ਨਵੀਂ ਦਿੱਲੀ : ਸ੍ਰੋਮਣੀ ਅਕਾਲੀ ਦਲ (ਦਿੱਲੀ ਇਕਾਈ) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਬਣਤਰ ਦਾ ਐਲਾਨ ਕਰਦੇ ਹੋਏ ਕਿਹਾ ਕਿ ਬੀਬੀਆਂ ਕੌਮ ਅਤੇ ਸਮਾਜ ਦੀ ਭਲਾਈ ਵਾਸਤੇ ਸ਼ੁਰੂ ਤੋਂ ਵਡਾ ਯੋਗਦਾਨ ਪਾਉਂਦੀਆ ਆਈਆ ਨੇ ਇਸ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਇਸਤਰੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਬੀਬੀ ਪਰਮਜੀਤ ਕੌਰ ਗੁਲਸ਼ਨ ਦੇ ਵੱਲੋਂ ਬੀਬੀ ਮਨਦੀਪ ਕੌਰ ਬਖਸ਼ੀ ਨੂੰ ਦਿੱਲੀ ਇਕਾਈ ਦਾ ਪ੍ਰਧਾਨ ਅਤੇ ਬੀਬੀ ਪ੍ਰਕਾਸ਼ ਕੌਰ ਨੂੰ ਸਰਪ੍ਰਸਤ ਥਾਪਿਆ ਗਿਆ ਸੀ ਤੇ ਅੱਜ ਬੀਬੀ ਬਖਸ਼ੀ ਵਲੋਂ ਇਸਤਰੀ ਅਕਾਲੀ ਦਲ ਦੀ ਬਣਤਰ ਦਾ ਐਲਾਨ ਕਰਦੇ ਹੋਏ ਮੇੈਨੂੰ ਖੁਸ਼ੀ ਮਹਿਸੁਸ ਹੋ ਰਹੀ ਹੈ, ਕਿਉਂਕਿ ਜਿਸ ਤਰ੍ਹਾਂ ਬੀਬੀਆਂ ਕਿਸੇ ਵੀ ਕੰਮ ਨੂੰ ਮਰਦਾ ਦੇ ਵਾਂਗ ਕਰਨ ਦੇ ਕਾਬਲ ਨੇ ਉਸੇ ਤਰ੍ਹਾਂ ਹੀ ਚੋਣਾਂ ਦੇ ਦੋਰਾਨ ਬੀਬੀਆਂ ਦਾ ਸਹਿਯੋਗ ਪਾਰਟੀ ਵਾਸਤੇ ਹਮੇਸ਼ਾ ਹੀ ਮੀਲ ਦਾ ਪਥੱਰ ਸਾਬਤ ਹੁੰਦਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ, ਘਰ ਵਿਚ ਧਰਮ ਪ੍ਰਚਾਰ ਅਤੇ ਪ੍ਰਸਾਰ ਸਹਿਤ ਸਾਰੇ ਮਸਲਿਆਂ ਤੇ ਬੀਬੀਆਂ ਬਹੁਤ ਚੰਗਾਂ ਕੰਮ ਕਰ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਪ੍ਰਕਾਰ ਅੱਜ ਸਮਾਜਿਕ ਮਾਹੋਲ ਵਿਚ ਬੀਬੀਆਂ ਨੂੰ ਗੰਦੀ ਨਜ਼ਰਾਂ ਨਾਲ ਵੇਖਦੇ ਹੋਏ ਉਨ੍ਹਾਂ ਖਿਲਾਫ ਜ਼ੁਰਮ ਵਿਚ ਵਾਧਾ ਹੋਇਆ ਹੈ, ਉਸ ਨੂੰ ਵੇਖਦੇ ਹੋਏ ਸਮਾਜ ਵਿੱਚੋ ਗੰਦ ਸਾਫ ਕਰਨ ਲਈ ਬੀਬੀਆਂ ਦਾ ਘਰੋ ਬਾਹਰ ਨਿਕਲਕੇ ਸਮਾਜਿਕ ਕੰਮਾਂ ਨਾਲ ਜੁੜਨਾ ਅਜ ਦੇ ਸਮੇਂ ਦੀ ਲੋੜ ਹੈ।
ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਪੰਜਾਬ ਵਿਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੁਖ ਅਤੇ ਰੁੱਖ ਦੀ ਰਾਖੀ ਲਈ “ਨੰਨ੍ਹੀ ਛਾਂ” ਜੋ ਮੁੰਹਿਮ ਸ਼ੁਰੂ ਕੀਤੀ ਹੈ ਉਸ ਮੁੰਹਿਮ ਨੂੰ ਦਿੱਲੀ ਵਿਚ ਹੁੰਗਾਰਾ ਦੇਣ ਲਈ ਇਸਤਰੀ ਅਕਾਲੀ ਦਲ ਆਪਣਾ ਯੋਗਦਾਨ ਪਾਵੇਗਾ ਤੇ ਛੇਤੀ ਹੀ ਦਿੱਲੀ ਦੇ 46 ਹਲਕਿਆਂ ਵਿਚ ਇਸਤਰੀ ਅਕਾਲੀ ਦਲ ਦੀ ਇਕਾਈਆਂ ਸਥਾਪਿਤ ਕੀਤੀਆ ਜਾਣਗੀਆਂ ਅਤੇ ਸਾਰੀ ਬਣਤਰ ਬਣਨ ਤੋਂ ਬਾਅਦ ਦਿੱਲੀ ਵਿਖੇ ਬੀਬੀਆਂ ਦੀ ਇਕ ਵੱਡੀ ਕਨਵੈਸ਼ਨ ਕਰਵਾਈ ਜਾਵੇਗੀ। ਇਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਮੀਤ ਪ੍ਰਧਾਨ ਤਨਵੰਤ ਸਿੰਘ, ਕੁਲਮੋਹਨ ਸਿੰਘ ਮੁੱਖ ਸਲਾਹਕਾਰ ਅਤੇ ਪਰਮਜੀਤ ਸਿੰਘ ਰਾਣਾ ਨੇ ਬੀਬੀਆਂ ਦੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਬੀਬੀ ਮਨਦੀਪ ਕੌਰ ਬਖਸ਼ੀ ਨੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਸਣੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਜੋ ਇੰਨ੍ਹੀ ਵੱਡੀ ਜ਼ਿਮੇਵਾਰੀ ਦਿਤੀ ਗਈ ਹੈ ਉਸ ਜ਼ਿਮੇਵਾਰੀ ਨੂੰ ਇਸਤਰੀ ਅਕਾਲੀ ਦਲ ਦੀ ਸਮੁੱਚੀ ਬੀਬੀਆਂ ਪਾਰਟੀ ਦੀ ਵਫਾਦਾਰ ਸਿਪਾਹੀ ਹੋਨ ਦੇ ਨਾਤੇ ਨਿਭਾਉਣ ਵਾਸਤੇ ਯਤਨਸ਼ੀਲ ਰਹਿਣਗੀਆ। ਇਸ ਮੌਕੇ ਬੀਬੀ ਅਮਰਪ੍ਰੀਤ ਕੌਰ ਨੂੰ ਸੱਕਤਰ ਜਨਰਲ, ਸੀਨੀਅਰ ਮੀਤ ਪ੍ਰਧਾਨ ਬੀਬੀ ਸਨਮੀਤ ਕੌਰ ਅਰੋੜਾ, ਬੀਬੀ ਜੀਤ ਕੌਰ, ਸੁਰਿੰਦਰ ਕੌਰ ਕੰਵਲ, ਬੀਬੀ ਗੁਰਦੇਵ ਕੌਰ, ਮੀਤ ਪ੍ਰਧਾਨ ਸੁਰਿੰਦਰਜੀਤ ਕੌਰ ਬੱਲੀ, ਹਰਿੰਦਰ ਕੌਰ ਕੋਛੜ, ਬੀਬੀ ਹਰਬੰਸ ਕੌਰ, ਪਰਮਜੀਤ ਕੌਰ, ਮੀਨੂ ਅਰੋੜਾ, ਸਤਵਿੰਦਰ ਕੌਰ ਬਜਾਜ, ਜੁਨਿਅਰ ਮੀਤ ਪ੍ਰਧਾਨ ਕੁਲਦੀਪ ਕੌਰ, ਬਲਬੀਰ ਕੌਰ, ਲਵਨੀਤ ਕੌਰ ਕੌਹਲੀ, ਗੁਰਜੀਤ ਕੌਰ ਵਾਹੀ, ਦਲਜੀਤ ਕੌਰ ਚੰਢੋਕ, ਜਨਰਲ ਸਕੱਤਰ ਗੋਬਿੰਦ ਕੌਰ ਭਾਟੀਆ, ਹਰਵਿੰਦਰ ਕੌਰ ਭਾਟੀਆ, ਮਨਮੀਤ ਕੌਰ, ਸੁਨੀਤ ਕੌਰ ਸੱਭਰਵਾਲ, ਸਕੱਤਰ ਗੁਰਜੀਤ ਕੌਰ, ਰਮਨਦੀਪ ਕੌਰ ਭਾਟੀਆ, ਸਰਬਜੀਤ ਕੌਰ ਭਾਟੀਆ, ਸੁਰਿੰਦਰ ਕੌਰ ਕੋਹਲੀ, ਅਮਰਜੀਤ ਕੌਰ, ਮਨਜੀਤ ਕੌਰ ਅਤੇ ਜੁਆਇੰਟ ਸਕੱਤਰ ਰਣਜੀਤ ਕੌਰ, ਜਤਿੰਦਰ ਕੌਰ, ਦਵਿੰਦਰ ਕੌਰ ਵੇਦ, ਗੁਰਦੇਵ ਕੌਰ, ਤਿਰਲੋਚਨ ਕੌਰ ਬਿੰਦਰਾ ਅਤੇ ਜੈਸਮੀਨ ਕੌਰ ਨੂੰ ਅਹੁਦੇਦਾਰ ਥਾਪਿਆ ਗਿਆ।