ਨਵੀਂ ਦਿੱਲੀ- ਭਾਰਤ ਵਿੱਚ ਮਜ਼ਦੂਰ ਯੂਨੀਅਨ ਵੱਲੋਂ ਪੂਰੇ ਦੇਸ਼ ਵਿੱਚ ਕੀਤੀ ਜਾ ਰਹੀ ਦੋ ਦਿਨਾਂ ਹੜਤਾਲ ਨਾਲ 20 ਹਜ਼ਾਰ ਕਰੋੜ ਰੁਪੈ ਦਾ ਨੁਕਸਾਨ ਹੋਵੇਗਾ।11ਮਜ਼ਦੂਰ ਯੂਨੀਅਨਾਂ ਨੇ ਮਹਿੰਗਾਈ, ਬੇਰੁਜਗਾਰੀ ਅਤੇ ਘੱਟ ਤੋ ਘੱਟ ਤਨਖਾਹ 10000 ਰੁਪੈ ਪ੍ਰਤੀ ਮਹੀਨਾ ਕਰਨ ਸਮੇਤ 10 ਮੰਗਾਂ ਰੱਖੀਆਂ ਹਨ।ਸੋਮਵਾਰ ਰਾਤ ਨੂੰ ਮਜ਼ਦੂਰ ਨੇਤਾਵਾਂ ਦੀ ਸ਼ਰਦ ਪਵਾਰ ਅਤੇ ਲੇਬਰ ਮਨਿਸਟਰ ਨਾਲ ਗੱਲਬਾਤ ਅਸਫਲ ਰਹੀ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਯੂਨੀਅਨ ਦੇ ਪ੍ਰਤੀਨਿਧੀਆਂ ਨੂੰ ਹੜਤਾਲ ਨਾਂ ਕਰਨ ਦੀ ਅਪੀਲ ਕੀਤੀ ਸੀ।ਪਰ ਯੂਨੀਅਨ ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਮਜ਼ਦੂਰ ਨੇਤਾਵਾਂ ਨੇ ਆਰੋਪ ਲਗਾਇਆ ਹੈ ਕਿ ਸਰਕਾਰ ਹੜਤਾਲ ਖਤਮ ਕਰਵਾਉਣ ਲਈ ਗੰਭੀਰ ਨਹੀਂ ਹੈ।ਵਾਮਪੰਥੀ ਧਾਰਣਾ ਵਾਲੇ ਰਾਜਾਂ ਵਿੱਚ ਇਸ ਹੜਤਾਲ ਦਾ ਅਸਰ ਜਿਆਦਾ ਵੇਖਿਆ ਜਾ ਰਿਹਾ ਹੈ।ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਇਸ ਦਾ ਮਿਲਿਆ ਜੁਲਿਆ ਪ੍ਰਭਾਵ ਵਿਖਾਈ ਦੇ ਰਿਹਾ ਹੈ।ਪੱਛਮੀ ਬੰਗਾਲ ਦੀਆਂ ਸੜਕਾਂ ਤੇ ਬੱਸਾਂ ਅਤੇ ਟੈਕਸੀਆਂ ਨਹੀਂ ਦੇ ਬਰਾਬਰ ਹਨ। ਅੰਬਾਲਾ ਵਿੱਚ ਇੱਕ ਮਜ਼ਦੂਰ ਨੇਤਾ ਦੀ ਬੱਸ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਬੱਸ ਥੱਲੇ ਆ ਕੇ ਮੌਤ ਹੋ ਗਈ।
ਦਿੱਲੀ ਸਰਕਾਰ ਨੇ ਆਵਾਜਾਈ ਵਿਵਸਥਾ ਨੂੰ ਲਾਗੂ ਰੱਖਣ ਲਈ ਸਾਰੇ ਕਰਮਚਾਰੀਆਂ ਨੂੰ ਡਿਊਟੀ ਤੇ ਤੈਨਾਤ ਰਹਿਣ ਦੇ ਆਦੇਸ਼ ਦਿੱਤੇ ਹਨ।ਇਸ ਹੜਤਾਲ ਨਾਲ ਦਿੱਲੀ ਨਿਵਾਸੀਆਂ ਨੂੰ ਦਿਕਤ ਘੱਟ ਹੋਵੇਗੀ। ਮੈਟਰੋ ਤੇ ਬੱਸ ਸਰਵਿਸ ਚਾਲੂ ਰਹੇਗੀ। ਲੋੜ ਪੈਣ ਤੇ ਡੀਪੂ ਵਿੱਚ ਖੜੀਆਂ ਗੱਡੀਆਂ ਵੀ ਚਲਾਈਆਂ ਜਾਣਗੀਆਂ।ਆਟੋ-ਟੈਕਸੀ ਯੂਨੀਅਨ ਦੇ ਹੜਤਾਲ ਵਿੱਚ ਸ਼ਾਮਿਲ ਹੋਣ ਦੇ ਬਾਵਜੂਦ ਦਿੱਲੀ ਨਿਵਾਸੀਆਂ ਨੂੰ ਜਿਆਦਾ ਪਰੇਸ਼ਾਨੀ ਨਹੀਂ ਹੋਵੇਗੀ। ਮਜ਼ਦੂਰ ਸੰਗਠਨਾਂ ਨੂੰ ਰਾਜਨੀਤਕ ਪਾਰਟੀਆਂ ਦਾ ਸਮਰਥੱਣ ਮਿਲ ਰਿਹਾ ਹੈ।