ਚੰਡੀਗੜ੍ਹ- ਪੰਜਾਬ ਵਿੱਚ ਕਾਂਗਰਸ ਹਾਈਕਮਾਂਡ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਏ ਜਾਣ ਦੇ ਥੋੜੇ ਦਿਨਾਂ ਦੇ ਵਿੱਚ ਹੀ ਚਾਰ ਉਪ ਪ੍ਰਧਾਨ ਨਿਯੁਕਤ ਕਰ ਦਿੱਤੇ ਹਨ। ਰਾਜ ਵਿੱਚ ਇਨ੍ਹਾਂ ਨਿਯੁਕਤੀਆਂ ਦੇ ਮਾਮਲੇ ਵਿੱਚ ਸੋਨੀਆ ਗਾਂਧੀ ਨੇ ਸਿੱਧੇ ਤੌਰ ਤੇ ਦਖਲ ਦੇ ਕੇ ਇਹ ਉਪ ਪ੍ਰਧਾਨ ਬਣਾਏ ਹਨ।
ਕਾਂਗਰਸ ਪਾਰਟੀ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਮਾਝਾ,ਦੋਆਬਾ ਅਤੇ ਮਾਲਵਾ ਲਈ ਵੱਖ-ਵੱਖ ਉਪ ਪ੍ਰਧਾਨ ਬਣਾਏ ਗਏ ਹਨ।ਰਾਸ਼ਟਰੀ ਮੁੱਖ ਸਕੱਤਰ ਜਨਾਰਦਨ ਦਿਵੇਦੀ ਨੇ ਦਸਿਆ ਕਿ ਮਾਝੇ ਦਾ ਉਪ ਪ੍ਰਧਾਨ ਓਪੀ ਸੋਨੀ, ਦੋਆਬੇ ਦਾ ਤਰਲੋਚਨ ਸਿੰਘ ਅਤੇ ਮਾਲਵਾ ਦੇ ਚਰਨਜੀਤ ਸਿੰਘ ਚੰਨੀ ਅਤੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਨਿਯੁਕਤ ਕੀਤਾ ਗਿਆ ਹੈ।ਇਨ੍ਹਾਂ ਵਿੱਚ ਜਿਆਦਾਤਰ ਕੈਪਟਨ ਅਮਰਿੰਦਰ ਸਿੰਘ ਦੇ ਪੱਖ ਦੇ ਹਨ।ਬਾਜਵਾ ਨੇ ਜਿਨ੍ਹਾਂ ਚਾਰ ਨੇਤਾਵਾਂ ਨੂੰ ਅਹੁਦੇ ਦਿੱਤੇ ਸਨ, ਉਹ ਪਾਰਟੀ ਹਾਈਕਮਾਨ ਦੇ ਹੁਕਮਾਂ ਤੇ ਰੱਦ ਕਰ ਦਿੱਤੇ ਹਨ।ਬਾਜਵਾ ਨੇ ਆਪਣੇ ਭਰਾ ਫਤਿਹ ਸਿੰਘ ਨੂੰ ਮੁੱਖ ਸਕੱਤਰ, ਸੁਖਪਾਲ ਖਹਿਰਾ ਨੂੰ ਮੁੱਖ ਬੁਲਾਰਾ,ਰਾਜਨਬੀਰ, ਰਾਜਿੰਦਰ ਦੀਪਾ ਅਤੇ ਅਸ਼ੋਕ ਨੂੰ ਸਕੱਤਰ ਨਿਯੁਕਤ ਕੀਤਾ ਸੀ। ਬਾਅਦ ਵਿੱਚ 24 ਘੰਟੇ ਦੇ ਵਿੱਚ-ਵਿੱਚ ਹੀ ਇਹ ਨਿਯੁਕਤੀਆਂ ਰੱਦ ਕਰ ਦਿੱਤੀਆਂ ਗਈਆਂ ਅਤੇ ਪਾਰਟੀ ਹਾਈ ਕਮਾਨ ਵੱਲੋਂ ਇਹ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਕਿ ਅੱਗੇ ਤੋਂ ਹਾਈ ਕਮਾਂਡ ਦੀ ਆਗਿਆ ਤੋਂ ਬਿਨਾਂ ਕੋਈ ਵੀ ਨਿਯੁਕਤੀ ਨਾਂ ਕੀਤੀ ਜਾਵੇ।