸ਼ਟਰੀ ਸੇਵਕ ਸਵੈ ਸੰਘ ਦਾ ਪਰਚਾਰਕ। ਸਮਝੌਤਾ ਐਕਸਪ੍ਰੈਸ, ਮੱਕਾ ਮਸਜਿਦ ਅਤੇ ਅਜਮੇਰ ਧਮਾਕਿਆਂ ਦੀ ਸਾਜਿਸ਼ ਵਿੱਚ ਸ਼ਾਮਿਲ ਹੋਣ ਕਰਕੇ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
10.ਰਾਮਜੀ ਕਗਲਸੰਗਰਾ: ਰਾਸ਼ਟਰੀ ਸਵੈ ਸੇਵਕ ਸੰਘ ਦਾ ਸਹਾਇਕ। ਸਮਝੌਤਾ ਐਕਸਪ੍ਰੈਸ,ਕਾਂਡ ਮੱਕਾ ਮਸਜਿਦ ਅਤੇ ਅਜਮੇਰ ਧਮਾਕਿਆਂ ਦੀ ਸਾਜਿਸ਼ ਵਿੱਚ ਸ਼ਾਮਿਲ ਹੋਣ ਦਾ ਆਰੋਪ ਹੈ।ਇਸ ਸਮੇਂ ਫਰਾਰ ਹੈ।