ਨਵੀਂ ਦਿੱਲੀ :- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਰੋਲ ਬਾਗ ਵਿਖੇ ਗਵਰਨਿੰਗ ਬਾਡੀ ਦੀ ਇਕੱਤਰਤਾ ਹੋਈ ਜਿਸ ਵਿਚ ਸ. ਰਵਿੰਦਰ ਸਿੰਘ ਜੀ ਖੁਰਾਨਾ ਸੀਨੀਅਰ ਮੀਤ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ. ਕੁਲਮੋਹਨ ਸਿੰਘ ਮੁਖ ਸਲਾਹਕਾਰ, ਸ. ਰਵੇਲ ਸਿੰਘ ਵਾਇਸ ਚੇਅਰਮੈਨ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਰੋਲ ਬਾਗ, ਸ. ਪਰਮਜੀਤ ਸਿੰਘ ਰਾਣਾ ਮੇਨੈਜਰ, ਦਿੱਲੀ ਕਮੇਟੀ ਮੈਂਬਰ ਸ. ਇੰਦਰਜੀਤ ਸਿੰਘ ਮੌਂਟੀ, ਸ. ਜੀਤ ਸਿੰਘ, ਸ. ਹਰਜਿੰਦਰ ਸਿੰਘ, ਸ. ਗੁਰਬਚਨ ਸਿੰਘ ਚੀਮਾ ਸਮੇਤ ਮਨਮੋਹਨ ਸਿੰਘ ਨਾਮਧਾਰੀ ਅਤੇ ਹਰਵਿੰਦਰ ਸਿੰਘ ਰਾਜਾ ਸਣੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਸਕੂਲ ਪ੍ਰਿੰਸੀਪਲ ਕੁਲਜੀਤ ਸਿੰਘ ਵੋਹਰਾ ਵਲੋਂ ਸਭ ਦਾ ਨਿੱਘਾ ਸੁਆਗਤ ਕੀਤਾ ਗਿਆ। ਸਕੂਲ ਦੀ ਇਸ ਨਵੀਂ ਬਣੀ ਗਵਰਨਿੰਗ ਬਾਡੀ ਨੇ ਆਪਣੇ ਕੀਮਤੀ ਵਿਚਾਰ ਸਕੂਲ ਸਟਾਫ ਨਾਲ ਸਾਂਝੇ ਕੀਤੇ। ਜਿਸ ਵਿਚ ਸਕੂਲ ਦੇ ਵਿਦਿਅਕ ਮਿਆਰ, ਨਤੀਜੇ, ਧਾਰਮਿਕ ਸਿਖਿਆ ਅਤੇ ਪੰਜਾਬੀ ਭਾਸ਼ਾ ਨੂੰ ਆਮ ਬੋਲਚਾਲ ਵਿਚ ਵਰਤਨ ਦੇ ਉਪਰਾਲੇ ਕਰਨ ਅਤੇ ਸਕੂਲ ਦੀ ਚੜਦੀ ਕਲਾ ਵਿਚ ਅਧਿਆਪਕਾਂ ਦੇ ਸਹਿਯੋਗ ਅਤੇ ਨਵੀਆਂ ਉਲੀਕਣ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆ ਗਈਆਂ।
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਰੋਲ ਬਾਗ ਵਿਖੇ ਨਵੀਂ ਬਣੀ ਗਵਰਨਿੰਗ ਬਾਡੀ ਦੀ ਇਕੱਤਰਤਾ ਹੋਈ
This entry was posted in ਭਾਰਤ.