ਕਿਲਾ ਰਾਏਪੁਰ - ਸ੍ਰ: ਸੁਖਦੇਵ ਸਿੰਘ ਲਿਬਰਾ ਇਕ ਈਮਾਨਦਾਰ ਰਾਜਨੀਤਕ ਬਣਨ ਲਈ ਸਾਡੇ ਸਮਰਥਨ ਦੇ ਹੱਕਦਾਰ ਹਨ ਅਤੇ ਪਿੱਛਲੇ ਸਾਲ ਵਿਸ਼ਵਾਸ ਮੱਤ ਵਿਚ ਡਾ. ਮਨਮੋਹਨ ਸਿੰਘ ਨੂੰ ਸਮਰਥਨ ਦੇਣ ਲਈ ਵੀ। ਉਹ ਇਸ ਪਿਓ ਅਤੇ ਪੁੱਤਰ ਦੀ ਜੋੜੀ, ਜੋ ਪੰਜਾਬ ਵਿਚ ਆਪਣਾ ਰਾਜ ਜਮਾਉਂਦੀ ਹੈ ਅਤੇ ਲੁੱਟ-ਖਸੁੱਟ ਮਚਾਉਦੀ ਹੈ, ਤੋਂ ਕਿਤੇ ਵੱਧ ਮਾਨਯੋਗ ਵਿਅਕਤੀ ਹਨ।ਇਹ ਮੇਰੇ ਲਈ ਇਕ ਗਰਵ ਦੀ ਗੱਲ ਹੈ ਕਿ ਉਹ ਬਾਦਲ ਸਰਕਾਰ ਦੇ ਭਾਵੁਕ ਦਬਾ ਹੇਠ ਆ ਕੇ ਕੋਈ ਵੀ ਕੰਮ ਨਹੀਂ ਕਰਦੇ।
ਸੁਖਦੇਵ ਸਿੰਘ ਲਿਬਰਾ ਨੇ ਹੁਣ ਜੁਲਾਈ 2008 ਦੇ ਪ੍ਰਸਿੱਧ ਵਿਸ਼ਵਾਸ ਚੋਣਾਂ ਵਿਚ ਆਪਣੇ ਅਸੂਲਾਂ ਅਤੇ ਦੇਸ਼ ਦੀ ਬੇਹਤਰੀ ਲਈ ਵੋਟ ਕਰ ਕੇ (ਯੂਪੀਏ ਦੇ ਖਿਲਾਫ ਹੋਣ ਦੀ ਬਜਾਏ) ਇਕ ਮਹਾਨ ਵਿਅਕਤੀ ਦੇ ਰੂਪ ਵਿਚ ਹਮੇਸ਼ਾ ਆਪਣਾ ਨਾਂ ਕਮਾਇਆ ਹੈ।
ਸੁਖਦੇਵ ਸਿੰਘ ਲਿਬਰਾ ਦਾ ਨਿੱਗਰ ਕਾਰਵਾਈਆਂ ਕਰਨ, 1985-1988 ਦੇ ਵਿਚ ਵਿਧਾਨ ਸਭਾ ਅਤੇ ਜੁਲਾਈ 1988 ਤੋਂ ਰਾਜ ਸਭਾ ਵਿਚ ਬੈਠਣ ਅਤੇ ਅਨੁਸੂਚਤ ਜਾਤੀਆਂ ਤੋਂ ਲੈ ਕੇ ਵਿਗਿਆਨ ਅਤੇ ਤਕਨੀਕ ਤਕ ਵੱਖ-ਵੱਖ ਵਿਭਾਗਾਂ ਅਤੇ ਕਮੇਟੀਆਂ ਵਿਚ ਪਦ ਸੰਭਾਲਣ ਦਾ ਇਕ ਲੰਮਾ ਇਤਿਹਾਸ ਹੈ।
2004 ਵਿਚ ਲੋਕ ਸਭਾ ਲਈ ਚੁਣੇ ਗਏ, ਸੁਖਦੇਵ ਸਿੰਘ ਲਿਬਰਾ ਈਮਾਨਦਾਰੀ ਅਤੇ ਸਾਹਸ ਦਾ ਪ੍ਰਤੀਕ ਬਣ ਗਏ ਜਦੋਂ, ਇਕ ਅਕਾਲੀ ਸੀਟ ਧਾਰਕ ਹੋਣ ਦੇ ਨਾਤੇ, ਉਨ੍ਹਾਂ ਨੇ ਜੁਲਾਈ 2008 ਵਿਚ ਵਿਰੋਧੀ ਮਨਮੋਹਨ ਸਿੰਘ ਸਰਕਾਰ ਦੇ ਵਿਸ਼ਵਾਸ ਮੱਤ ਵਿਚ ਅਕਾਲੀਆਂ ਦੀ ਮਰਜੀ ਦੇ ਮੁਤਾਬਕ ਸਰਕਾਰ ਦੇ ਵਿਰੁੱਧ ਵੋਟ ਪਾਣ ਲਈ ਮਨ੍ਹਾਂ ਕਰ ਦਿੱਤਾ।
ਇਕ ਬੁੱਧੀਮਾਨ ਕਿਸਾਨ ਅਤੇ ਗੌਰਵਪੂਰਨ ਪੰਜਾਬੀ ਹੋਣ ਦੇ ਨਾਤੇ, ਸਾਨੂੰ ਮਾਣ ਹੈ ਕਿ ਆਉਣ ਵਾਲੇ ਚੋਣਾਂ ਵਿਚ ਸੁਖਦੇਵ ਸਿੰਘ ਲਿਬਰਾ ਕਾਂਗਰਸ ਦਾ ਪ੍ਰਤੀਨਿਧਤਵ ਕਰਣਗੇ। ਉਨ੍ਹਾਂ ਦੀ ਈਮਾਨਦਾਰੀ ਅਤੇ ਹੌਂਸਲਾ, ਜਿਸਨੂੰ ਅਕਾਲੀ ਨੇਤਾ “ਧੋਖੇ” ਦਾ ਨਾਂ ਦਿੰਦੇ ਹਨ, ਦਰਸਾਉਂਦਾ ਹੈ ਕਿ ਉਹ ਭਾਰਤ ਅਤੇ ਇਸਦੀ ਜਨਤਾ ਲਈ ਕਿਸੇ ਵੀ ਕੁਰਬਾਨੀ ਲਈ ਤਿਆਰ ਹਨ।
“ਪਰਮਾਣੂ ਸਮਝੌਤਾ ਦੇਸ਼ ਦੇ ਹਿੱਤ ਵਿਚ ਹੈ ਅਤੇ ਮੇਰੇ ਲਈ ਦੇਸ਼ ਦਾ ਹਿੱਤ ਪਾਰਟੀ ਦੇ ਹਿੱਤ ਤੋਂ ਵੱਧ ਮਾਇਨੇ ਰੱਖਦਾ ਹੈ” ਲਿਬਰਾ ਨੇ ਜੁਲਾਈ ਵਿਚ ਅਕਾਲੀਆਂ ਦੇ ਉਨ੍ਹਾਂ ਨੂੰ ਆਪਣੀ ਪਾਰਟੀ ਤੋਂ ਬਾਹਰ ਕੱਢਣ ਤੋਂ ਬਾਅਦ ਕਿਹਾ, ਇਸ ਦੇ ਨਾਲ ਇਹ ਵੀ ਕਿ ਉਹ ਸਿੱਖ ਪੀ.ਐਮ. ਦੇ ਖਿਲਾਫ ਵੋਟ ਨਹੀਂ ਕਰ ਸਕਦੇ। ਇਹੀ ਵਿਸ਼ਵਾਸ ਅਤੇ ਸ਼ੁਧਤਾ ਦੀ ਭਾਵਨਾ ਮੈਨੂੰ ਆਉਣ ਵਾਲੇ ਲੋਕ ਸਭਾ ਦੇ ਚੋਣਾਂ ਵਿਚ ਤੁਹਾਡੇ ਕੋਲੋਂ ਸੁਖਦੇਵ ਸਿੰਘ ਲਿਬਰਾ ਲਈ ਸਮਰਥਨ ਦੀ ਮੰਗ ਕਰਨ ਯੋਗ ਬਣਾਉਂਦੀ ਹੈ।