ਭਾਰਤ ਚੋਣ ਕਮੀਸ਼ਨ ਤੋਂ ਰਜਿਸਟਰਡ ਰਾਜਨੀਤਕ ਪਾਰਟੀ ਸਹਿਜਧਾਰੀ ਸਿੱਖ ਪਾਰਟੀ ਨੇ ਮੰਗ ਕੀਤੀ ਹੈ ਕਿ ਮੋਗਾ ਜਿਮਨੀ ਚੋਣ ਵਿੱਚ ਵੋਟਰਾਂ ਦੀ ਸਹੁਲੀਅਤ ਲਈ ਚੋਣ ਰੂਲ ਦੀ ਧਾਰੀ 49 ਔ ਦੀ ਵਰਤੋ ਨੂੰ ਯਕੀਨੀ ਬਣਾਇਆ ਜਾਵੇ।ਦੋ ਸਫਿਆ ਦੇ ਇਕ ਪੱਤਰ ਵਿਚ ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ ਨੇ ਚੋਣ ਕਮੀਸ਼ਨ ਤੋਂ ਮੰਗ ਕੀਤੀ ਹੈ ਕਿ ਜਿਵੇਂ ਉਹਨਾਂ ਨੇ ਅਪਣੇ ਹੁਕਮ ਮਿਤੀ 10 ਮਾਰਚ 2011 ਰਾਹੀ ਅਸਾਮ,ਕੇਰਲਾ,ਤਾਮਿਲਨਾਡੂ,ਪੂਡੀਚੈਰੀ ਅਤੇ ਪੱਛਮੀ ਬੰਗਾਲ ਸੂਬੇਆ ਦੇ ਮੁਖ ਚੋਣ ਅਫਸਰਾਂ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਸਨ ਉਸੇ ਦੀ ਤਰਜ਼ ਤੇ ਪੰਜਾਬ ਦੇ ਪ੍ਰਮੁਖ ਚੋਣ ਅਫਸਰਾਂ ਨੂੰ ਵੀ ਚੋਣ ਨਿਯਮ 1961 ਦੀ ਧਾਰੀ 49 ਔ ਬਾਰੇ ਉਮੀਦਵਾਰ ਰਦ ਕਰਨ ਸਬੰਧੀ ਯੋਗ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਵੋਟਰ ਅਪਣੀ ਵੋਟ ਰਾਹੀ ਜੇਕਰ ਉਹਨਾਂ ਨੂੰ ਉਮੀਦਵਾਰ ਪਸੰਦ ਨਾ ਹੋਣ ਤਾਂ ਉਹ ਅਪਣਾ ਵਿਰੋਧ ਜਤਾਉਣ ਲਈ ਇਹਨਾਂ ਵੋਟਾਂ ਦੇ ਵਿੱਚ ਅਪਣਾ ਸਹੀ ਅਧੀਕਾਰ ਵਰਤਦੇ ਹੋਏ ਚੋਣ ਨੂੰ ਨਕਾਰ ਸਕਣ।
ਇਕ ਪ੍ਰੈਸ ਬਿਆਨ ਰਾਹੀ ਡਾ.ਰਾਣੂੰ ਨੇ ਕਿਹਾ ਕਿ ਬੇਸ਼ਕ ਸਾਡਾ ਸੰਵਿਧਾਨ ਸਾਨੂੰ ਕਾਨੂੰਨੀ ਤੌਰ ਤੇ ਉਮੀਦਵਾਰ ਨਕਾਰਨ ਦਾ ਹੱਕ ਇਸ ਨਿਯਮ ਤਹਿਤ ਦਿੰਦਾ ਹੈ ਪਰ ਫਿਰ ਵੀ ਇਸ ਵਿਚ ਇਕ ਵੱਡੀ ਕਮੀ ਹੈ ਕਿਉ ਕਿ ਚੋਣ ਨਿਯਮ 1961 ਦੀ ਧਾਰਾ 49 ਔ ਤਹਿਤ ਜਿਸ ਵੋਟਰ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਹੈ ਅਤੇ ਜਦੋਂ ਉਹ ਵੋਟ ਪਾਉਣ ਜਾਂਦਾ ਹੈ ਤਾਂ ਉਹ ਫਾਰਮ 17 ਏ ਉ¤ਤੇ ਅਪਣੇ ਦਸਤਖ਼ਤ ਕਰਕੇ ਜਾਂ ਅੰਗੂਠਾ ਲਗਾ ਕਿ ਉਥੇ ਬੈਠੇ ਅਫਸਰ ਨੂੰ ਕਿਹ ਸਕਦਾ ਹੈ ਕਿ ਉਸ ਨੇ ਉਮੀਦਵਾਰ ਨਕਾਰਨੇ ਹਨ ਤਾਂ ਉਸ ਦੇ ਨਾਮ ਅਗੇ ਉਸੇ ਫਾਰਮ ਦੇ ਦਰਜ ਕਰ ਲਿਆ ਜਾਂਦਾ ਹੈ। ਇਸ ਨਾਲ ਉਸ ਵਿਅਕਤੀ ਦੀ ਵੋਟ ਤਾਂ ਉਮੀਦਵਾਰ ਨਕਾਰਨ ਲਈ ਚਲੀ ਜਾਂਦੀ ਹੈ ਪਰ ਇਹੋ ਜਿਹੇ ਵੋਟਰਾਂ ਦਾ ਭੇਦ ਗੁਪਤ ਨਹੀ ਰਿਹਂਦਾ ਜਿਸ ਕਾਰਨ ਉਹਨਾ ਵਿਚ ਇਕ ਖ਼ੌਫ ਦਾ ਮਾਹੌਲ ਰਿਹਂਦਾ ਹੈ ਅਤੇ ਇਸ ਲਈ ਵੋਟ ਦੀ ਗੁਪਤ ਮਰਯਾਦਾ ਨੂੰ ਲਾਗੂ ਕਰਨ ਲਈ ਉਮੀਦਵਾਰ ਰਦ ਕਰਣ ਖਾਤਰ ਵੀ ਵੋਟਨਿਗ ਮਸ਼ੀਨਾਂ ਵਿਚ ਵੱਖਰੇ ਬਟਨ ਦੀ ਸਹੂਲਤ ਦਿਤੀ ਜਾਣ ਦੀ ਮੰਗ ਚੋਣ ਕਮੀਸ਼ਨ ਤੋ ਸਹਿਜਧਾਰੀ ਸਿੱਖ ਪਾਰਟੀ ਨੇ ਕੀਤੀ ਹੈ।
ਉਹਨਾਂ ਕਿਹਾ ਕਿ ਮੀਡੀਆ ਤੋਂ ਇਹ ਗੱਲ ਜਗ ਜ਼ਾਹਿਰ ਹੋ ਚੁਕੀ ਹੈ ਕਿ ਕਿਸ ਤਰਾ ਇਕ ਪਾਰਟੀ ਦੇ ਜਿੱਤੇ ਹੋਏ ਵਿਧਾਇਕ ਨੇ ਕਿਸੇ ਨਿਜੀ ਮੁਫ਼ਾਦ ਖਾਤਰ ਅਪਣੇ ਵੋਟਰਾਂ ਦੇ ਨਾਲ ਵਿਸ਼ਵਾਸਘਾਤ ਕੀਤਾ ਅਤੇ ਦੂਸਰੇ ਪਾਸੇ ਹੁਕਮਰਾਨ ਸਰਕਾਰ ਨੇ ਉਸ ਨੂੰ ਅਪਣੇ ਵਿਚ ਸ਼ਾਮਲ ਕਰ ਲਿਆ। ਇਹ ਤਾਂ ਕਾਨੂੰਨ ਦੇ ਵਿਚ ਇਕ ਡਿਫਲੈਕਸ਼ਨ ਲਾਅ ਕਾਰਣ ਜਿਮਨੀ ਚੋਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰਾ ਦੇ ਵਿਸ਼ਵਾਸਘਾਤੀ ਲੋਕਾ ਨੂੰ ਭਾਵੇ ਕਿ ਸਿੱਧੇ ਤੋਰ ਤੇ ਸਬਕ ਸਿਖਾਉਣ ਲਈ ਕਾਨੂੰਨੀ ਅੜੀਕੇ ਨੇ ਪਰ ਵੋਟਰਾਂ ਨੂੰ ਅਪਣਾ ਰੋਸ ਪ੍ਰਗਟ ਕਰਨ ਲਈ ਸੰਵੀਧਾਨ ਨੇ ਇਲੈਕਸ਼ਨ ਰੂਲ਼ਜ ਵਿਚ ਧਾਰਾ 49- ਔ ਤਹਿਤ ਲੋਕਾ ਨੂੰ ਨੁਕਤਾ ਦਿਤਾ ਹੈ ਕਿ ਉਹ ਉਮੀਦਵਾਰ ਨੂੰ ਨਕਾਰ ਸਕਦੇ ਹਨ।ਇਸ ਲਈ ਚੋਣ ਕਮੀਸ਼ਨ ਨੂੰ ਬੇਨਤੀ ਕੀਤੀ ਗਈ ਹੈ ਕਿ ਇਹਨਾਂ ਚੋਣਾ ਵਿਚ ਇਸ ਕਾਨੂੰਨੀ ਪ੍ਰਕਰੀਯਾ ਨੂੰ ਵੀ ਅਮਲੀ ਜਾਮਾ ਪਹਿਨਾਇਆ ਜਾਵੇ ਤਾਂ ਜੋ ਜਿਹੜੇ ਲੋਕਾ ਨਾਲ ਪਾਰਟੀਆਂ ਧਰੋਹ ਕਰਦੀਆਂ ਹਨ ਉਹਨਾਂ ਨੂੰ ਅਪਣਾ ਰੋਸ ਪ੍ਰਗਟ ਕਰਣ ਦਾ ਮੌਕਾ ਜਰੂਰ ਹੋਣਾ ਚਾਹੀਦਾ ਹੈ।