ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਨੇ ਸੂਬੇ ਦੇ ਤਿੰਨ ਜੋਨਾਂ ਤੋਂ ਇਲਾਵਾ ਜ਼ਿਲਿਆਂ ਦੇ ਇੰਚਾਰਜਾਂ ਦੇ ਨਾਮਾਂ ਦਾ ਐਲਾਨ ਕੀਤਾ ਹੈ। ਇਸ ਤਹਿਤ ਤਰੁਣ ਚੁੱਘ ਨੂੰ ਦੋਆਬਾ ਜੋਨ ਦਾ ਇੰਚਾਰਜ ਲਾਇਆ ਗਿਆ ਹੈ ਜਦਕਿ ਰਾਕੇਸ਼ ਰਾਠੌਰ ਨੂੰ ਮਾਝਾ ਅਤੇ ਜਗਤਾਰ ਸਿੰਘ ਸੈਣੀ ਨੂੰ ਮਾਲਵਾ ਜੋਨ ਦਾ ਇੰਚਾਰਜ ਲਾਇਆ ਗਿਆ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਇੰਚਾਰਜਾਂ ਦੀ ਸੂਚੀ ਵਿੱਚ ਦੋਆਬਾ ਜੋਨ ਦੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੰਚਾਰਜ ਵਿਨੋਦ ਸ਼ਰਮਾ ਨੂੰ ਲਾਇਆ ਗਿਆ ਹੈ, ਜਦਕਿ ਰੋਪੜ ਅਤੇ ਮੋਹਾਲੀ ਲਈ ਸ਼੍ਰੀਮਤੀ ਸੁਦੇਸ਼ ਸ਼ਰਮਾ ਨੂੰ, ਜ¦ਧਰ ਦਿਹਾਤੀ ਲਈ ਆਦਰਸ਼ ਭਾਟੀਆ, ਪਟਿਆਲਾ ਨਾਰਥ ਦਿਹਾਤੀ ਲਈ ਰਾਜ ਕੁਮਾਰ ਪਾਠੀ ਨੂੰ, ਪਟਿਆਲਾ ਸਾਊਥ ਦਿਹਾਤੀ ਲਈ ਗੁਰਤੇਜ ਸਿੰਘ ਢਿੱਲੋਂ ਨੂੰ, ਲੁਧਿਆਣਾ ਸ਼ਹਿਰੀ ਲਈ ਤਰੁਣ ਚੁੱਘ ਨੂੰ, ਜ¦ਧਰ ਸ਼ਹਿਰੀ ਲਈ ਜਗਤਾਰ ਸਿੰਘ ਸੈਣੀ ਨੂੰ, ਕਪੂਰਥਲਾ ਅਤੇ ਜ¦ਧਰ ਨਾਰਥ ਦਿਹਾਤੀ ਲਈ ਵਿਜੈ ਸਾਂਪਲਾ ਨੂੰ ਅਤੇ ਅਰੁਣੇਸ਼ ਸ਼ਾਕਰ ਨੂੰ ਨਵਾਂ ਸ਼ਹਿਰ ਦਾ ਇੰਚਾਰਜ ਲਾਇਆ ਗਿਆ ਹੈ।
ਮਾਝਾ ਜੋਨ ਤਹਿਤ ਅੰਮ੍ਰਿਤਸਰ ਦਿਹਾਤੀ ਲਈ ਰਜਿੰਦਰ ਮੋਹਨ ਛੀਨਾ, ਅੰਮ੍ਰਿਤਸਰ ਸ਼ਹਿਰੀ ਲਈ ਰਾਕੇਸ਼ ਰਾਠੌਰ ਨੂੰ, ਤਰਨਤਾਰਨ ਲਈ ਰਜਿੰਦਰ ਮੋਹਨ ਛੀਨਾ, ਬਟਾਲਾ ਲਈ ਸੁਭਾਸ਼ ਸ਼ਰਮਾ, ਗੁਰਦਾਸਪੁਰ ਅਤੇ ਪਠਾਨਕੋਟ ਲਈ ਉਮੇਸ਼ ਸ਼ਾਕਰ, ਮੁਕੇਰੀਆਂ ਲਈ ਵੀਰਾ ਵਾਲੀ, ਖੰਨਾ ਲਈ ਸ਼੍ਰੀਮਤੀ ਸੰਤੋਸ਼ ਕਾਲੜਾ, ਮੋਗਾ ਲਈ ਜੀਵਨ ਗੁਪਤਾ, ਜਗਰਾਓਂ ਲਈ ਸੰਤੋਸ਼ ਕਾਲੜਾ ਅਤੇ ਫਤਿਹਗੜ੍ਹ ਸਾਹਿਬ ਲਈ ਗੁਰਦੇਵ ਸ਼ਰਮਾ ਦੇਬੀ ਨੂੰ ਇੰਚਾਰਜ ਲਾਇਆ ਗਿਆ ਹੈ।
ਇਸ ਤਰ੍ਹਾਂ ਹੀ ਮਾਲਵਾ ਜੋਨ ਤਹਿਤ ਫਾਜ਼ਿਲਕਾ ਲਈ ਅਸ਼ੋਕ ਭਾਰਤੀ ਨੂੰ, ਫਿਰੋਜ਼ਪੁਰ ਅਤੇ ਫਰੀਦਕੋਟ ਲਈ ਮੋਹਨ ਲਾਲ ਸੇਠੀ, ਮੁਕਤਸਰ ਲਈ ਸੰਦੀਪ ਰਿਣਵਾ, ਬਠਿੰਡਾ ਸ਼ਹਿਰੀ ਅਤੇ ਦਿਹਾਤੀ ਲਈ ਬੀਬੀ ਗੁਰਚਰਨ ਕੌਰ, ਮਾਨਸਾ ਲਈ ਸ਼੍ਰੀਮਤੀ ਅਰਚਨਾ ਦੱਤ, ਬਰਨਾਲਾ ਲਈ ਜਤਿੰਦਰ ਕਾਲੜਾ, ਪਟਿਆਲਾ ਸ਼ਹਿਰੀ ਲਈ ਰਾਜ ਖੁਰਾਣਾ , ਸੰਗਰੂਰ 1 ਲਈ ਦਿਆਲ ਦਾਸ ਸੋਢੀ ਅਤੇ ਸੰਗਰੂਰ 2 ਲਈ ਰਵਿੰਦਰ ਸਿੰਘ ਗਿੰਨੀ ਨੂੰ ਇੰਚਾਰਜ ਲਾਇਆ ਗਿਆ ਹੈ।