ਫੁੱਲ ਬਣ ਕੇ ਬਸੰਤੀ ਰੰਗ ਦਾ ,
ਤੂੰ ਮੀਡ੍ਹੀਆਂ ‘ਚ ਖਿੱੜ ਸੋਹਣਿਆਂ ।
ਮੀਡ੍ਹੀਆਂ ‘ਚ ਖਿੱੜ ਸੋਹਣਿਆਂ ।
ਚੜ੍ਹਦੀ ਜਵਾਨੀ ਕਹਿੰਦੇ ਹੁੰਦੀ ਮਸਤਾਨੀ ਵੇ।
ਤੇਰੇ ਸੋਹਣੇ ਮੁੱਖ਼ੜੇ ਤੇ ਹੋਈ ਮੈਂ ਦੀਵਾਨੀ ਵੇ।
ਦੁੱਖ਼ ਸੁਣ ਜਾ ਵੇ ਟੁੱਟੀ ਮੇਰੀ ਵੰਗ ਦਾ ,
ਮੀਡ੍ਹੀਆਂ ‘ਚ ਖ਼ਿੱੜ ਸੋਹਣਿਆਂ ।
ਫੁੱਲ ਬਣ ਕੇ ਬਸੰਤੀ ਰੰਗ ਦਾ …………….।
ਸਰ੍ਹੋਂ ਦਿਆਂ ਫੁੱਲਾਂ ਜਿਹਾ ਵੇਖ ਚੰਨਾ ਸੂਟ ਵੇ।
ਜਦੋਂ ਘਰ ਆਵੇਂ ਤੈਨੂੰ ਮਾਰਾਂ ਮੈਂ ਸਲੂਟ ਵੇ ।
ਵੇ ਤੇਰਾ ਸੱਜਣਾਂ ਦੀਦਾਰ ਦਿਲ ਮੰਗਦਾ,
ਮੀਡ੍ਹੀਆਂ ‘ਚ ਖ਼ਿੱੜ ਸੋਹਣਿਆਂ ।
ਫੁੱਲ ਬਣ ਕੇ ਬਸੰਤੀ ਰੰਗ ਦਾ ……………।
ਬੁਢ੍ਹੇ ਰੁੱਖ਼ਾਂ ਤਾਈਂ ਹੁਣ ਅੱਖਾਂ ਪਈਆਂ ਫੁੱਟ ਵੇ।
ਫੁੱਲਾਂ ਦਾ ਨਜ਼ਾਰਾ ਭੌਰ ਜਾਣ ਨਾ ਲੁੱਟ ਵੇ ।
ਵੇ ਕਿਨਾਂ ਚਿਰ ਰਹੂ ਦਿਲ ਤੇਰਾ ਸੰਗਦਾਂ ,
ਮੀਡ੍ਹੀਆਂ ‘ਚ ਖ਼ਿੱੜ ਸੋਹਣਿਆਂ ।
ਫੁੱਲ ਬਣ ਕੇ ਬਸੰਤੀ ਰੰਗ ਦਾ …………..।
ਚੰਨਾ ਇਕ ਰੀਝ ਮੈਨੂੰ ਤੇਰੇ ਹੀ ਦੀਦਾਰ ਦੀ ।
ਬੁਲ੍ਹੀਆਂ ‘ਚ ਨਾਂ ਤੇਰਾ ਰਹਿਨੀਂ ਹਾਂ ਪੁਕਾਰਦੀ।
ਵੇ ਜਾਨ ਸੂਲੀ ਤੇ ਰਿਹੋਂ ਤੂੰ ਮੇਰੀ ਟੰਗਦਾ,
ਮੀਡ੍ਹੀਆਂ ‘ਚ ਖ਼ਿੱੜ ਸੋਹਣਿਆਂ।
ਫੁੱਲ ਬਣ ਕੇ ਬਸੰਤੀ ਰੰਗ ਦਾ ………….।
ਰੱਬਾ! ਦਰਵਾਜੇ ਖੁਲ੍ਹੇ ਰਹਿਣ ਸਦਾ”ਸੁਹਲ” ਦੇ।
ਰੱਬ ਦੇ ਦੀਵਾਨੇ ਕਦੇ ਝੂਠ ਨਹੀਉਂ ਬੋਲਦੇ।
ਤੂੰ ਨਾਗ਼ ਇਸ਼ਕੇ ਦਾ ਬਣ ਰਵੇ ਡੰਗਦਾ ,
ਮੀਡ੍ਹੀਆਂ ‘ਚ ਖ਼ਿੱੜ ਸੋਹਣਿਆਂ।
ਫੁੱਲ ਬਣ ਕੇ ਬਸੰਤੀ ਰੰਗ ਦਾ,
ਮੀਡ੍ਹੀਆਂ ‘ਚ ਖ਼ਿੱੜ ਸੋਹਣਿਆਂ।