ਨਵੀਂ ਦਿੱਲੀ- ਮੁੰਬਈ ਵਿਖੇ ਸਾਲ 1993 ਦੌਰਾਨ ਹੋਏ ਸੀਰੀਅਲ ਬੰਬ ਧਮਾਕਿਆਂ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਫੈਸਲਾ ਵੀਰਵਾਰ ਨੂੰ ਸੁਣਾਇਆ ਜਾਵੇਗਾ। ਜ਼ਮਾਨਤ ‘ਤੇ ਰਿਹਾਅ ਸੰਜੇ ਦੱਤ ਨੂੰ ਇਸ ਸਬੰਧੀ 6 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਇਸ ਮੁਕਦਮੇ ਦੌਰਾਨ 123 ਲੋਕਾਂ ਨੂੰ ਆਰੋਪੀ ਮੰਨਿਆ ਗਿਆ ਸੀ ਲੇਕਨ ਮੁੰਬਈ ਹਾਈਕੋਰਟ ਵਲੋਂ 23 ਲੋਕਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਅਤੇ 100 ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਵਰਣਨਯੋਗ ਹੈ ਕਿ 12 ਮਾਰਚ, 1993 ਨੂੰ ਮੁੰਬਈ ਵਿਖੇ 13 ਸਿਲਸਿਲੇਵਾਰ ਧਮਾਕੇ ਹੋਏ ਸਨ, ਜਿਨ੍ਹਾਂ ਦੌਰਾਨ 257 ਲੋਕ ਮਾਰੇ ਗਏ ਸਨ ਅਤੇ ਸੱਤ ਸੌ ਤੋਂ ਵੱਧ ਜ਼ਖ਼ਮੀ ਹੋਏ ਸਨ। ਮੁੰਬਈ ਹਾਈਕੋਰਟ ਵਲੋਂ ਇਸ ਮਾਮਲੇ ਸਬੰਧੀ 12 ਨੂੰ ਫ਼ਾਂਸੀ, 20 ਨੂੰ ਉਮਰ ਕੈਦ ਅਤੇ 68 ਨੂੰ ਕੈਦ ਦੀ ਸਜ਼ਾ ਸੁਣਾਈ ਗਈ ਸੀ। 23 ਲੋਕਾਂ ਨੂੰ ਸਬੂਤਾਂ ਦੀ ਘਾਟ ਕਰਕੇ ਬਰੀ ਕਰ ਦਿੱਤਾ ਗਿਆ ਸੀ।