ਫਰਾਂਸ,(ਸੁਖਵੀਰ ਸਿੰਘ ਸੰਧੂ)- ਇਨਸਾਨ ਨੂੰ ਪੈਸੇ ਦੇ ਲਾਲਚ ਨੇ ਇਸ ਹੱਦ ਤੱਕ ਨਿਗਾਰ ਦਿੱਤਾ ਹੈ।ਜਦੋਂ ਇੱਕ ਆਦਮੀ ਨੇ ਆਪਣੀ ਮਰੀ ਹੋਈ ਮਾਂ ਦੀ ਪੈਨਸ਼ਨ ਲੈਣ ਲਈ ਉਸ ਦੀ ਮੌਤ ਦੀ ਕਿਸੇ ਨੂੰ ਭਿਣਕ ਤੱਕ ਨਾ ਪੈਣ ਦਿੱਤੀ।ਇਹ ਘਟਨਾ ਫਰਾਂਸ ਦੇ ਪਿੰਡ ਸਵਿਨੀ ਸੁਰ ਓਰਾਜ਼ ਵਿੱਚ ਵਾਪਰੀ ਹੈ।ਜਦੋਂ ਇੱਕ ਬਜ਼ੁਰਗ ਔਰਤ ਦੀ ਅਪ੍ਰੈਲ 1999 ਵਿੱਚ ਮੌਤ ਹੋ ਗਈ ਸੀ।ਉਸ ਦਾ ਇੱਕੋ ਇੱਕ ਬੇਰੁਜ਼ਗਾਰ ਲੜਕਾ ਜਿਸ ਕੋਲ ਨਾ ਕੰਮ ਤੇ ਨਾ ਹੀ ਘਰ ਸੀ।ਜਦੋ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਮਾਂ ਦੀ ਮੌਤ ਹੋ ਗਈ ਹੈ।ਤਾਂ ਉਹ ਜਾਅਲੀ ਕਰਾਏ ਦੀ ਰਸੀਦ ਨਾਲ ਉਥੇ ਰਹਿਣ ਦਾ ਢੌਂਗ ਰਚ ਕੇ ਸਾਲ 2004 ਤੱਕ ਮਾਂ ਦੀ ਪੈਨਸ਼ਨ ਖਾਦਾਂ ਰਿਹਾ।ਉਸ ਨੇ ਪੰਜ਼ ਸਾਲ ਦੇ ਵਕਫੇ ਵਿੱਚ ਕੋਈ ਪੈੰਤੀ ਹਜ਼ਾਰ ਐਰੋ ਹੜੱਪ ਲਏ ਸਨ।ਇਸ ਹਫਤੇ ਅਦਾਲਤ ਨੇ ਉਸ ਨੂੰ 4 ਮਹੀਨੇ ਦੀ ਸਜ਼ਾ ਦੇ ਨਾਲ ਪੈਂਤੀ ਹਜ਼ਾਰ ਐਰੋ ਕਿਸ਼ਤਾਂ ਵਿੱਚ ਵਾਪਸ ਕਰਨ ਦਾ ਹੁਕਮ ਸੁਣਾਇਆ ਹੈ।