ਫਤਹਿਗੜ੍ਹ ਸਾਹਿਬ – “ਹਿੰਦੂਤਵ ਅਤੇ ਇਸਲਾਮਿਕ ਨਾਲ ਸੰਬੰਧਤ ਦੋਵੇ ਹਿੰਦੂ ਅਤੇ ਮੁਸਲਿਮ ਕੌਮ ਦੀ 1300 ਸਾਲਾਂ ਤੋ ਪੁਰਾਣੀ ਇਤਿਹਾਸਿਕ ਦੁਸ਼ਮਣੀ ਚੱਲਦੀ ਆ ਰਹੀ ਹੈ । ਅਮਰੀਕਾ ਅਤੇ ਨਾਟੋ ਫ਼ੌਜਾਂ ਜੋ ਅਫਗਾਨੀਸਤਾਨ ਵਿਚ ਤਾਲਿਬਾਨਾ ਅਤੇ ਅਲਕਾਇਦਾ ਦੇ ਖਿਲਾਫ ਲੜ ਰਹੀਆਂ ਹਨ, ਹਿੰਦ ਹਕੂਮਤ ਕਦੇ ਨਹੀ ਚਾਹੇਗੀ ਕਿ ਅਮਰੀਕਾ ਤੇ ਨਾਟੋ ਫ਼ੌਜਾਂ ਅਫ਼ਗਾਨੀਸਤਾਨ ਵਿਚੋਂ ਵਾਪਿਸ ਚਲੇ ਜਾਣ ਕਿਉਕਿ ਭਾਰਤ ਦੀ ਨੀਤੀ ਹੀ ਇਹੋ ਹੈ ਕਿ ਅਮਰੀਕਾ ਤੇ ਨਾਟੋ ਫੌਜਾਂ ਅਫ਼ਗਾਨੀਸਤਾਨ ਵਿਚ ਫਸੀਆ ਰਹਿਣ ਕਿਉਕਿ ਉਥੇ ਇਸਲਾਮਿਕ ਜੰਗਜੁ ਮਰ ਰਹੇ ਹਨ, ਜਖ਼ਮੀ ਹੋ ਰਹੇ ਹਨ ਅਤੇ ਵੱਡੀ ਗਿਣਤੀ ਵਿਚ ਮੁਸਲਿਮ ਔਰਤਾਂ ਵਿਧਵਾ ਹੋ ਰਹੀਆਂ ਹਨ । ਹਿੰਦੂ ਰਾਸਟਰ ਨੇ ਮੁਸਲਿਮ, ਸਿੱਖਾਂ, ਨਾਗਿਆਂ ਆਦਿ ਉਤੇ ਅਣਮਨੁੱਖੀ ਜ਼ਬਰ-ਜੁਲਮ ਕੀਤੇ ਹਨ । ਇਸ ਲਈ ਉਸਦੀ ਸੋਚ ਹੈ ਕਿ ਲਹਿੰਦੇ ਵਾਲੇ ਪਾਕਿਸਤਾਨ ਵਾਲੇ ਪਾਸਿਓ ਭਾਰਤ ਨੂੰ ਕੋਈ ਖ਼ਤਰਾਂ ਨਾ ਹੋਵੇ । ਅਸੀਂ ਭਾਰਤ ਦੀ ਇਸ ਮੁਸਲਿਮ, ਸਿੱਖ ਅਤੇ ਹੋਰ ਘੱਟ ਗਿਣਤੀ ਕੌਮਾਂ ਵਿਰੋਧੀ ਅਮਲਾਂ ਤੋ ਅਮਰੀਕਾ ਨੂੰ ਸਮੇਂ-ਸਮੇਂ ਨਾਲ ਸੁਚੇਤ ਕਰਦੇ ਰਹੇ ਹਾਂ । ਪਰ ਅਮਰੀਕਾ ਨੂੰ ਹੁਣ ਸ੍ਰੀ ਜੋਹਨ ਕੈਰੀ ਸੈਕਟਰੀ ਆਫ਼ ਸਟੇਟ ਅਤੇ ਸ੍ਰੀ ਚੱਕ ਹੈਗਲ ਦੇ ਵਿਦੇਸ਼ ਵਜ਼ੀਰ ਬਣਨ ਤੇ ਹਿੰਦੂ ਰਾਸ਼ਟਰ ਦੀ ਲੁਕਵੀ ਮੰਦਭਾਵਨਾਂ ਭਰੀ ਮਨੁੱਖਤਾ ਵਿਰੋਧੀ ਸੋਚ ਦੀ ਸਮਝ ਆਈ ਹੈ । ਜਿਸਦਾ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਸਵਾਗਤ ਵੀ ਕਰਦਾ ਹੈ ਅਤੇ ਸ੍ਰੀ ਹੈਗਲ ਵੱਲੋਂ ਪ੍ਰਗਟਾਏ ਮਨੁੱਖਤਾ ਪੱਖੀ ਵਿਚਾਰਾਂ ਨੂੰ ਦਰੁਸਤ ਕਰਾਰ ਦਿੰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੀ ਜ਼ਮਹੂਰੀਅਤ ਪਸੰਦ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਪਾਲਸੀ ਦਾ ਸਮਰਥਨ ਕਰਦੇ ਹੋਏ ਅਤੇ ਹਿੰਦੂ ਰਾਸ਼ਟਰ ਵੱਲੋਂ ਮਨੁੱਖੀ ਅਧਿਕਾਰਾ ਦਾ ਵੱਡੇ ਪੱਧਰ ਤੇ ਘੋਰ ਉਲੰਘਣ ਕਰਨ ਦੇ ਵਰਤਾਰੇ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸਿੱਖ ਕੌਮ ਅਤੇ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਬਿਲ ਕਲਿੰਟਨ ਹਕੂਮਤ ਸਮੇਂ ਅਤੇ ਬੀਬੀ ਹਿਲੇਰੀ ਕਲਿੰਟਨ ਨੂੰ ਹਰ ਤਰ੍ਹਾਂ ਸਹਿਯੋਗ ਵੀ ਕਰਦੇ ਰਹੇ ਹਾਂ ਅਤੇ ਸਮੇਂ-ਸਮੇਂ ਨਾਲ ਅਮਰੀਕਨ ਹਕੂਮਤਾਂ ਅਤੇ ਉਥੋ ਦੇ ਸਿਆਸਤਦਾਨਾਂ ਨੂੰ ਹਿੰਦੂ ਰਾਸ਼ਟਰ ਦੀਆਂ ਮਨੁੱਖਤਾ ਵਿਰੋਧੀ ਸਾਜਿ਼ਸਾਂ ਅਤੇ ਅਮਲਾਂ ਤੋ ਸੁਚੇਤ ਵੀ ਕਰਦੇ ਰਹੇ ਹਾਂ । ਪਰ ਉਹਨਾਂ ਨੇ ਅਮਰੀਕਾ ਨੂੰ ਹਿੰਦੂ ਰਾਸਟਰ ਨਾਲ ਹੀ ਜੋੜੀ ਰੱਖਿਆ । ਜਿਸਦੇ ਮਾਰੂ ਨਤੀਜੇ ਹੋਲੀ-ਹੋਲੀ ਸਾਹਮਣੇ ਆ ਰਹੇ ਹਨ । ਪਰ ਹੁਣ ਜਦੋ ਸ੍ਰੀ ਜੋਹਨ ਕੈਰੀ ਸੈਕਟਰੀ ਆਫ਼ ਸਟੇਟ ਅਮਰੀਕਾ ਅਤੇ ਵਿਦੇਸ਼ ਵਜੀਰ ਸ੍ਰੀ ਹੈਗਲ ਦੀ ਵਿਸ਼ਾਲ ਜਾਣਕਾਰੀ ਦੀ ਬਦੌਲਤ ਅਮਰੀਕਾ ਨੂੰ ਇਹ ਸਮਝ ਆਈ ਹੈ ਕਿ ਅਮਰੀਕਾ ਹਿੰਦ ਵਰਗੇ ਮੁਲਕ ਤੋ ਜਿੰਨੀ ਦੂਰੀ ਬਣਾਕੇ ਰੱਖੇਗਾ, ਉਹਨਾਂ ਹੀ ਉਸਦੀ ਜਮਹੂਰੀਅਤ ਅਤੇ ਮਨੁੱਖੀ ਅਧਿਕਾਰਾਂ ਵਾਲੀ ਪਾਲਸੀ ਨੂੰ ਉਹ ਅੱਗੇ ਵਧਾ ਸਕੇਗਾ । ਅਮਰੀਕਾ ਵੱਲੋਂ ਹਿੰਦੂ ਰਾਸ਼ਟਰ ਵਰਗੇ ਮਕਾਰਤਾ ਅਤੇ ਫਰੇਬ ਨਾਲ ਭਰੇ ਹੁਕਮਰਾਨਾਂ ਉਤੇ ਅੱਖਾਂ ਮੀਟਕੇ ਇਤਬਾਰ ਕਰਦੇ ਰਹਿਣਾ ਨਾ ਤਾ ਇਹ ਡਿਪਲੋਮੈਟਿਕ ਸੋਚ ਹੈ ਅਤੇ ਨਾ ਹੀ ਅਮਰੀਕਾ ਆਪਣੀ ਪਾਲਸੀ ਨੂੰ ਅੱਗੇ ਵਧਾ ਸਕਦਾ ਹੈ । ਅਮਰੀਕਾ ਤੇ ਨਾਟੋ ਫੌ਼ਜਾਂ ਵੱਲੋਂ ਆਪਣੇ ਜਮਹੂਰੀਅਤ ਅਤੇ ਮਨੁੱਖੀ ਅਧਿਕਾਰਾਂ ਵਾਲੇ ਮੁਫਾਦਾਂ ਉਤੇ ਹੀ ਕੇਦਰਿਤ ਰਹਿਣਾ ਚਾਹੀਦਾ ਹੈ ਨਾ ਕਿ ਮਿੱਤਰਤਾਂ ਦੇ ਲੁਭਾਣੇ ਨਾਮ ਵਿਚ । ਉਹਨਾਂ ਕਿਹਾ ਕਿ ਜਦੋ ਅਮਰੀਕਾ ਨੇ ਉਸਾਮਾ ਬਿਨ ਲਾਦੇਨ ਨੂੰ ਮਾਰ ਦਿੱਤਾ ਹੈ ਅਤੇ ਹਿੰਦ ਨੇ ਮਕਬੂਲ ਭੱਟ, ਕਸਾਬ ਅਤੇ ਅਫਜ਼ਲ ਗੁਰੂ ਨੂੰ ਫ਼ਾਂਸੀਆਂ ਲਗਾ ਦਿੱਤੀਆਂ ਹਨ, ਤਾਂ ਹੁਣ ਸਭ ਤੋ ਗੰਭੀਰ ਸਵਾਲ ਅਮਰੀਕਾ ਲਈ ਇਹ ਉਠਦਾ ਹੈ ਕਿ ਸਿੱਖ ਕੌਮ ਦੇ ਕਾਤਿਲਾਂ ਅਤੇ ਸਿੱਖ ਬੀਬੀਆਂ ਨਾਲ ਜ਼ਬਰ-ਜ਼ਨਾਹ ਕਰਨ ਵਾਲੇ ਦੋਸੀਆਂ ਨੂੰ ਸਜ਼ਾਵਾਂ ਕੋਣ ਦਿਵਾਏਗਾ ਅਤੇ ਸਿੱਖ ਕੌਮ ਨੂੰ ਕਦੋ ਇਨਸਾਫ਼ ਮਿਲੇਗਾ ? ਕਿਉਕਿ ਅਮਰੀਕਾ ਦੀ ਸਭ ਤੋ ਵੱਡੀ ਪਾਲਸੀ ਜਮਹੂਰੀਅਤ ਅਤੇ ਅਮਨ-ਚੈਨ ਨੂੰ ਕਾਇਮ ਰੱਖਣ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨਾ ਹੈ ।
ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ), ਸ੍ਰੀ ਚੱਕ ਹੈਗਲ ਵੱਲੋਂ ਨਿਡਰਤਾ ਅਤੇ ਸਪੱਸਟਤਾ ਨਾਲ ਹਿੰਦੂ ਰਾਸਟਰ ਸੰਬੰਧੀ ਪ੍ਰਗਟਾਏ ਗਏ ਇਹ ਵਿਚਾਰ ਕਿ “ਭਾਰਤ ਅਫਗਾਨੀਸਤਾਨ ਵਿਚ ਪਾਕਿਸਤਾਨ ਦੀਆਂ ਮੁਸ਼ਕਿਲਾਂ ਵਿਚ ਵਾਧਾ ਕਰਨ ਦੀਆਂ ਕਾਰਵਾਈਆਂ ਵਿਚ ਮਸ਼ਰੂਫ ਹੈ” ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੁੰਦੇ ਹੋਏ ਅਮਰੀਕਾ ਦੀ ਓਬਾਮਾ ਹਕੂਮਤ ਨੂੰ ਅਪੀਲ ਕਰਦਾ ਹੈ ਕਿ ਉਹ ਸ੍ਰੀ ਜੋਹਨ ਕੈਰੀ ਅਤੇ ਸ੍ਰੀ ਚੱਕ ਹੈਗਲ ਵਰਗੇ ਸੂਝਵਾਨਾਂ ਦੀ ਕੌਮਾਂਤਰੀ ਪੱਧਰ ਦੀ ਵਿਸਾਲ ਅਤੇ ਸਹੀ ਜਾਣਕਾਰੀ ਤੋ ਸੇਧ ਲੈਦੇ ਹੋਏ, ਜਿਥੇ ਵੀ ਕੋਈ ਹਕੂਮਤ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਦੀ ਹੈ, ਜਾਂ ਸਰਕਾਰੀ ਤਸੱਦਦ ਜੁਲਮ ਰਾਹੀ ਕਿਸੇ ਕੌਮ, ਫਿਰਕੇ ਜਾਂ ਧਰਮ ਆਦਿ ਨੂੰ ਜ਼ਬਰੀ ਦਬਾਉਣ ਦੀ ਕੋਸਿ਼ਸ਼ ਕਰਦੀ ਹੈ, ਉਥੇ ਅਮਰੀਕਾ ਦੀ ਹਕੂਮਤ ਫੌਰੀ ਹਰਕਤ ਵਿਚ ਆਵੇ ਅਤੇ ਕੌਮਾਂਤਰੀ ਪੱਧਰ ਤੇ ਅਜਿਹੇ ਹੋ ਰਹੇ ਜ਼ਬਰ-ਜੁਲਮ ਜਾਂ ਬੇਇਨਸਾਫੀਆਂ ਕਰਨ ਵਾਲੇ ਦੋਸੀਆਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਕੌਮਾਂਤਰੀ ਅਦਾਲਤਾਂ ਵਿਚ ਖੜ੍ਹਾਂ ਕਰਕੇ ਕਾਨੂੰਨੀ ਸਜ਼ਾਵਾਂ ਦਿਵਾਉਣ ਦਾ ਪ੍ਰਬੰਧ ਕਰੇ । ਅਜਿਹਾ ਉੱਦਮ ਕਰਕੇ ਹੀ ਅਮਰੀਕਾ ਆਪਣੀ ਜਮਹੂਰੀਅਤ ਅਤੇ ਮਨੁੱਖੀ ਕਦਰਾ-ਕੀਮਤਾ ਵਾਲੀ ਪਾਲਸੀ ਨੂੰ ਮਜ਼ਬੂਤ ਕਰ ਸਕੇਗਾ ।