ਰਿਆਦ- ਸਾਊਦੀ ਅਰਬ ਵਿੱਚ ਔਰਤਾਂ ਲਈ ਰੁਜ਼ਗਾਰ ਦੇ ਨਵੇਂ ਸਾਧਨ ਮੁਹਈਆ ਕਰਵਾਏ ਜਾ ਸਕਦੇ ਹਨ। ਭੱਵਿਖ ਵਿੱਚ ਸਾਊਦੀ ਅਰਬ ਦੀਆਂ ਮਹਿਲਾਵਾਂ ਨੂੰ ਫਾਰਮੇਸੀ ਦੇ ਖੇਤਰ ਵਿੱਚ ਵੀ ਕੰਮ ਕਰਨ ਦੀ ਆਗਿਆ ਮਿਲਣ ਦੀ ਸੰਭਾਵਨਾ ਹੈ।
ਫਾਰਮੇਸੀ ਦੇ ਖੇਤਰ ਵਿੱਚ ਹੁਣ ਤੱਕ ਸਿਰਫ਼ ਪੁਰਖ ਹੀ ਕੰਮ ਕਰ ਸਕਦੇ ਸਨ। ਸਾਊਦੀ ਅਰਬ ਦੇ ਇੱਕ ਮੰਤਰੀ ਅਦੇਲ ਫਾਕੀਹ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਮਹਿਲਾਵਾਂ ਨੂੰ ਜਲਦੀ ਹੀ ਇਸ ਖੇਤਰ ਵਿੱਚ ਕੰਮ ਕਰਨ ਦੀ ਮਨਜੂਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਔਰਤਾਂ ਦੇ ਇਸ ਖੇਤਰ ਵਿੱਚ ਕੰਮ ਕਰਨ ਤੇ ਉਨ੍ਹਾਂ ਦੀ ਸੁਰੱਖਿਆ ਦੇ ਵੀ ਇੰਤਜਾਮ ਕੀਤੇ ਜਾਣਗੇ।ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਕਦੋਂ ਲਾਗੂ ਕੀਤਾ ਜਾਵੇਗਾ। ਸਾਊਦੀ ਅਰਬ ਨੂੰ ਅੰਤਰਰਾਸ਼ਟਰੀ ਪੱਧਰ ਤੇ ਔਰਤਾਂ ਦੇ ਰੁਜ਼ਗਾਰ ਸਬੰਧੀ ਲਿਮਟਡ ਵਸੀਲਿਆਂ ਕਰਕੇ ਅਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਤੋਂ ਪਹਿਲਾਂ ਔਰਤਾਂ ਸਬੰਧੀ ਉਤਪਾਦਨ ਵੇਚਣ ਵਾਲੀਆਂ ਦੁਕਾਨਾਂ ਤੇ ਮਹਿਲਾਵਾਂ ਨੂੰ ਕੰ ਕਰਨ ਦੇ ਮੌਕੇ ਦਿੱਤੇ ਗਏ ਹਨ।