ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦਾਅਵੇ ਨਾਲ ਕਿਹਾ ਕਿ ਗਠਜੋੜ ਦੀਆਂ ਸਿਆਸੀ ਮਜ਼ਬੂਰੀਆਂ ਦੇ ਬਾਵਜੂਦ ਊਨ੍ਹਾਂ ਦੀ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ। ਪ੍ਰਧਾਨਮੰਤਰੀ ਤੋਂ ਤੀਸਰੀ ਵਾਰ ਪ੍ਰਧਾਨਮੰਤਰੀ ਬਣਨ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਆਉਣ ਵਾਲੇ ਸਮੇਂ ਤੇ ਛੱਡ ਦਿੱਤਾ ਜਾਵੇ।
ਬਿਕਰਸ ਸੰਮੇਲਨ ਤੋਂ ਵਾਪਿਸ ਪਰਤਦੇ ਹੋਏ ਜਦੋਂ ਉਨ੍ਹਾਂ ਨੂੰ ਜਹਾਜ਼ ਵਿੱਚ ਇਹ ਪੁੱਛਿਆ ਗਿਆ ਕਿ ਜੇ ਊਨ੍ਹਾਂ ਦੀ ਪਾਰਟੀ 2014 ਦੀਆਂ ਚੋਣਾਂ ਵਿੱਚ ਫਿਰ ਜਿੱਤ ਪ੍ਰਾਪਤ ਕਰਦੀ ਹੈ ਤਾਂ ਉਨ੍ਹਾਂ ਨੂੰ ਤੀਸਰੀ ਵਾਰ ਪ੍ਰਧਾਨਮੰਤਰੀ ਬਣਨ ਲਈ ਕਿਹਾ ਜਾਵੇਗਾ ਤਾਂ ਕੀ ਉਹ ਇਸ ਨੂੰ ਸਵੀਕਾਰ ਕਰਨਗੇ।ਉਨ੍ਹਾਂ ਨੇ ਇਸ ਸਵਾਲ ਨੂੰ ਟਾਲਦੇ ਹੋਏ ਕਿਹਾ, ‘ਅਜੇ ਇਨ੍ਹਾਂ ਸਵਾਲਾਂ ਦਾ ਕੋਈ ਮਤਲੱਬ ਨਹੀਂ ਹੈ।ਅਜੇ ਇਹ ਵਾਸਤਵਿਕਤਾ ਤੋਂ ਦੂਰ ਹੈ।’
ਮੁਲਾਇਮ ਵੱਲੋਂ ਸਮਰਥਣ ਵਾਪਿਸ ਲੈਣ ਦੇ ਦਿੱਤੇ ਜਾ ਰਹੇ ਬਿਆਨਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਪ੍ਰਧਾਨਮੰਤਰੀ ਨੇ ਬਹੁਤ ਹੀ ਸਹਿਣਸ਼ੀਲਤਾ ਨਾਲ ਕਿਹਾ, ‘ਅਸਲ ਵਿੱਚ ਗਠਬੰਧਨ ਸਰਕਾਰਾਂ ਨੂੰ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਅਜਿਹੇ ਹਾਲਾਤ ਵਿੱਚ ਕਈ ਵਾਰ ਇਸ ਤਰ੍ਹਾਂ ਲਗਦਾ ਹੈ ਕਿ ਗਠਬੰਧਨ ਜਿਆਦਾ ਸੀਥਰ ਨਹੀਂ ਹੈ।ਮੈਂ ਇਸ ਗੱਲ ਤੋਂ ਇਨਕਾਰ ਕਰਦਾ ਹਾਂ ਕਿ ਸਾਡੇ ਨਾਲ ਅਜਿਹਾ ਨਹੀਂ ਹੈ,ਮੈਨੂੰ ਪੂਰਾ ਭਰੋਸਾ ਹੈ ਕਿ ਸਾਡੀ ਸਰਕਾਰ ਪੰਜ ਸਾਲ ਦਾ ਕਾਰਜਕਾਲ ਪੂਰਾ ਕਰੇਗੀ ਅਤੇ ਅਗਲੀਆਂ ਲੋਕ ਸੱਭਾ ਚੋਣਾਂ ਤੈਅ ਸਮੇਂ ਤੇ ਹੀ ਹੋਣਗੀਆਂ।’
ਡਾ: ਮਨਮੋਹਨ ਸਿੰਘ ਆਜਾਦੀ ਤੋਂ ਬਾਅਦ ਲਗਾਤਾਰ ਦਸ ਸਾਲ ਤੱਕ ਪ੍ਰਧਾਨਮੰਤਰੀ ਦੀ ਕੁਰਸੀ ਤੇ ਵਿਰਾਜਮਾਨ ਰਹਿਣ ਵਾਲੇ ਨਹਿਰੂ ਤੋਂ ਬਾਅਦ ਦੂਸਰੇ ਪ੍ਰਧਾਨਮੰਤਰੀ ਹਨ। ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਦੁਨੀਆ ਦੇ ਕਈ ਨੇਤਾਵਾਂ ਨੇ 80 ਸਾਲ ਦੀ ਉਮਰ ਤੋਂ ਬਾਅਦ ਵੀ ਕਈ ਮੁਕਾਮ ਛੂਹੇ ਹਨ ਅਤੇ ਕੀ ਤੁਹਾਡੇ ਵਿੱਚ ਵੀ ਉਤਨੀ ਹੀ ਊਰਜਾ ਅਤੇ ਇੱਛਾ ਸ਼ਕਤੀ ਬਰਕਰਾਰ ਹੈ ਜੋ ਤੁਹਾਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰਦੀ ਹੈ ਤਾਂ ਪ੍ਰਧਾਨ ਮੰਤਰੀ ਨੇ ਬੜੇ ਹੀ ਸੁਲਝੇ ਹੋਏ ਸ਼ਬਦਾਂ ਵਿੱਚ ਕਿਹਾ, ‘ਮੈਂ ਤਾਂ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਦੇਸ਼ ਦੀ ਸੇਵਾ ਕੀਤੀ ਹੈ।ਮੈਂ ਇਸ ਵਿੱਚ ਸਫਲ ਰਿਹਾ ਹਾਂ ਜਾਂ ਨਹੀਂ, ਇਸ ਦਾ ਫੈਸਲਾ ਦੇਸ਼ ਦੀ ਜਨਤਾ ਕਰੇਗੀ।’