ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਨੇ ਪੰਜਾਬ ਦੇ ਯੁਵਕ ਭਲਾਈ ਡਾਇਰੈਕਟੋਰੇਟ ਵੱਲੋਂ ਮੋਹਾਲੀ ਵਿਖੇ ਕਰਵਾਏ ਤਿੰਨ ਰੋਜ਼ਾ ਯੁਵਕ ਮੇਲੇ ਵਿੱਚ 9 ਮੈਡਲ ਜਿੱਤ ਕੇ ਯੂਨੀਵਰਸਿਟੀ ਦੀ ਸ਼ਾਨ ਵਧਾਈ ਹੈ। ਪੋਸਟਰ ਤਿਆਰ ਕਰਨ ਵਿੱਚ ਗੋਲਡ ਮੈਡਲ, ਸਕਿਟ, ਮਾਈਮ, ਲੋਕ ਗੀਤ, ਕਵਿਤਾ ਉਚਾਰਨ, ਕੋਲਾਜ਼ ਬਣਾਉਣ, ਕਾਰਟੂਨ ਤਿਆਰ ਕਰਨ, ਮਿੱਟੀ ਦੇ ਖਿਡੌਣੇ ਤਿਆਰ ਕਰਨ ਅਤੇ ਗਿੱਧੇ ਵਿੱਚ ਇਸ ਟੀਮ ਨੇ ਤਾਂਬਾ ਪਦਕ ਜਿੱਤੇ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਬਲਵਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਹੈ। ਇਸ ਯੁਵਕ ਮੇਲੇ ਵਿੱਚ ਯੂਨੀਵਰਸਿਟੀ ਦੇ 40 ਵਿਦਿਆਰਥੀਆਂ ਨੇ ਸਤਬੀਰ ਸਿੰਘ ਵੈਲਫੇਅਰ ਅਫਸਰ ਦੀ ਅਗਵਾਈ ਹੇਠ ਹਿੱਸਾ ਲਿਆ ਸੀ।
ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਡਾ: ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਹੋਏ 13ਵੇਂ ਆਲ ਇੰਡੀਆ ਇੰਟਰ ਐਗਰੀਕਲਚਰਲ ਯੂਨੀਵਰਸਿਟੀ ਯੁਵਕ ਮੇਲੇ ਵਿੱਚ ਜੱਬਲਪੁਰ ਵਿਖੇ ਸਾਡੇ ਵਿਦਿਆਰਥੀਆਂ ਨੇ ਮਾਈਮ ਗਰੁੱਪ, ਦੇਸ਼ ਭਗਤੀ ਦੇ ਗੀਤ (ਗਰੁੱਪ) ਵਿੱਚ ਗੋਲਡ ਮੈਡਲ, ਭਾਰਤੀ ਸਮੂਹ ਗਾਇਨ ਵਿੱਚ ਸਿਲਵਰ ਮੈਡਲ, ਡੀਬੇਟ ਅਤੇ ਕਾਰਟੂਨਿੰਗ ਵਿੱਚ ਤਾਂਬਾ ਪਦਕ ਜਿੱਤਿਆ। ਸੰਗੀਤ ਵਿੱਚ ਯੂਨੀਵਰਸਿਟੀ ਨੂੰ ਸਰਵੋਤਮ ਟਰਾਫੀ ਹਾਸਿਲ ਹੋਈ