ਲੌਸ ਏਂਜਲਸ,(ਕੈਲੀਫੋਰਨੀਆ)(ਮਨਜਿੰਦਰ ਪਾਲ ਸਿੰਘ): ਪਿਛਲੇ ਦਿਨੀ ਗੁਰਦੁਆਰਾ ਸਾਹਿਬ ਵਰਮੌਂਟ ਦੀ ਸੰਗਤ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਸੰਗਤ ਨੇ ਸਰਬ ਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕਰਕੇ ਹੋਂਦ ਵਿੱਚ ਲਿਆਂਦੀ।
ਗੁਰਦੁਆਰਾ ਸਾਹਿਬ, ਵਰਮੌਂਟ ਦੀ ਕਮੇਟੀ ਦੀ ਚੋਣ ਸੰਗਤ ਦੀ ਸਰਬ ਸੰਮਤੀ ਨਾਲ ਹੋਈ। ਜਿਸ ਵਿੱਚ ਜਥੇਦਾਰ ਰੌਣਕ ਸਿੰਘ (ਪ੍ਰਧਾਨ), ਸ੍ਰ. ਮਨਜੀਤ ਸਿੰਘ (ਮੀਤ ਪ੍ਰਧਾਨ), ਸ੍ਰ. ਸੰਤੋਖ ਸਿੰਘ (ਜਨਰਲ ਸਕੱਤਰ), ਭਾਈ ਜਵਾਹਰ ਲਾਲ ਸੈਣੀ (ਸਹਾਇਕ ਸਕੱਤਰ), ਸ੍ਰ. ਹਰਭਜਨ ਸਿੰਘ (ਖਜ਼ਾਨਚੀ), ਸ੍ਰ. ਭੁਪਿੰਦਰ ਸਿੰਘ ਢਿੱਲੋਂ (ਸਹਾਇਕ ਖਜ਼ਾਨਚੀ), ਬਲਜਿੰਦਰ ਸਿੰਘ ਮੁਲਤਾਨੀ (ਮੀਤ ਪ੍ਰਧਾਨ, ਵਿੱਤ), ਸ੍ਰ. ਗੁਰਚਰਨ ਸਿੰਘ (ਮੈਂਬਰਸ਼ਿੱਪ ਚੇਅਰਮੈਨ), ਸ੍ਰ. ਅਮਰਜੀਤ ਸਿੰਘ (ਲੰਗਰ ਚੇਅਰਮੈਨ), ਸ੍ਰ. ਪਰਮਜੀਤ ਸਿੰਘ ਅਤੇ ਨਰਿੰਦਰ ਸਿੰਘ ਕਾਹਲੋਂ (ਇਮਾਰਤ ਦੀ ਦੇਖਭਾਲ, ਚੇਅਰਮੈਨ), ਸ੍ਰ. ਵਰਿਆਮ ਸਿੰਘ ਗਰੋਵਰ (ਦਿੱਲੀ) (ਧਰਮ ਪ੍ਰਚਾਰ ਕਮੇਟੀ ਚੇਅਰਮੈਨ) ਚੁਣੇ ਗਏ ਹਨ।
ਇਹ ਸੇਵਾਦਾਰਾਂ ਦੀ ਕਮੇਟੀ ਪਿਛਲੀ ਅੰਤ੍ਰਿਮ ਕਮੇਟੀ ਤੋਂ ਬਾਅਦ ਪਹਿਲੀ ਵਾਰ ਹੋਂਦ ਵਿੱਚ ਆਈ, ਜਿਸ ਦੀ ਮਿਆਦ 31 ਮਾਰਚ, 2013 ਨੂੰ ਖਤਮ ਹੋ ਗਈ ਸੀ। ਅੰਤ੍ਰਿਮ ਕਮੇਟੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਪਿਛਲੇ ਸਾਰੇ ਰਹੇ ਹੋਏ ਕੰਮ ਕੀਤੇ। ਨਵੀਂ ਕਮੇਟੀ ਨੇ ਵਾਹਿਗੁਰੂ ਅੱਗੇ ਸੁਚੱਜੇ ਢੰਗ ਨਾਲ ਕੰਮ ਕਰਨ ਦੀ ਅਰਦਾਸ ਕੀਤੀ ਅਤੇ ਸੰਗਤ ਦਾ ਸਾਥ ਮੰਗਿਆ।