ਪੈਰਿਸ, (ਸੁਖਵੀਰ ਸਿੰਘ ਸੰਧੂ)- ਕੱਲ ਸਵੇਰੇ ਇਥੇ ਦੇ ਇਲਾਕੇ ਫਰੇਮਨਸ ਵਿੱਚ ਦੋ ਲੁਟੇਰਿਆ ਨੇ ਬੀ ਐਨ ਪੀ ਬੈਂਕ ਦੀ ਮਸ਼ੀਨ ਵਿੱਚ ਪੈਸੇ ਪਾਉਣ ਆਏ ਗਾਰਡਾਂ ਨੂੰ ਲੁੱਟਣ ਦੀ ਭਰਪੂਰ ਕੋਸ਼ਿਸ ਕੀਤੀ।ਪਰ ਉਹਨਾਂ ਨੂੰ ਉਸ ਵਕਤ ਖਾਲੀ ਹੱਥ ਵਾਪਸ ਪਰਤਣਾ ਪਿਆ।ਕਿਉ ਕਿ ਗਾਰਡਾਂ ਨੇ ਪਹਿਲਾਂ ਹੀ ਮਸ਼ੀਨ ਵਿੱਚ ਪੈਸੇ ਚਾਰਜ਼ ਕਰ ਦਿੱਤੇ ਸਨ।ਪਰ ਲੁਟੇਰੇ ਵਾਹ ਨਾ ਜਾਦੀ ਵੇਖ ਕੇ ਖਤਰੇ ਨੂੰ ਭਾਂਪਦੇ ਭੱਜਣ ਵਿੱਚ ਕਾਮਯਾਬ ਹੋ ਗਏ।ਜਾਣ ਤੋਂ ਪਹਿਲਾਂ ਉਹ ਜਿਸ ਕਾਰ ਵਿੱਚ ਆਏ ਸਨ ਉਸ ਨੂੰ ਵੀ ਅੱਗ ਲਾਕੇ ਸਾੜ ਗਏ।ਇਥੇ ਇਹ ਵੀ ਦੱਸਣ ਯੋਗ ਹੈ ਕਿ ਦੋ ਸਾਲ ਪਹਿਲਾਂ ਇਸੇ ਹੀ ਬੈਂਕ ਨੂੰ ਇੱਕ ਪੈਦਲ ਆਏ ਲੁਟੇਰੇ ਨੇ ਗੰਨ ਨਾਲ ਲੁੱਟਣ ਦੀ ਕੋਸ਼ਿਸ ਕੀਤੀ ਸੀ,ਜੋ ਕਾਮਯਾਬ ਨਾ ਹੋ ਸਕਿਆ।