ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕਲੂ ਸ਼ੁਕਰਵਾਰ ਤੋਂ ਹੀ ਚੋਣ ਪ੍ਰਚਾਰ ਬੰਦ ਹੋ ਗਿਆ ਹੈ।ਆਖਰੀ ਦਿਨ ਦੋਵਾਂ ਮੁੱਖ ਪਾਰਟੀਆਂ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਰਨਾ ਧੜ੍ਹੇ ਨੇ ਜਮ ਕੇ ਚੋਣ ਪ੍ਰਚਾਰ ਕੀਤਾ। ਮੁੱਖ ਮੁਕਾਬਲਾ ਇਨ੍ਹਾਂ ਦੋਵਾਂ ਪਾਰਟੀਆਂ ਵਿੱਚਕਾਰ ਹੀ ਹੈ।
ਪੰਜਾਬ ਤੋਂ ਦਿੱਲੀ ਪਹੁੰਚੇ ਬਾਦਲ ਦਲ ਦੇ ਸਾਰੇ ਨੇਤਾਵਾਂ ਅਤੇ ਸੁਖਬੀਰ ਬਾਦਲ ਨੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਪੱਖ ਵਿੱਚ ਦਿੱਲੀ ਦੇ ਸਿੱਖ ਵੋਟਰਾਂ ਤੋਂ ਵੋਟਾਂ ਮੰਗੀਆਂ।ਡੀਐਸਜੀਪੀਸੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਜੋਰਦਾਰ ਚੋਣ ਪ੍ਰਚਾਰ ਕੀਤਾ। ਸਰਨਾ ਧੜ੍ਹੇ ਨੂੰ ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦੀਕਸ਼ਤ ਅਤੇ ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਪੂਰੀ ਸਪੋਰਟ ਕਰ ਰਹੇ ਹਨ ਅਤੇ ਦੂਸਰੀ ਧਿਰ ਨੂੰ ਪੰਜਾਬ ਸਰਕਾਰ,ਭਾਜਪਾ ਤੇ ਆਰਐਸਐਸ ਦੀ ਪੂਰੀ ਸਪੋਰਟ ਹੈ।ਇਸ ਚੋਣ ਵਿੱਚ ਦਿੱਲੀ ਦੇ ਸਿੱਖ ਵੋਟਰਾਂ ਦੇ ਰੁਝਾਣ ਦਾ ਪਤਾ ਚੱਲ ਜਾਵੇਗਾ ਕਿ ਊਹ ਕਿਸ ਤਰਫ਼ ਹਨ। 30 ਜਨਵਰੀ ਨੂੰ ਚੋਣ ਨਤੀਜੇ ਹੀ ਇਹ ਤੈਅ ਕਰਨਗੇ ਕਿ ਦਿੱਲੀ ਦੇ ਲੋਕ ਕਿਸ ਪਾਰਟੀ ਦੇ ਹੱਥਾਂ ਵਿੱਚ ਸਿੱਖ ਗੁਰਦੁਆਰਿਆਂ ਦੀ ਵਾਗਡੋਰ ਸੌਂਪਦੇ ਹਨ।