ਬਰਨਾਲਾ,(ਜੀਵਨ ਰਾਮਗੜ੍ਹ)-ਭਾਰਤ ਦੇ ਦੇਸ਼ ਦੇ ਉੱਘੇ ਸਹਿਕਾਰੀ ਅਦਾਰੇ ਕਰਿਸ਼ਕ ਭਾਰਤੀ ਕੋਆਪਰੇਟਿਵ ਲਿਮਟਿਡ (ਕਰਿਭਕੋ) ਵੱਲੋਂ ਸਥਾਨਕ ਨਿੱਜੀ ਹੋਟਲ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਸਹਿਕਾਰੀ ਕਾਨਫਰੰਸ ਕੀਤੀ ਗਈ। ਜਿਸ ਵਿਚ ਜ਼ਿਲ੍ਹਾ ਬਰਨਾਲਾ ਦੇ ਕੋਆਪਰੇਟਿਵ ਇੰਸਪੈਕਟਰਾਂ, ਸਹਿਕਾਰੀ ਸਭਾਵਾਂ ਦੇ ਸਕੱਤਰਾਂ, ਪ੍ਰਧਾਨਾਂ ਅਤੇ ਸੇਲਜਮੈਨਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਜੋਗਿੰਦਰ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਬਰਨਾਲਾ ਨੇ ਕੀਤੀ। ਇਸ ਮੌਕੇ ਤੇ ਗੁਰਤੇਜ ਸਿੰਘ ਖੁੱਡੀ ਕਲਾਂ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਵਿਸ਼ੇਸ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਤੇ ਬੋਲਦਿਆਂ ਗੁਰਤੇਜ ਸਿੰਘ ਖੁੱਡੀ ਕਲਾਂ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਨੇ ਕਿਸਾਨ ਭਰਾਵਾਂ ਨੂੰ ਸਹਿਕਾਰੀ ਸਭਾਵਾਂ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰਾਂ ਤੋਂ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਆ। ਡਾਕਟਰ ਜਸਵਿੰਦਰ ਸਿੰਘ ਬਰਾੜ ਡਿਪਟੀ ਮੈਨੇਜਰ ਕਰਿਭਕੋ ਸੰਗਰੂਰ ਨੇ ਮਿੱਟੀ ਪਰਖ ਦੀ ਮਹੱਤਤਾ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਡਾਕਟਰ ਪਰਮਜੀਤ ਸਿੰਘ ਮੈਨੇਜਰ ਮੌਨਸੈਂਟੋ ਨੇ ਬੋਲਗਾਰਡ ਨਰਮੇ ਅਤੇ ਬੀ.ਟੀ.ਨਰਮੇ ਦੀ ਕਾਸ਼ਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਡਾਕਟਰ ਅੰਗਰੇਜ ਸਿੰਘ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ (ਸੰਗਰੂਰ) ਪੰਜਾਬ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਬਾਸਮਤੀ ਜੀਰੀ (ਝੋਨੇ) ਦੀ ਨਵੀਆਂ ਕਿਸਮਾਂ ਪੰਜਾਬ ਬਾਸਮਤੀ 3 ਅਤੇ ਪੂਸਾ 1509 ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਪੂਸਾ 1509 ਬਾਸਮਤੀ ਦੀ ਕਿਸਮ ਭਾਰਤੀ ਖੇਤੀਬਾੜੀ ਰਿਸਰਚ ਇੰਸਟੀਚਿਊਟ ਨਵੀਂ ਦਿੱਲੀ ਦੁਆਰਾ ਦਿੱਤੀ ਗਈ ਹੈ ਜੋ ਕਿ ਆਮ ਬਾਸਮਤੀ (ਪੂਸਾ 1121) ਨਾਲੋਂ 20 ਦਿਨ ਪਹਿਲਾਂ ਪੱਕਦੀ ਹੈ ਅਤੇ ਇਸ ਦਾ ਝਾੜ ਵੀ ਪੂਸਾ 1121 ਤੋਂ ਜਿਆਦਾ ਹੈ ਅਤੇ ਇਸ ਦੀ ਕੁਆਇਲਟੀ ਵਧੀਆ ਹੋਣ ਕਰਕੇ ਯੂਰਪੀਅਨ ਦੇਸ਼ਾਂ ਵਿੱਚ ਭੇਜੀ ਜਾ ਸਕੇਗੀ ਅਤੇ ਕਿਸਾਨਾਂ ਨੂੰ ਵਧੀਆਂ ਮੁੱਲ ਮਿਲੇਗਾ।
ਇਸ ਮੌਕੇ ਤੇ ਵਜਿੰਦਰ ਸਿੰਘ ਸੀਨੀਅਰ ਏਰੀਆ ਮੈਨੇਜਰ ਕਰਿਭਕੋ ਪਟਿਆਲਾ ਨੇ ਕਰਿਭਕੋ ਸੰਸਥਾ ਵੱਲੋਂ ਕੀਤੇ ਜਾਂਦੇ ਕਿਸਾਨ ਭਲਾਈ ਅਤੇ ਸਮਾਜ ਭਲਾਈ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜੋਗਿੰਦਰ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਬਰਨਾਲਾ ਨੇ ਸਹਿਕਾਰਤਾ ਲਹਿਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਅਜੈਬ ਸਿੰਘ ਕਾਂਝਲਾ ਇੰਚਾਰਜ ਕਰਿਭਕੋ ਸੈਂਟਰ ਸੰਗਰੂਰ ਨੇ ਕਰਿਭਕੋ ਵੱਲੋਂ ਕਰਿਭਕੋ ਦੇ ਸੈਂਟਰਾਂ ਤੋਂ ਘੱਟ ਰੇਟ ਮਿਲਦੀਆਂ ਖਾਦਾਂ ਯੂਰੀਆ ਅਤੇ ਡੀ.ਏ.ਪੀ. ਬਾਰੇ ਜਾਣਕਾਰੀ ਦਿੱਤੀ ਗਈ। ਅਖ਼ੀਰ ਵਿੱਚ ਡਾ: ਜੇ.ਐਸ. ਬਰਾੜ ਮੈਨੇਜਰ ਕਰਿਭਕੋ ਸੰਗਰੂਰ ਨੇ ਆਏ ਹੋਏ ਹਾਜਰੀਨ ਅਤੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਕਰਿਭਕੋ ਵੱਲੋਂ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਸਹਿਕਾਰੀ ਕਾਨਫਰੰਸ ਹੋਈ
This entry was posted in ਪੰਜਾਬ.