ਨਵੀਂ ਦਿੱਲੀ-ਭਾਜਪਾ ਦੇ ਮੂੰਹਫੱਟ ਸਾਂਸਦ ਨਵਜੋਤ ਸਿੱਧੂ ਨੂੰ ਚੋਣ ਆਯੋਗ ਨੇ ਬੁਰੀ ਤਰ੍ਹਾਂ ਨਾਲ ਫਿਟਕਾਰ ਲਗਾਈ ਹੈ। ਗੁਜਰਾਤ ਚੋਣਾਂ ਦੌਰਾਨ ਸਿੱਧੂ ਤੇ ਆਚਾਰ ਸਹਿੰਤਾ ਦਾ ਉਲੰਘਣ ਕਰਨ ਦਾ ਆਰੋਪ ਹੈ।ਸਿੱਧੂ ਨੇ ਇੱਕ ਚੋਣ ਰੈਲੀ ਦੌਰਾਨ ਆਪਣੀ ਘਟੀਆ ਫਿਤਰਤ ਦਾ ਸਬੂਤ ਦਿੰਦੇ ਹੋਏ ਪ੍ਰਧਾਨਮੰਤਰੀ ਮਨਮੋਹਨ ਸਿੰਘ ਤੇ ਵਿਅਕਤੀਗਤ ਟਿਪਣੀ ਕੀਤੀ ਸੀ।
ਚੋਣ ਕਮਿਸ਼ਨ ਨੇ ਸਿੱਧੂ ਨੂੰ ਇਹ ਹੁਕਮ ਜਾਰੀ ਜਾਰੀ ਕੀਤੇ ਹਨ ਕਿ ਉਹ ਭੱਵਿਖ ਵਿੱਚ ਅਜਿਹੀਆਂ ਟਿਪਣੀਆਂ ਤੋਂ ਬਾਜ਼ ਆਵੇ ਅਤੇ ਇਸ ਸਬੰਧੀ ਬਹੁਤ ਹੀ ਸਾਵਧਾਨ ਰਹੇ। ਅਗੇ ਤੋਂ ਚੋਣ ਪ੍ਰਚਾਰ ਦੌਰਾਨ ਉਸ ਨੂੰ ਚੋਣ ਨਿਯਮਾਂ ਦਾ ਪਾਲਣ ਕਰਨ ਲਈ ਕਿਹਾ ਗਿਆ ਹੈ। ਸਿੱਧੂ ਦੇ ਭਾਸ਼ਣ ਦੀ ਸੀਡੀ ਵੇਖਣ ਤੋਂ ਬਾਅਦ ਆਯੋਗ ਨੇ ਇਹ ਜਾਣਿਆ ਕਿ ਸਿੱਧੂ ਦੇ ਭਾਸ਼ਣ ਸੰਪਰਦਾਇਕ ਭਾਵਨਾਵਾਂ ਨੂੰ ਭੜਕਾਉਣ ਵਾਲੇ ਸਨ। ਉਸ ਨੇ ਆਪਣੇ ਵਿਰੋਧੀ ਨੇਤਾਵਾਂ ਦੇ ਨਿਜੀ ਜੀਵਨ ਤੇ ਇਤਰਾਜਯੋਗ ਟਿਪਣੀਆਂ ਕੀਤੀਆਂ ਸਨ। ਉਸ ਵੱਲੋਂ ਕਮਿਸ਼ਨ ਨੂੰ ਆਪਣੀ ਸਫਾਈ ਦੇਣ ਤੋਂ ਬਾਅਦ ਇਹ ਫਿਟਕਾਰ ਖਾਣੀ ਪਈ।