ਪਟਿਆਲਾ – ਅੱਜ ਇੱਥੇ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪਟਿਆਲਾ ਦੇ ਲੈਕਚਰ ਹਾਲ ਵਿਚ ਲੇਖਕਾਂ ਅਤੇ ਸ੍ਰੋਤਿਆਂ ਦੀ ਵੱਡੀ ਗਿਣਤੀ ਵਿਚ ਡਾ. ਦਰਸ਼ਨ ਸਿੰਘ ਆਸ਼ਟ ਦੁਆਰਾ ਸੰਪਾਦਿਤ ਅਭਿਨੰਦਨ ਗ੍ਰੰਥ ‘ਸ਼ਬਦਾਂ ਦਾ ਵਣਜਾਰਾ ਡਾ. ਗੁਰਬਚਨ ਸਿੰਘ ਰਾਹੀ’ ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਅਭਿਨੰਦਨ ਗ੍ਰੰਥ ਲੋਕ ਅਰਪਿਤ ਕਰਦੇ ਹੋਏ ਕਿਹਾ ਕਿ ਡਾ. ਗੁਰਬਚਨ ਸਿੰਘ ਰਾਹੀ ਦੀ ਪੰਜਾਬੀ ਪੱਖੀ ਘਾਲਣਾ ਪ੍ਰਸੰਸਾਯੋਗ ਹੈ ਅਤੇ ਰਾਹੀ ਜੀ ਨੂੰ ਭਵਿੱਖ ਵਿਚ ਮਾਂ ਬੋਲੀ ਦੇ ਜ਼ਖ਼ੀਰੇ ਭਰਨ ਵਾਲੇ ਆਪਣੇ ਵਰਗੇ ਹੋਰ ‘ਰਾਹੀ’ ਪੈਦਾ ਕਰਨ ਦੀ ਲੋੜ ਹੈ। ਉਘੇ ਵਿਦਵਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਰਾਹੀ ਦੀ ਪੁਸਤਕ ਬੇਗ਼ਮ ਜ਼ੈਨਾ ਦੇ ਹਵਾਲੇ ਨਾਲ ਕਿਹਾ ਕਿ ਡਾ. ਆਸ਼ਟ ਵੱਲੋਂ ਸੰਪਾਦਿਤ ਕੀਤੀ ਇਸ ਵਡਮੁੱਲੀ ਪੁਸਤਕ ਵਿਚ ਡਾ. ਰਾਹੀ ਦੀ ਸ਼ਖ਼ਸੀਅਤ ਦਾ ਕੋਈ ਪੱਖ ਅਜਿਹਾ ਨਹੀਂ ਰਹਿ ਗਿਆ, ਜਿਸ ਨੂੰ ਨਾ ਛੋਹਿਆ ਗਿਆ ਹੋਵੇ। ਸ੍ਰੀਮਤੀ ਬਲਬੀਰ ਕੌਰ, ਡਾਇਰੈਕਟਰ ਭਾਸ਼ਾ ਵਿਭਾਗ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਗੁਰਬਚਨ ਸਿੰਘ ਰਾਹੀ ਨੇ ਆਪਣੀ ਸਾਹਿਤਕ ਪ੍ਰਕਿਰਿਆ ਬਾਰੇ ਰੌਸ਼ਨੀ ਪਾਈ।
ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਅਤੇ ਅਭਿਨੰਦਨ ਗ੍ਰੰਥ ਦੇ ਸੰਪਾਦਕ ਡਾ. ਦਰਸ਼ਨ ਸਿੰਘ ਆਸ਼ਟ ਨੇ ਵਾਈਸ ਚਾਂਸਲਰ ਸਾਹਿਬ ਨੂੰ, ਡਾ. ਗੁਰਬਚਨ ਸਿੰਘ ਰਾਹੀ ਨੇ ਡਾਇਰੈਕਟਰ ਭਾਸ਼ਾ ਵਿਭਾਗ ਨੂੰ ਅਤੇ ਸੁਖਦੇਵ ਸਿੰਘ ਚਹਿਲ ਨੇ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੂੰ ਬੁੱਕੇ ਭੇਂਟ ਕੀਤੇ। ਪੁੱਜੇ ਲੇਖਕਾਂ ਅਤੇ ਸ੍ਰੋਤਿਆਂ ਦਾ ਸੁਆਗਤ ਕਰਦੇ ਡਾ. ਆਸ਼ਟ ਨੇ ਕਿਹਾ ਕਿ ਇਸ ਅਭਿਨੰਦਨ ਗ੍ਰੰਥ ਦੀ ਸੰਪਾਦਨਾ ਨੂੰ ਲਗਭਗ ਸਾਲ ਦਾ ਸਮਾਂ ਲੱਗਾ ਹੈ ਜਿਸ ਵਿਚ ਡਾ. ਰਾਹੀ ਦੇ ਜੀਵਨ ਅਤੇ ਸਾਹਿਤ ਖੇਤਰਾਂ ਦੇ ਨਾਲ ਨਾਲ ਅਧਿਆਪਨ ਖਿੱਤੇ ਬਾਰੇ ਵਿਸਤ੍ਰਿਤ ਚਰਚਾ ਕੀਤੀ ਗਈ ਹੈ। ਪੰਜਾਬੀ ਭਾਸ਼ਾ, ਅਧਿਆਪਨ ਅਤੇ ਸਾਹਿਤ ਨਾਲ ਜੁੜੀਆਂ ਨਾਮਵਰ ਸ਼ਖ਼ਸੀਅਤਾਂ ਵਿਚੋਂ ਆਈ.ਏ.ਐਸ.ਟ੍ਰੇਨਿੰਗ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਡਾਇਰੈਕਟਰ ਡਾ. ਜੀ.ਐਸ.ਬਾਜਵਾ, ਭਾਸ਼ਾ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ. ਚੇਤਨ ਸਿੰਘ, ਡਾ. ਗੁਰਨਾਮ ਸਿੰਘ ਪ੍ਰਭਾਤ, ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ, ਪ੍ਰਿੰਸੀਪਲ ਕਰਤਾਰ ਸਿੰਘ ਕਾਲੜਾ, ਡਾ. ਹਰਜੀਤ ਸਿੰਘ ਸੱਧਰ ਨੇ ਡਾ. ਗੁਰਬਚਨ ਸਿੰਘ ਰਾਹੀ ਦੇ ਜੀਵਨ ਅਤੇ ਸਾਹਿਤਕ ਕਾਰਜਾਂ ਬਾਰੇ ਵੱਖ ਵੱਖ ਪੱਖਾਂ ਤੋਂ ਚਾਨਣਾ ਪਾਇਆ।
ਸਭਾ ਦੇ ਅੰਤ ਵਿਚ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵੱਲੋਂ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਡਾ. ਗੁਰਬਚਨ ਸਿੰਘ ਰਾਹੀ ਅਤੇ ਬਲਬੀਰ ਕੌਰ ਹੁਰਾਂ ਨੂੰ ਸਨਮਾਨਿਤ ਕੀਤਾ ਗਿਆ। ਸਭਾ ਵੱਲੋਂ ਡਾ. ਜਸਪਾਲ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿਚ ਮਹਿਰਮ ਗਰੁੱਪ ਆਫ ਪਬਲੀਕੇਸ਼ਨ ਦੇ ਸੰਪਾਦਕ ਸ੍ਰ. ਬੀ.ਐਸ.ਬੀਰ, ਜ਼ਿਲਾ ਸਿੱਖਿਆ ਅਫ਼ਸਰ ਬਲਬੀਰ ਕੌਰ ਗਿੱਲ, ਭਾਸ਼ਾ ਵਿਭਾਗ ਦੀ ਸਾਬਕਾ ਜੁਆਇੰਟ ਡਾਇਰੈਕਟਰ ਕੁਸਮਬੀਰ ਕੌਰ ਵਾਲੀਆ, ਸਾਬਕਾ ਪ੍ਰਿੰਸੀਪਲ ਤ੍ਰਿਪਤ ਕੌਰ ਰਾਹੀ, ਸੁਖਦੇਵ ਮਾਦਪੁਰੀ, ਸੁਰਜੀਤ ਮਰਜਾਰਾ, ਕਹਾਣੀਕਾਰ ਮੁਖ਼ਤਿਆਰ ਸਿੰਘ, ਡਾ. ਇੱਛਾ ਕੌਰ, ਡਾ. ਰਾਜਵੰਤ ਕੌਰ ਪੰਜਾਬੀ, ਪ੍ਰੋ.ਸੁਭਾਸ਼ ਸ਼ਰਮਾ, ਗੁਰਚਰਨ ਪੱਬਾਰਾਲੀ, ਡਾ. ਰਵੀ ਭੂਸ਼ਨ, ਡਾ.ਮੇਵਾ ਸਿੰਘ ਸਿੱਧੂ, ਡਾ. ਮਹੇਸ਼ ਗੌਤਮ, ਨਾਟਕਕਾਰ ਸਤਿੰਦਰ ਸਿੰਘ ਨੰਦਾ, ਸੁਖਦੇਵ ਸ਼ਾਂਤ, ਮਨਦੀਪ ਸਿੰਘ, ਬਾਬੂ ਸਿੰਘ ਰੈਹਲ, ਡਾ. ਹਰਨੇਕ ਢੋਟ, ਦਵਿੰਦਰ ਪਟਿਆਲਵੀ, ਕੈਪਟਨ ਮਹਿੰਦਰ ਸਿੰਘ, ਪ੍ਰਿੰਸੀਪਲ ਸੋਹਨ ਗੁਪਤਾ, ਹਰਪ੍ਰੀਤ ਰਾਣਾ, ਪ੍ਰਿੰ. ਸਰਵਜੀਤ ਗਿੱਲ, ਮਨਜੀਤ ਪੱਟੀ, ਡਾ. ਸੁਰਜੀਤ ਖੁਰਮਾ, ਗੁਲਜ਼ਾਰ ਸਿੰਘ ਸ਼ੌਂਕੀ, ਭੁਪਿੰਦਰ ਉਪਰਾਮ, ਗੁਸਈਆਂ ਦੇ ਸੰਪਾਦਕ ਸ੍ਰੀ ਕੁਲਵੰਤ ਸਿੰਘ ਨਾਰੀਕੇ, ਪ੍ਰਾਣ ਸੱਭਰਵਾਲ, ਸੋਚ ਦੀ ਸ਼ਕਤੀ ਦੇ ਸੰਪਾਦਕ ਡਾ. ਦਲਜੀਤ ਸਿੰਘ ਅਰੋੜਾ, ਡਾ. ਇਸ਼ਟਪ੍ਰੀਤ ਕੌਰ, ਸੁਰਿੰਦਰ ਕੌਰ ਬਾੜਾ, ਡਾ. ਇੰਦਰਪਾਲ ਕੌਰ, ਪਵਨਜੀਤ ਕੌਰ, ਕੁਲਵੰਤ ਸਿੰਘ, ਅਫ਼ਰੋਜ਼ ਅੰਮ੍ਰਿਤ, ਜੰਟੀ ਬੇਤਾਬ ਬੀਂਬੜ, ਅਸ਼ੋਕ ਗੁਪਤਾ, ਨਵਦੀਪ ਸਕਰੌਦੀ, ਐਸ.ਐਸ.ਭੱਲਾ, ਪਰਵੇਸ਼ ਸਮਾਣਾ, ਡਾ. ਗੁਰਕੀਰਤ ਕੌਰ, ਸੁਖਦੀਪ ਸਿੰਘ, ਮੈਡਮ ਜੌਹਰੀ, ਡਾ. ਮਨੋਹਰ ਸਿੰਘ, ਪ੍ਰੋ. ਜੇ.ਕੇ.ਮਿਗਲਾਨੀ, ਧਰਮ ਕੰਮੇਆਣਾ, ਡਾ. ਸ਼ਰਨਜੀਤ ਕੌਰ, ਰਘਬੀਰ ਮਹਿਮੀ, ਬਲਬੀਰ ਸਿੰਘ ਖਹਿਰਾ, ਡਾ. ਬੀ.ਐਸ.ਧਾਲੀਵਾਲ, ਪ੍ਰੀਤਮ ਪਰਵਾਸੀ, ਸਾਬਕਾ ਪ੍ਰਿੰਸੀਪਲ ਚਰਨਜੀਤ ਕੌਰ ਚੀਮਾ, ਖੋਜਾਰਥੀ ਹਨਵੰਤ ਸਿੰਘ, ਸੁਕੀਰਤੀ ਭਟਨਾਗਰ, ਪ੍ਰੋ.ਮਨੀਇੰਦਰਪਾਲ ਸਿੰਘ, ਡਾ. ਸਨਦੀਪ ਕੌਰ, ਡਾ. ਜੀ.ਐਸ.ਭਟਨਾਗਰ, ਸੁਖਪਾਲੀ ਸੋਹੀ, ਅਜੀਤ ਰਾਹੀ, ਹਰਬੰਸ ਸਿੰਘ ਧੀਮਾਨ, ਅਸ਼ੋਕ ਗੁਪਤਾ, ਤੇਜਿੰਦਰਬੀਰ ਸਾਜਿਦ, ਐਮ.ਰਮਜ਼ਾਨ ਕੰਗਣਵਾਲਵੀ, ਪਵਨਜੀਤ ਕੌਰ, ਸਿਮਰਜੀਤ ਸਿਮਰ, ਜਸਪ੍ਰੀਤ ਕੌਰ, ਹਰਜੀਤ ਕੈਂਥ, ਰਾਕੇਸ਼ ਵਰਮੀ, ਲਖਵਿੰਦਰ ਜੁਲਕਾਂ, ਗੁਰਪ੍ਰੀਤ ਚੀਮਾ, ਪ੍ਰੋ.ਜੇ.ਕੇ.ਮਿਗਲਾਨੀ, ਐਚ.ਐਸ.ਚਿਮਨੀ, ਅਜੀਤ ਆਰਿਫ਼, ਯੂ.ਐਸ.ਆਤਿਸ਼, ਐਮ.ਐਸ.ਜੱਗੀ, ਗੁਰਬਚਨ ਸਿੰਘ ਟਿਵਾਣਾ, ਇੰਜੀਨੀਅਰ ਆ.ਕੇ.ਬਾਂਸਲ, ਮਨਮੋਹਨ ਸਿੰਘ ਬੁੱਧੀਰਾਜਾ, ਜਸਮੀਤ ਕੌਰ, ਮਨੀਸ਼ ਪੁਰੀ, ਰਾਜ ਲਕਸ਼ਮੀ ਬਾਂਸਲ,ਮਹਿੰਦਰ ਭੱਲਾ, ਕੁਲਮੀਤ ਸਿੰਘ, ਸੁਰਿੰਦਰ ਸਿੰਘ, ਬੀ.ਐਸ.ਵਾਲੀਆ, ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਪ੍ਰੋਫੈਸਰ ਆਦਿ ਸਮੇਤ ਮੀਡਆ ਭਾਈਚਾਰੇ ਦੀਆਂ ਅਨੇਕ ਸ਼ਖ਼ਸੀਅਤਾਂ ਸ਼ਾਮਲ ਸਨ।
ਮੰਚ ਸੰਚਾਲਨ ਕਹਾਣੀਕਾਰ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਸਾਂਝੇ ਤੌਰ ਤੇ ਨਿਭਾਇਆ।