ਬਰਨਾਲਾ-ਸਰਕਾਰ ਕਾਰਜ਼ਾਂ ਦੀ ਪਾਰਦਰਸ਼ਤਾ ਅਤੇ ਦੇਸ਼ ਦੇ ਹਰੇਕ ਨਾਗਰਿਕ ਨੂੰ ਸਰਕਾਰੀ ਕੰਮਾਂ ਦੀ ਸੂਚਨਾਂ ਪ੍ਰਾਪਤੀ ਕਰਨ ਦਾ ਹੱਕ ਦਿਵਾਉਂਦਾ ਆਰਟੀਆਈ ਐਕਟ 2005 ਉਦੋਂ ਬੇਵੱਸ ਨਜ਼ਰ ਆਉਂਦਾ ਹੈ ਜਦੋਂ ਇਸ ਦੇ ਅਮਲ ਨੂੰ ਯਕੀਨੀ ਬਣਾਉਣ ਵਾਲੇ ਅਧਿਕਾਰੀ ਹੀ ਇਸ ਦੀ ਪਾਲਣਾਂ ਤੋਂ ਇਨਕਾਰੀ ਹੋ ਜਾਂਦੇ ਹਨ। ਅਜਿਹਾ ਹੀ ਮਾਮਲਾ ਇੱਕ ਜਿਲ੍ਹਾ ਬਰਨਾਲਾ ਵਿਖੇ ਸਾਹਮਣੇ ਆਇਆ ਜਦ ਬਲਾਕ ਸ਼ਹਿਣਾਂ ਦੇ ਬੀਡੀਪੀਓ ਨੇ ਸੂਚਨਾਂ ਪ੍ਰਾਪਤ ਕਰਤਾ ਦੇ ਰਿਕਾਰਡ ਪੜਤਾਲਣ ਦੇ ਅਧਿਕਾਰ ਨੂੰ ਹੀ ਸਿੱਧੀ ਚਣੌਤੀ ਦਿੰਦਿਆਂ ਰਿਕਾਰਡ ਦੀ ਪੜਤਾਲ ਕਰਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਦ ਕਿ ਇਸੇ ਵਿਭਾਗ ਦੇ ਜਿਲ੍ਹਾ ਅਧਿਕਾਰੀ ਨੇ ਸੂਚਨਾਂ ਪ੍ਰਾਪਤਕਰਤਾ ਦੇ ਐਕਟ ਤਹਿਤ ਅਧਿਕਾਰ ਦੀ ਪੁਸ਼ਟੀ ਕੀਤੀ।
ਆਰਟੀਆਈ ਕਾਰਜ਼ਕਰਤਾ ਜੀਵਨ ਸ਼ਰਮਾ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 26 ਦਸੰਬਰ 2012 ਨੂੰ ਉਨ੍ਹਾਂ ਆਰਟੀਆਈ ਐਕਟ 2005 ਤਹਿਤ ਬੀਡੀਪੀਓ ਦਫ਼ਤਰ ਸਹਿਣਾਂ ਦੇ ਅਧੀਨ ਕੁਝ ਪਿੰਡਾਂ ਜਿਵੇਂ ਪੱਖੋਂ ਕਲਾਂ, ਚੀਮਾ, ਢਿੱਲਵਾਂ, ਜੋਧਪੁਰ, ਕੈਰੇ, ਸ਼ਹਿਣਾ, ਜਗਜੀਤਪੁਰਾ, ਉਗੋਕੇ, ਬਤਖਗੜ, ਤਰਨਤਾਰਨ ਪਿੰਡੀ, ਨਿੰਮ ਵਾਲਾ ਮੌੜ, ਮੌੜ ਪਟਿਆਲਾ ਤੇ ਲੀਲੋ ਕੋਠੇ ਦੇ ਪੰਚਾਇਤੀ ਵਿਕਾਸ ਕਾਰਜ਼ਾਂ/ਗਰਾਂਟਾਂ ਤੇ ਖਰਚਿਆਂ ਸਬੰਧੀ ਸੂਚਨਾ ਮੰਗੀ ਸੀ। ਜਿਸ ਸਬੰਧੀ ਸੂਚਨਾਂ ਮੁਹੱਈਆ ਕਰਵਾਉਣ ਦੀ ਥਾਂ ਆਰਟੀਆਈ ਕਾਰਜ਼ਕਰਤਾ ਨੂੰ ਬੀਡੀਪੀਓ ਦਫ਼ਤਰ ਵੱਲੋਂ ਸੂਚਨਾਂ ਲੈਣ ਲਈ 25 ਹਜ਼ਾਰ ਰੁਪਏ ਤੋਂ ਜਿਆਦਾ ਦੀ ਰਕਮ ਪਹਿਲਾਂ ਭਰਨ ਦਾ ਫੁਰਮਾਨ ਜਾਰੀ ਕਰ ਦਿੱਤਾ ਗਿਆ। ਇਸ ਫਰਮਾਨਨੁਮਾ ਵਿਭਾਗੀ ਪੱਤਰ ਦੇ ਪ੍ਰਾਪਤ ਹੋਣ ਉਪਰੰਤ ਜਦ ਉਕਤ ਆਰਟੀਆਈ ਪ੍ਰਾਰਥੀ ਨੇ ਆਰਟੀਆਈ ਐਕਟ 2005 ਦੇ ਸੈਕਸ਼ਨ 7 ਤਹਿਤ ਮਿਲੇ ਪੜਤਾਲ ਦੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮੰਗੀ ਗਈ ਸੂਚਨਾਂ ’ਚੋਂ ਲੋੜੀਂਦੇ ਦਸਤਾਵੇਜ਼ ਦੀ ਚੋਣ ਲਈ ਸਬੰਧਿਤ ਦਫ਼ਤਰ ਨਾਲ ਰਾਬਤਾ ਕੀਤਾ ਗਿਆ। ਸਮਾਂ ਲੈਣ ਉਪਰੰਤ ਬੀਡੀਪੀਓ ਦਫ਼ਤਰ ਸਹਿਣਾਂ ਜਾ ਕੇ ਰਿਕਾਰਡ ਵਿੱਚੋਂ ਲੋੜੀਂਦੇ ਦਸਤਾਵੇਜਾਂ ਦੀ ਫੋਟੋ ਕਾਪੀ ਲਈ ਨਿਰੀਖਣ ਕਰਨਾ ਚਾਹਿਆ ਤਾਂ ਬੀਡੀਪੀਓ ਨੇ ਟਾਲਮਟੋਲ ਸੁਰੂ ਕਰ ਦਿੱਤੀ। ਕਾਨੂੰਨ ਦੀ ਪਾਲਣਾਂ ਤੋਂ ਇਨਕਾਰੀ ਹੁੰਦਿਆਂ ਬੀਡੀਪੀਓ ਨੇ ਕਿਹਾ ਕਿ ਤੁਹਾਨੂੰ ਜਰੂਰਤ ਦਾ ਰਿਕਾਰਡ ਪੜਤਾਲਣ ਦਾ ਕੋਈ ਅਧਿਕਾਰ ਨਹੀਂ। ਜੇਕਰ ਸੂਚਨਾਂ ਲੈਣੀ ਹੈ ਤਾਂ ਪਹਿਲਾਂ ਮੰਗੀ ਗਈ ਪੂਰੀ ਰਕਮ 25 ਹਜ਼ਾਰ ਰੁਪਏ ਦੀ ਫੀਸ ਭਰਨੀ ਹੀ ਪਵੇਗੀ। ਪ੍ਰਾਰਥੀ ਨੇ ਉਕਤ ਅਧਿਕਾਰੀ ਦੇ ਰਵੱਈਏ ਤੋਂ ਨਿਰਾਸ਼ ਹੁੰਦਿਆਂ ਇਹ ਵੀ ਕਿਹਾ ਕਿ ਉਹ ਸੂਚਨਾਂ ਦੀ ਪ੍ਰਾਪਤੀ ਅਤੇ ਉਕਤ ਅਧਿਕਾਰੀ ਵੱਲੋਂ ਕੀਤੀ ਗਈ ਐਕਟ ਦੀ ਉ¦ਘਣਾਂ ਦੇ ਖਿਲਾਫ਼ ਇਨਸਾਫ਼ ਲਈ ਪੰਜਾਬ ਰਾਜ ਸੂਚਨਾ ਕਮਿਸ਼ਨ ਦਾ ਦਰਵਾਜਾ ਖੜਕਾਵੇਗਾ।
ਰਿਕਾਰਡ ਦੀ ਪੜਤਾਲ ਸੰਬਧੀ ਜਦ ਏਡੀਸੀ (ਵਿਕਾਸ) ਬਰਨਾਲਾ ਪ੍ਰਵੀਨ ਕੁਮਾਰ ਨਾਲ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਿਆ ਕਿ ਸੂਚਨਾ ਪ੍ਰਾਰਥੀ ਲਈ ਆਰਟੀਆਈ ਐਕਟ ਤਹਿਤ ਇਹ ਵਿਵਸਥਾ ਹੈ ਅਤੇ ਸਾਰੇ ਅਧਿਕਾਰੀ ਇਸ ਕਾਨੂੰਨ ਦੀ ਪਾਲਣਾਂ ਲਈ ਪਾਬੰਦ ਹਨ ਜੇਕਰ ਕੋਈ ਕੁਤਾਹੀ ਕਰਦਾ ਹੈ ਤਾਂ ਉ¦ਘਣਾਂ ਦੇ ਨਤੀਜਿਆਂ ਦੇ ਲਈ ਉਹ ਖੁਦ ਜਿੰਮੇਵਾਰ ਹੋਵੇਗਾ।