ਫਰਾਂਸ, (ਸੁਖਵੀਰ ਸਿੰਘ ਸੰਧੂ)- ਪੈਰਿਸ ਦੇ ਅਮੀਰ ਇਲਾਕੇ ਵਿੱਚ ਮਹਿੰਗੇ ਬਰੈਂਡ ਦੀਆਂ ਘੜੀਆਂ ਦਾ ਦੁਨੀਆਂ ਦਾ ਸੱਭ ਤੋਂ ਵੱਡਾ ਸ਼ੋਅਰੂਮ ਖੁਲ ਗਿਆ ਹੈ।ਉਸ ਇਲਾਕੇ ਵਿੱਚ ਪਹਿਲਾਂ ਵੀ ਨਵੇਂ ਨਵੇਂ ਬਰੈਂਡ ਦੇ ਕਪੜੇ, ਬਿਉਟੀ ਲੁਕਸ ਅਤੇ ਜੁੱਤੀਆਂ ਆਦਿ ਦੇ ਗੈਲਰੀ ਲਫਾਇਤ ਤੇ ਪਰਾਨਤਾਂ ਜਿਹੇ ਮਹਿੰਗੇ ਸਟੋਰ ਖੁਲੇ ਹੋਏ ਹਨ।ਇਹ ਆਪਣੀ ਕਿਸਮ ਦਾ ਨਿਵੇਕਲਾ ਸ਼ੋਅਰੂਮ ਹੈ।ਜਿਥੇ ਵੱਖੋ ਵੱਖ ਨਾਮਵਾਰ ਮਾਰਕੇ ਦੀਆਂ ਘੜੀਆਂ ਖਰੀਦ ਸਕਦੇ ਹੋ।ਇਹ ਪੈਰਿਸ 9 ਦੀ ਤਿੰਨ ਮੰਜ਼ਲੀ ਬਿਲਡਿੰਗ ਦੇ 2000 ਮੀਟਰ ਦੇ ਸ਼ੌਅਰੂਮ ਨੂੰ ਸਵਿਟਜ਼ਰਲੈਂਡ ਫੈਮਲੀ ਗਰੁੱਪ ਬੁਛਰਰ ਨੇ ਕਰਾਏ ਉਪਰ ਲਿਆ ਹੈ।ਜਿਸ ਦਾ ਯੋਰਪ ਵਿੱਚ 1888 ਤੋਂ 26 ਦੁਕਾਨਾਂ ਤੇ 1200 ਵਰਕਰਾਂ ਨਾਲ ਕਾਰੋਬਾਰ ਕਾਮਯਾਬੀ ਨਾਲ ਚੱਲ ਰਿਹਾ ਹੈ।ਇਥੇ ਇਹ ਵੀ ਵਰਨਣ ਯੋਗ ਹੈ ਕਿ ਇਹ ਉਹ ਹੀ ਬਿਲਡਿੰਗ ਹੈ ਜਿਸ ਨੂੰ ਓਲਡ ਇੰਗਲੈਂਡ ਦੇ ਨਾਂ ਨਾਲ ਜਾਣਿਆਂ ਜਾਦਾਂ ਸੀ। ਜਿਹਨਾਂ ਨੇ 144 ਸਾਲਾਂ ਤੋਂ ਚੱਲ ਰਿਹਾ ਕਾਰੋਬਾਰ ਪਿਛਲੇ ਸਾਲ ਬੰਦ ਕਰ ਦਿੱਤਾ ਸੀ।