ਹਿਊਸਟਨ-ਅਮਰੀਕਾ ਦੀ ਟੈਕਸਸ ਸਟੇਟ ਵਿੱਚ ਸਥਿਤ ਫਰਟੀਲਾਈਜਰ ਪਲਾਂਟ ਵਿੱਚ ਬੁੱਧਵਾਰ ਨੂੰ ਹੋਏ ਵਿਸਫੋਟ ਨੇ ਇੱਕ ਵਾਰ ਫਿਰ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਹੈ।ਇਸ ਧਮਾਕੇ ਵਿੱਚ 70 ਲੋਕ ਮਾਰੇ ਗਏ ਹਨ ਅਤੇ 200 ਦੇ ਕਰੀਬ ਜਖਮੀ ਹੋਏ ਹਨ।ਧਮਾਕੇ ਦੇ ਕਾਰਣਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ। ਇਸ ਤੋਂ ਪਹਿਲਾਂ ਬੋਸਟਨ ਮੈਰਾਥਨ ਦੇ ਧਮਾਕੇ ਵਿੱਚ ਵੀ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਧਮਾਕੇ ਦੀ ਇਹ ਘਟਨਾ ਸਵੇਰੇ 7 ਵਜਕੇ 50 ਮਿੰਟ ਤੇ ਵਾਕੋ ਦੇ ਨਜ਼ਦੀਕ ਵੈਸਟ ਸ਼ਹਿਰ ਵਿੱਚ ਸਥਿਤ ਵੈਸਟ ਫਰਟੀਲਾਈਜ਼ਰ ਪਲਾਂਟ ਵਿੱਚ ਹੋਈ। ਜਖਮੀਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਅੱਗ ਲਗਣ ਕਰਕੇ ਚਾਰੇ ਪਾਸੇ ਅੱਗ ਦੀਆਂ ਲਪਟਾਂ ਅਤੇ ਧੂੰਆਂ ਹੀ ਵਿਖਾਈ ਦੇ ਰਿਹਾ ਸੀ।ਧਮਾਕਾ ਏਨਾ ਜਬਰਦਸਤ ਸੀ ਕਿ 45 ਮੀਲ ਤੱਕ ਇਸ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਵਿਸਫੋਟ ਤੋਂ ਬਾਅਦ ਇਸ ਇਲਾਕੇ ਦੀ ਬਿਜਲੀ ਸੇਵਾ ਵੀ ਠੱਪ ਹੋ ਗਈ। ਇਸ ਖੇਤਰ ਵਿੱਚ 2800 ਲੋਕ ਰਹਿ ਰਹੇ ਹਨ। ਇਸ ਵਿਸਫੋਟ ਵਿੱਚ 70-80 ਘਰ ਤਬਾਹ ਹੋ ਗਏ ਹਨ ਅਤੇ ਇੱਕ ਨਰਸਿੰਗ ਹੋਮ ਬੁਰੀ ਤਰ੍ਹਾਂ ਢਹਿਢੇਰੀ ਹੋ ਗਿਆ ਹੈ।