ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੋਲੇ ਮਹੱਲੇ ਦਾ ਦੀਵਾਨ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਗਿਆ ਜਿਸ ਵਿਚ ਕੌਮ ਦੇ ਪ੍ਰਸਿੱਧ ਰਾਗੀ ਜੱਥੇ ਭਾਈ ਮਨਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ ਭਾਈ ਸਰਬਜੀਤ ਸਿੰਘ ਰੰਗੀਲਾ ਦੁਰਗ ਵਾਲੇ, ਭਾਈ ਜਗਜੀਤ ਸਿੰਘ ਜੀ ਕੋਮਲ, ਭਾਈ ਨਿਰਮਲ ਸਿੰਘ ਜੀ, ਭਾਈ ਹਰਜੀਤ ਸਿੰਘ, ਗੁਰਦੀਪ ਸਿੰਘ ਅਤੇ ਭਾਈ ਸੁਖਦੇਵ ਸਿੰਘ ਫਰੀਦਾਬਾਦ ਵਾਲਿਆ ਨੇ ਸੰਗਤਾਂ ਨੂੰ ਮਨੋਹਰ ਕੀਰਤਨ ਰਾਹੀਂ ਨਿਹਾਲ ਕੀਤਾ ਉੱਥੇ ਹੀ ਬੀਬੀ ਹਰਪ੍ਰੀਤ ਕੌਰ ਜੀ ਪ੍ਰਚਾਰਕ ਅਤੇ ਭਾਈ ਨਿਰਮਲ ਸਿੰਘ ਜੀ ਦੇ ਢਾਡੀ ਜੱਥੇ ਨੇ ਵੀ ਸੰਗਤਾਂ ਨੂੰ ਗੁਰੂ ਨਾਲ ਜੋੜਿਆ। ਇਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਕਤੱਰ ਮਨਜਿੰਦਰ ਸਿੰਘ ਸਿਰਸਾ ਨੇ ਸੰਗਤਾਂ ਨੂੰ ਹੋਲੇ ਮਹੱਲੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਹੋਲੀ ਤੋਂ ਹਟਾ ਕੇ ਹੋਲੇ ਮਹੱਲੇ ਨਾਲ ਜੋੜਿਆ ਸੀ ਤਾਕੀ ਗੁਰੂ ਦਾ ਸਿੰਘ ਨਾਮ ਦੇ ਰੰਗ ਵਿਚ ਰੰਗ ਕੇ ਆਪਣੇ ਜੀਵਣ ਨੂੰ ਸਫਲ ਕਰ ਸਕੇ। ਇਕ ਪਾਸੇ ਦਿੱਲੀ ਕਮੇਟੀ ਵਲੋਂ ਜਿੱਥੇ ਕੀਰਤਨ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਹੈ ਉਥੇ ਹੀ ਗੁਰੂ ਲਾਡਲੀਆਂ ਫੌਜਾ ਵਲੋਂ ਬਾਹਰ ਗਤਕੇ ਵੀ ਖੇਡੇ ਜਾ ਹਰੇ ਹਨ ਇਹ ਸਬ ਸਾਡੇ ਪੁਰਾਤਨ ਵਿਰਸੇ ਦਾ ਹਿੱਸਾ ਹੈ। ਇਸ ਮੌਕੇ ਤੇ ਖੰਡੇ ਬਾਟੇ ਦਾ ਅਮ੍ਰਿਤ ਛਕਾਇਆ ਗਿਆ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅਮ੍ਰਿੰਤ ਵੇਲੇ ਦੇ ਦੀਵਾਨ ਵਿਚ ਹਾਜਰੀ ਭਰੀ ਕਿਉਂਕਿ ਉਨ੍ਹਾਂ ਨੇ ਬਾਅਦ ਦੋਪਹਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਹਾਜਰੀ ਭਰਨੀ ਸੀ। ਇਸ ਮੌਕੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਉਕਾਂਰ ਸਿੰਘ ਥਾਪਰ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਕਮੇਟੀ ਮੈਂਬਰ ਹਰਵਿੰਦਰ ਸਿੰਘ ਕੇ. ਪੀ., ਤਰਵਿੰਦਰ ਸਿੰਘ ਮਾਰਵਾਹ, ਪਰਮਜੀਤ ਸਿੰਘ ਰਾਣਾ, ਰਵੇਲ ਸਿੰਘ ਅਤੇ ਪਰਮਜੀਤ ਸਿੰਘ ਚੰਡੋਕ ਮੌਜੁਦ ਸਨ। ਇਸ ਮੌਕੇ ਕੁਲਮੋਹਨ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਬਾਖੂਬੀ ਨਿਭਾਈ।
ਗੁਰਦੁਆਰਾ ਦਮਦਮਾ ਸਾਹਿਬ ਵਿਖੇ ਹੋਲੇ ਮਹੱਲੇ ਦਾ ਦੀਵਾਨ ਬੜੀ ਸ਼ਰਧਾ ਅਤੇ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਗਿਆ
This entry was posted in ਭਾਰਤ.