ਨਵੀਂ ਦਿੱਲੀ- ਰੇਲਮੰਤਰੀ ਪਵਨ ਕੁਮਾਰ ਬੰਸਲ ਨੇ ਸਾਲ 2013-14 ਦੇ ਰੇਲ ਬਜਟ ਵਿੱਚ 67 ਐਕਸਪ੍ਰੈਸ ਟਰੇਨਾਂ ਅਤੇ 27 ਨਵੀਆਂ ਪੈਸੰਜਰ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ।ਉਨ੍ਹਾਂ ਨੇ 5 ਮੇਮੋ ਸੇਵਾਵਾਂ ਅਤੇ 8 ਡੇਮੋ ਸੇਵਾਵਾਂ ਸ਼ੁਰੂ ਕਰਨ ਦੀ ਵੀ ਘੋਸ਼ਣਾ ਕੀਤੀ ਹੈ।58 ਗੱਡੀਆਂ ਦਾ ਵਿਸਥਾਰ ਕੀਤਾ ਗਿਆ ਹੈ ਅਤੇ 24 ਗੱਡੀਆਂ ਦੇ ਫੇਰਿਆਂ ਵਿੱਚ ਵਾਧਾ ਕੀਤਾ ਹੈ।
ਰੇਲ ਮੰਤਰੀ ਬੰਸਲ ਨੇ ਆਪਣਾ ਪਹਿਲੇ ਰੇਲ ਬਜਟ ਵਿੱਚ ਪੰਜਾਬ ਨੂੰ 7 ਐਕਸਪ੍ਰੈਸ ਗੱਡੀਆਂ ਦੇਣ ਦਾ ਐਲਾਨ ਕੀਤਾ ਹੈ ਅਤੇ ਕੁਝ ਗੱਡੀਆਂ ਦਾ ਵਿਸਥਾਰ ਕਰਨ ਬਾਰੇ ਕਿਹਾ।ਪੰਜਾਬ ਵਿੱਚ ਫਿਰੋਜਪੁਰ ਤੋਂ ਪੱਟੀ ਤੱਕ ਨਵੀਂ ਰੇਲ ਪਟੜੀ ਵਿਛਾਈ ਜਾਵੇਗੀ।ਧੂਰੀ-ਰਾਜਪੁਰਾ-ਬਠਿੰਡਾ,ਫਿਰੋਜ਼ਪੁਰ-ਬਠਿੰਡਾ,ਬਠਿੰਡਾ -ਅਬਹੋਰ-ਸ੍ਰੀ ਗੰਗਾਨਗਰ ਅਤੇ ਬਠਿੰਡਾ ਸੂਰਤਗੜ੍ਹ ਆਦਿ ਰੇਲ ਟਰੈਕਾਂ ਨੂੰ ਡਬਲ ਕੀਤਾ ਜਾਵੇਗਾ।ਅੰਮ੍ਰਿਤਸਰ-ਲਾਲਕੂਆਂ ਵਾਇਆ ਚੰਡੀਗੜ੍ਹ,ਬਠਿੰਡਾ-ਜੰਮੂਤਵੀ ਵਾਇਆ ਪਟਿਆਲਾ-ਰਾਜਪੁਰਾ, ਚੰਡੀਗੜ੍ਹ-ਅੰਮ੍ਰਿਤਸਰ ਵਾਇਆ ਮੁਹਾਲੀ-ਲੁਧਿਆਣਾ,ਦਿੱਲੀ-ਫਿਰੋਜ਼ਪੁਰ ਵਇਆ ਬਠਿੰਡਾ,ਦਿੱਲੀ- ਹੁਸਿ਼ਆਰਪੁਰ, ਚੰਡੀਗੜ੍ਹ-ਇੰਦੌਰ ਵਾਇਆ ਦੇਵਾਸ,ਉਜੈਨ,ਗਵਾਲੀਅਰ,ਊਨਾ/ਨੰਗਲ ਡੈਮ ਹਜ਼੍ਰੂ ਸਾਹਿਬ,ਨਾਂਦੇੜ ਵਾਇਆ ਆਨੰਦਪੁਰ ਸਾਹਿਬ, ਮੋਰਿੰਡਾ, ਚੰਡੀਗੜ੍ਹ, ਅੰਬਾਲਾ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ।ਇਸ ਤੋਂ ਇਲਾਵਾ ਬਠਿੰਡਾ ਤੋਂ ਧੂਰੀ ਯਾਤਰੂ ਗੱਡੀ ਵੀ ਚਲਾਉਣ ਦਾ ਐਲਾਨ ਕੀਤਾ ਗਿਆ ਹੈ।ਧੂਰੀ-ਹਿਸਾਰ-ਲੁਧਿਆਣਾ ਗੱਡੀ ਦਾ ਵੀ ਵਿਸਥਾਰ ਕੀਤਾ ਜਾਵੇਗਾ।
ਰੇਲ ਭਾੜ੍ਹੇ ਵਿੱਚ ਸਿੱਧਾ ਵਾਧਾ ਤਾਂ ਨਹੀਂ ਕੀਤਾ ਗਿਆ ਪਰ ਫਿਊਲ ਚਾਰਜ ਲਗਾ ਦਿੱਤਾ ਹੈ।ਪਹਿਲੀ ਅਪਰੈਲ ਤੋਂ ਮਾਲ ਭਾੜ੍ਹੇ ਤੇ 5% ਫਿਊਲ ਟੈਕਸ ਲਗ ਜਾਵੇਗਾ।ਯਾਤਰੀ ਕਿਰਾਏ ਨੂੰ ਇਸ ਤੋਂ ਪਾਸੇ ਰੱਖਿਆ ਗਿਆ ਹੈ।ਬੰਸਲ ਨੇ ਕਿਹਾ ਕਿ ਅਜੇ ਜਨਵਰੀ ਵਿੱਚ ਹੀ ਰੇਲ ਦੇ ਕਿਰਇਆਂ ਵਿੱਚ ਵਾਧਾ ਕੀਤਾ ਗਿਆ ਸੀ।ਇਸ ਕਰਕੇ ਹੁਣ ਕੋਈ ਵਾਧਾ ਨਹੀਂ ਕੀਤਾ ਗਿਆ।
67 ਨਵੀਆਂ ਐਕਸਪ੍ਰੈਸ ਟਰੇਨਾਂ ‘ਚੋਂ 7 ਗੱਡੀਆਂ ਪੰਜਾਬ ਨੂੰ ਮਿਲੀਆਂ
This entry was posted in ਭਾਰਤ.