ਓਸਲੋ,(ਰੁਪਿੰਦਰ ਢਿੱਲੋ ਮੋਗਾ)-ਫਰਾਂਸ ਤੋ ਅੰਤਰਰਾਸਟਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਅਤੇ ਪ੍ਰਸਿੱਧ ਲੇਖਕ ਸ੍ਰ ਸੁਖਵੀਰ ਸਿੰਘ ਸੰਧੂ(ਜਿੰਨਾ ਵੱਲੋ ਲਿਖਿਆ ਚਰਚਿਤ ਗੀਤ ਬਾਬੁਲ ਦੀ ਧੀ ਸ੍ਰ ਮੇਜਰ ਸਿੰਘ ਸੰਧੂ ਦੀ ਸੀ ਜ਼ੀ ਪਟਿਆਲਾ ਚ ਕਾਫੀ ਪ੍ਰਚਲਿਤ ਹੋਇਆ ਹੈ) ਅਤੇ ਜਿੰਨਾ ਦੇ ਹੋਣਹਾਰ ਸਪੁੱਤਰ ਸੱਤ ਸੰਧੂ ਫਰਾਂਸ ਦਾ ਜੰਮਪਲ ਤੇ ਪੰਜਾਬੀ ਗਾਇਕ ਵੀ ਹੈ. ਸ੍ਰ ਸੁਖਵੀਰ ਸਿੰਘ ਸੰਧੂ ਜਲਦ ਹੀ ਪਲੇਠੀ ਬੁੱਕ (ਮੈਂ ਇੰਡੀਆ ਜਾਣਾ !ਪਲੀਜ਼) ਰੱਖਿਆ ਹੈ,ਪਾਠਕਾਂ ਦੇ ਹੱਥਾਂ ਵਿੱਚ ਹੋਵੇਗੀ।ਜਿਸ ਵਿੱਚ ਵਿਲੱਖਣ ਲੇਖਾਂ ਦੀ ਜਾਣਕਾਰੀ ਦੇ ਨਾਲ ਸਮਾਜਿਕ ਅਤੇ ਪਰਿਵਾਰਿਕ ਰਿਸ਼ਤਿਆਂ ਵਿਚਲੀਆਂ ਬੁਰਾਈਆਂ ਨੂੰ ਜਾਹਰ ਕਰਦੀਆਂ ਦਿਲਚਸਪ ਕਹਾਣੀਆਂ ਵੀ ਹਨ।ਮਸ਼ਹੂਰ ਨਾਵਲਕਾਰ ਲੇਖਕ ਸ਼ਿਵਚਰਨ ਜੱਗੀ ਕੁੱਸਾ ਦੀ ਦਿੱਤੀ ਹੋਈ ਹੌਸਲਾ ਅਫਜ਼ਾਈ ਤੇ ਪ੍ਰੇਰਨਾ ਸਦਕਾ ਹੀ ਸੁਖਵੀਰ ਸਿੰਘ ਸੰਧੂ ਇਸ ਬੁੱਕ ਨੂੰ ਛਪਵਾਉਣ ਵਿੱਚ ਕਾਮਯਾਬ ਹੋਏ ਹਨ।ਜਿਸ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ।ਉਹਨਾਂ ਇਹ ਵੀ ਕਿਹਾ ਉਹ ਹਮੇਸ਼ਾ ਉਹਨਾਂ ਦੇ ਰਿਣੀ ਰਹਿਣਗੇ।ਇਹ ਵੀ ਦੱਸਣ ਯੋਗ ਹੈ ਕਿ ਇਸ ਬੁੱਕ ਨੂੰ ਮਸ਼ਹੂਰ ਪਬਲਿਸ਼ਰ ਸੰਗਮ ਪਬਲੀਕੇਸ਼ਨ ਸਮਾਣੇ ਵਾਲਿਆਂ ਨੇ ਛਾਪਿਆ ਹੈ।ਜਿਹੜੇ ਨਾਮਵਾਰ ਲੇਖਕਾਂ ਦੀ ਲਿਖਤਾਂ ਪ੍ਰਕਾਸ਼ਿਤ ਕਰਨ ਵਿੱਚ ਮਸ਼ਹੂਰ ਹਨ।
ਸੁਖਵੀਰ ਸਿੰਘ ਸੰਧੂ ਦੀ ਲੇਖਾਂ ਤੇ ਕਹਾਣੀਆਂ ਦੀ ਆ ਰਹੀ ਪਲੇਠੀ ਬੁੱਕ (ਮੈਂ ਇੰਡੀਆ ਜਾਣਾ ! ਪਲੀਜ਼)
This entry was posted in ਸਰਗਰਮੀਆਂ.