ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ)-ਡਿਪਟੀ ਕਮਿਸ਼ਨਰ ਪਰਮਜੀਤ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ.ਚਰਨਜੀਤ ਸਿੰਘ ਤੇ ਡਾ.ਜਾਗ੍ਰਿਤੀ ਐਸ.ਐਮ.ਓ. ਬਲਾਕ ਚੱਕ ਸ਼ੇਰੇਵਾਲਾ ਦੀ ਯੋਗ ਅਗਵਾਈ ਹੇਠ ਨੇੜਲੇ ਪਿੰਡ ਕਾਨਿਆਂਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਦਾ ਕਾਲਾ ਪੀਲੀਆ‑ਬੀ ਤੇ ਸੀ ਸਬੰਧੀ ਲੈਬੋਰਟਰੀ ਟੈਸਟ ਤੇ ਸਕਰੀਨਿੰਗ ਕੈਂਪ ਲਾਇਆ ਗਿਆ। ਇਸ ਦੌਰਾਨ ਸੁਰਿੰਦਰ ਕੁਮਾਰ ਐ¤ਲ.ਟੀ., ਰਾਣੀ ਕੌਰ ਮਲਟੀਪਰਪਜ਼ ਹੈਲਥ ਵਰਕਰ ਨੇ ਬੱਚਿਆਂ ਦੇ 54 ਖੂਨ ਦੇ ਸੈਂਪਲ ਇੱਕਤਰ ਕੀਤੇ। ਇਸ ਮੌਕੇ ਹੈਲਥ ਇੰਸਪੈਕਟਰ ਭਗਵਾਨ ਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਾ ਪੀਲੀਆ‑ਬੀ ਤੇ ਸੀ ਜੋ ਕਿ ਖੂਨ ਤੋਂ, ਸਰਿੰਜ਼ਾ ਸੂਈਆਂ, ਗਰਭਵਤੀ ਔਰਤ ਤੋਂ ਬੱਚੇ ਨੂੰ, ਅਸੁਰੱਖਿਅਤ ਯੋਨ ਸਬੰਧਾਂ, ਨਾਈ ਵੱਲੋਂ ਵਰਤੇ ਗਏ ਇੱਕੋ ਬਲੇਡ ਨਾਲ, ਅਣਜਾਣ ਡਾਕਟਰਾਂ ਕੋਲੋਂ ਸਰਜਰੀ, ਦੰਦਾਂ ਤੇ ਕੰਨਾਂ ਦਾ ਇਲਾਜ ਕਰਵਾਉਣ ਨਾਲ ਫੈਲਦਾ ਹੈ। ਇਸ ਮੌਕੇ ਸਕਰੀਨਿੰਗ ਦੌਰਾਨ ਕਾਲੇ ਪੀਲੀਏ ਨਾਲ ਪੀੜਤ ਪਾਏ ਗਏ ਬੱਚਿਆਂ ਨੂੰ ਅਗਾਂਊ ਇਲਾਜ ਲਈ ਅਤੇ ਜਾਣਕਾਰੀ ਲਈ ਰੈਫ਼ਰ ਕੀਤਾ ਜਾਵੇਗਾ। ਇਸ ਕੈਂਪ ਦੌਰਾਨ ਪਿੰ੍ਰਸੀਪਲ ਕੁਲਦੀਪ ਸਿੰਘ, ਗੁਰਮੀਤ ਸਿੰਘ, ਸਤਨਾਮ ਸਿੰਘ, ਚੰਚਲ ਬਾਲਾ, ਰਿਸ਼ੂ, ਜਗਜੀਤ ਸਿੰਘ, ਗੁਰਵਿੰਦਰ ਸਿੰਘ, ਅਮਨਦੀਪ ਕੌਰ ਤੇ ਸਮੂਹ ਆਸ਼ਾ ਵਰਕਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ।