ਮੁਹਾਲੀ ਵੈਲਫੇਅਰ ਸੁਸਾਇਟੀ, ਫੇਜ਼-11 ਵੱਲੋਂ ਪਿੰਡ ਰੁੜਕਾ ਤਹਿਸੀਲ ਤੇ ਜ਼ਿਲ੍ਹਾ ਅਜੀਤਗੜ੍ਹ ਵਿਖੇ ਮੋਹਾਲੀ ਵੈਲਫੇਅਰ ਸੋਸਾਇਟੀ ਵਲੋਂ ਨਸ਼ਾ ਛੁਡਾਊ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਪਿੰਡ ਦੇ ਲੋਕਾਂ ਨੂੰ ਨੌਜਵਾਨ ਵਰਗ ਵਲੋਂ ਪਿੰਡਾਂ ਵਿੱਚ ਫੈਲ ਰਹੀ ਨਸ਼ਿਆਂ ਦੀ ਬੁਰੀ ਆਦਤ ਤੇ ਨਸ਼ਿਆਂ ਤੇ ਡਰੱਗਜ਼ ਬਾਰੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ, ਨਸ਼ੇ ਕਿਹੜੇ-ਕਿਹੜੇ ਹਨ ਨੌਜਵਾਨ ਪੀੜੀ ਨਸ਼ਿਆਂ ਵਿੱਚ ਕਿਵੇਂ ਪੈ ਰਹੀ ਹੈ। ਨਸ਼ਾ ਕਰਨ ਵਾਲੇ ਵਿਅਕਤੀ ਦੇ ਲੱਛਣ ਤੇ ਉਸਦੀ ਪਹਿਚਾਣ ਕਿਵੇਂ ਕਰਨੀ ਹੈ ਉਨ੍ਹਾਂ ਨੂੰ ਰੋਕਣ ਬਾਰੇ ਮਾਪਿਆਂ ਤੇ ਪਿੰਡ ਦੇ ਲੋਕਾਂ ਦੇ ਤਾਲਮੇਲ ਅਤੇ ਇਸਦੀ ਰੋਕਥਾਮ ਅਤੇ ਇਸਨੂੰ ਰੋਕਣ ਦੇ ਢੰਗ ਤਰੀਕਿਆਂ ਬਾਰੇ ਸੁਸਾਇਟੀ ਦੇ ਪ੍ਰਧਾਨ ਡਾ. ਪ੍ਰੀਤਮ ਸਿੰਘ ਅਤੇ ਹੋਰ ਬੁਲਾਰਿਆਂ ਵਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਪਿੰਡ ਦੇ ਲੋਕਾਂ ਨੇ ਸੰਸਥਾ ਦੇ ਇਸ ਉਪਰਾਲੇ ਨੂੰ ਬਹੁਤ ਪਸੰਦ ਕੀਤਾ। ਡਾ.ਪ੍ਰੀਤਮ ਸਿੰਘ ਵਲੋਂ ਪਿੰਡ ਦੇ ਸਰਪੰਚ ਸੂਬੇਦਾਰ ਹਰਬੰਸ ਸਿੰਘ ਰਿਟਾ: ਅਤੇ ਗ੍ਰਾਮ ਪੰਚਾਇਤ ਦਾ ਕੈਂਪ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਸਰੰਪਚ ਸਾਹਿਬ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਸੁਸਾਇਟੀ ਦੇ ਪ੍ਰਧਾਨ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਪਿੰਡ ’ਚ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰਨ ਲਈ ਸਮੇਂ-ਸਮੇਂ ਸਿਰ ਸੰਸਥਾ ਦੇ ਮੈਂਬਰਾਂ ਨਾਲ ਤਾਲਮੇਲ ਕੀਤਾ ਜਾਇਆ ਕਰੇਗਾ ਅਤੇ ਸਹਿਯੋਗ ਦਿੱਤਾ ਜਾਵੇਗਾ। ਸਰਪੰਚ ਸਾਹਿਬ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅੱਜ ਦੇ ਸਮਾਗਮ ’ਚ ਵੱਖ-ਵੱਖ ਬੁਲਾਰਿਆਂ ਵਲੋਂ ਜੋ ਜਾਣਕਾਰੀ ਦਿੱਤੀ ਗਈ ਹੈ। ਇਸ ਕੈਂਪ ਵਿਚ ਕਾਫੀ ਮਹਿਲਾਵਾਂ ਨੇ ਹਿੱਸਾ ਲਿਆ। ਪਿੰਡ ਦੀ ਸਰਪੰਚ ਬੀਬੀ ਜਸਵਿੰਦਰ ਕੌਰ ਵਲੋਂ ਪਿੰਡ ਦੀਆਂ ਮਹਿਲਾਵਾਂ ਨੂੰ ਲੜਕੀਆਂ ਦੇ ਪਾਲਣ ਪੋਸ਼ਣ ਅਤੇ ਉਨ੍ਹਾਂ ਨੂੰ ਚੰਗੇ ਸ਼ਹਿਰੀ ਬਣਨ ਲਈ ਚੰਗੀ ਵਿਦਿਆ ਦੇਣ ਬਾਰੇ ਸੁਸਾਇਟੀ ਦੇ ਮੈਂਬਰਾਂ ਵਲੋਂ ਪੇਸ਼ ਕੀਤੇ ਵਿਚਾਰਾਂ ਦੀ ਪ੍ਰੋੜਤਾ ਕੀਤੀ। ਪਿੰਡ ਦੀਆਂ ਮਹਿਲਾਵਾਂ ਵਲੋਂ ਸੰਸਥਾ ਦੀਆਂ ਮਹਿਲਾ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਸਾਡੇ ਪਿੰਡ ’ਚ ਮਹਿਲਾਵਾਂ ਲਈ ਯੋਗਾ, ਮੈਡੀਟੇਸ਼ਨ, ਪ੍ਰਾਣਾਯਾਮ ਬਾਰੇ ਵਿਸ਼ੇਸ਼ ਕੈਂਪ ਲਗਾਇਆ ਜਾਵੇ। ਅੰਤ ਵਿੱਚ ਕੈਂਪ ’ਚ ਆਏ ਲੋਕਾਂ ਨੂੰ ਰਿਫੈਸ਼ਮੈਂਟ ਦਿੱਤੀ ਗਈ। ਨਸ਼ਿਆਂ ਦੀ ਰੋਕਥਾਮ ਨਾਲ ਸਬੰਧਤ ਲਿਟਰੇਚਰ ਵੰਡਿਆ ਗਿਆ।
ਮੁਹਾਲੀ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਰੁੜਕਾ ’ਚ ਨਸ਼ਾ ਛੁਡਾਊ ਜਾਗਰੂਕਤਾ ਕੈਂਪ ਲਗਾਇਆ
This entry was posted in ਪੰਜਾਬ.