ਸਰਬੀਆ ਦੇ ਨੋਵਾਕ ਜੋਕੋਵਿਚ ਨੇ ਇੰਗਲੈਂਡ ਦੇ ਐਂਡੀ ਮਰੇ ਨੂੰ ਹਰਾਕੇ ਟੈਨਿਸ ਦਾ ਆਸਟ੍ਰੇਲੀਅਨ ਓਪਨ ਖਿਤਾਬ ਜਿੱਤ ਲਿਆ। ਉਸਨੇ ਮਰੇ ਨੂੰ 6-7, 7-6, 6-3, 6-2 ਸੈਟਾਂ ਨਾਲ ਹਰਾਇਆ।
ਜੋਕੋਵਿਚ ਨੇ ਲਗਾਤਾਰ ਆਸਟ੍ਰੇਲੀਅਨ ਓਪਨ ਦਾ ਖਿਤਾਬ ਤੀਜੀ ਵਾਰ ਜਿੱਤਿਆ ਲੇਕਨ ਐਂਡੀ ਮਰੇ ਦੀ ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿਚ ਇਹ ਤੀਜੀ ਹਾਰ ਰਹੀ। ਨੋਵਾਕ ਪਹਿਲੇ ਸੈਟ ਵਿਚ ਮਰੇ ਤੋਂ 7-6 ਨਾਲ ਹਾਰ ਗਏ ਸਨ ਪਰੰਤੂ ਬਾਅਦ ਵਿਚ ਵਧੀਆ ਵਾਪਸੀ ਕਰਦਿਆਂ ਹੋਇਆਂ ਉਸਨੇ 7-6, 6-3 ਅਤੇ 6-2 ਨਾਲ ਸੈਟ ਜਿੱਤਕੇ ਇਹ ਖਿਤਾਬ ਆਪਣੇ ਨਾਮ ਕਰ ਲਿਆ। ਜੋਕੋਵਿਚ ਨੇ ਆਸਟ੍ਰੇਲੀਅਨ ਓਪਨ ਖਿਤਾਬ ਚੌਥੀ ਵਾਰ ਜਿੱਤਿਆ ਅਤੇ ਛੇ ਉਸਦਾ ਛੇਵਾਂ ਗਰੈਂਡ ਸਲੈਮ ਖਿਤਾਬ ਸੀ।