ਅੰਮ੍ਰਿਤਸਰ – ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਲਈ ਅਖੰਡ ਕੀਰਤਨੀ ਜਥੇ ਦੇ ਮੁੱਖੀ ਭਾਈ ਬਲਦੇਵ ਸਿੰਘ ਦੀ ਅਗਵਾਈ ‘ਚ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਵੱਲੋਂ 92ਵੇਂ ਗੇੜ ਦੇ ਪੰਜ ਦਿਨਾਂ ਸਮਾਗਮਾਂ ਦਾ ਮੁੱਖ ਸਮਾਗਮ ਅੱਜ ਪਿੰਡ ਸੰਗਤਪੁਰਾ ਵਿਖੇ ਖ਼ਾਲਸਾਈ ਜਾਹੋ ਜਲਾਲ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆ ਨੇ ਗੁਰਬਾਣੀ ਜੱਸ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਵਾਇਆ। ਉਪਰੰਤ ਧਰਮ ਪ੍ਰਚਾਰ ਕਮੇਟੀ ਦੇ ਢਾਡੀ, ਜਥਿਆਂ, ਪ੍ਰਚਾਰਕਾਂ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ।
ਇਸ ਮੋਕੇ ਧਰਮ ਪਚਾਰ ਲਹਿਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸਿੱਖੀ ਮਾਰਗ ਤੋਂ ਭਟਕੇ ਨੌਜਵਾਨਾਂ ਨੂੰ ਵੇਲਾ ਰਹਿੰਦਿਆਂ ਡੇਰਾਵਾਦ ਤੋਂ ਬੱਚਕੇ ਦਸ਼ਮੇਸ਼ ਪਿਤਾ ਜੀ ਦੇ ਸਨਮੁੱਖ ਸੱਚ ਦੇ ਮਾਰਗ ਤੇ ਚਲਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗਣਾ ਚਾਹੀਦਾ ਹੈ। ਇਸ ਮੌਕੇ ਧਰਮ ਪ੍ਰਚਾਰ ਲਹਿਰ ਦੇ ਮੁੱਖ ਸਲਾਹਕਾਰ ਚੇਅਰਮੈਨ ਸੁਖਰਾਜ ਸਿੰਘ ਵੇਰਕਾ ਨੇ ਕਿਹਾ ਕਿ ਇਹ ਸਮਾਗਮ ਆਪਣੇ ਨਿਸ਼ਾਨੇ ‘ਚ ਸਫਲ ਰਹੇ ਹਨ ਅਤੇ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਨਸ਼ੇ ਛੱਡਣ, ਕੇਸ ਰੱਖਣ ਅਤੇ ਸੰਗਤਾਂ ਅੰਮ੍ਰਿਤਪਾਨ ਕਰਕੇ ਸ਼ਬਦ ਗੂਰੂ ਦੇ ਲੜ੍ਹ ਲਗੀਆਂ ਹਨ। ਇਸ ਮੌਕੇ ਭਾਈ ਕੁਲਦੀਪ ਸਿੰਘ ਤੇੜਾ ਅਤੇ ਧਰਮ ਪ੍ਰਚਾਰ ਲਹਿਰ ਦੇ ਯੁਰੋਪ ਇੰਚਾਰਜ ਭਾਈ ਨਿਸ਼ਾਨ ਸਿੰਘ ਸਰਪੰਚ ਨੇ ਉਚੇਚੇ ਤੌਰ ਤੇ ਸਮਾਗਮ ‘ਚ ਹਾਜ਼ਰੀ ਭਰੀ।
ਇਨ੍ਹਾਂ ਸਮਾਗਮਾਂ ਦਾ ਪਹਿਲਾ ਸਮਾਗਮ ਪਿੰਡ ਮਾਛੀ ਨੰਗਲ ਵਿਖੇ ਕੀਤਾ ਗਿਆ ਜਿਥੇ 53 ਪ੍ਰਾਣੀਆਂ ਨੇ ਅਮ੍ਰਿਤਪਾਨ ਕੀਤਾ, ਪਿੰਡ ਚੇਤਨਪੁਰਾ ਵਿਖੇ 51, ਪਿੰਡ ਕੰਦੋਵਾਲੀ ਵਿਖੇ 101, ਪਿੰਡ ਮਹਿਲ ਜੰਡਿਆਲਾ ਸੰਤੂਨੰਗਲ ਵਿਖੇ 112, ਅੱਜ ਮੁੱਖ ਸਮਾਗਮ ਪਿੰਡ ਸੰਗਤਪੁਰਾ ਵਿਖੇ 220 ਅਤੇ ਪੰਜਾਂ ਪਿੰਡਾਂ ਦੇ ਸਮਾਗਮਾਂ ਦੋਰਾਨ 537 ਪ੍ਰਾਣੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ। ਜਿਨ੍ਹਾਂ ਨੂੰ ਕਕਾਰ ਅਤੇ ਸਿਰੋਪਾਓ ਧਰਮ ਪ੍ਰਚਾਰ ਕਮੇਟੀ ਵਲੋੱਂ ਭੇਟਾ ਰਹਿਤ ਦਿੱਤੇ ਗਏ। ਸਮਗਮਾਂ ਦੌਰਾਨ 960 ਕੇਸ ਰੱਖਣ ਦਾ ਪ੍ਰਣ ਕਰਨ ਵਾਲੇ ਅਤੇ ਸਾਬਤ ਸੂਰਤ ਬੱਚਿਆਂ ਅਤੇ ਨੌਜਵਾਨਾਂ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮੈਂਬਰ ਸ਼੍ਰੋਮਣੀ ਕਮੇਟੀ ਬੀਬੀ ਸਵਰਣ ਕੌਰ ਤੇੜਾ, ਚੇਅਰਮੈਨ ਸੁਖਰਾਜ ਸਿੰਘ ਵੇਰਕਾ, ਜਥੇ. ਕੁਲਦੀਪ ਸਿੰਘ ਤੇੜਾ, ਭਾਈ ਵਰਿਆਮ ਸਿੰਘ ਚੇਤਨਪੁਰਾ, ਭਾਈ ਬਲਜੀਤ ਸਿੰਘ ਮਹਿਲ ਜੰਡਿਆਲਾ, ਪ੍ਰਧਾਨ ਸ੍ਰ. ਹਰਦੀਪ ਸਿੰਘ ਸੰਧੂ, ਸਰਪੰਚ ਰਾਜਵਿੰਦਰ ਸਿੰਘ, ਸੁਖਪ੍ਰੀਤ ਸਿੰਘ ਹਨੀ ਚੇਅਰਮੈਨ ਕੋਆਪਰਿਟ ਸੋਸਾਈਟੀ, ਸ੍ਰ. ਗੁਰਨਾਮ ਸਿੰਘ ਪ੍ਰਚਾਰਕ ਭਾਈ ਇੰਦਰਜੀਤ ਸਿੰਘ, ਭਾਈ ਤਜਿੰਦਰ ਸਿੰਘ ਕੰਗ, ਭਾਈ ਮਨਦੀਪ ਸਿੰਘ ਝਡੇਰ ਅਤੇ ਇਲਕੇ ਦੀ ਸੰਗਤ ਵੱਡੀ ਗਿਣਤੀ ‘ਚ ਹਾਜ਼ਰ ਸੀ।