ਬਬਾਨੀ ਕਲਾਂ – ਇੱਥੋ ਦੇ ਸਰਕਾਰੀ ਐਲੀਮੈਟਂਰੀ ਸਕੂਲ ਵਿਖੇ ਪੜ ਰਹੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਯੂਨੀਵਰਸਲ ਆਰਟ ਐਡਂ ਕਲਚਰ ਵੈਲਫੇਅਰ ਸੋਸਾਇਟੀ, ਅਜੀਤਗੜ੍ਹ, ਸਤਿਕਾਰ ਰੰਗਮੰਚ, ਚੰਡੀਗੜ੍ਹ ਅਤੇ ਯੂਗਾਂਤਰ ਆਰਟਸ ਚੰਡੀਗੜ੍ਹ ਵੱਲੋ ਸਟੇਸ਼ਨਰੀ ਵੰਡੀ ਗਈ ਅਤੇ ਵਿਦਿਆਰਥੀਆਂ ਦੇ ਨਵੀ ਜਮਾਤ ਵਿੱਚ ਜਾਣ ਦੀ ਖੁਸ਼ੀ ਮਨਾਂਉਦਿਆਂ ਲੱਡੂ ਵੀ ਵੰਡੇ ਗਏ। ਇਸ ਮੌਕੇ ਸਕੂਲ ਦੇ ਵਿਹੜੇ ਵਿੱਚ ਵਿਦਿਆਰਥੀਆਂ ਦੇ ਹੱਥੋਂ ਗੁਲਾਬ ਦੇ ਫੁੱਲਾਂ ਦੇ ਬੂਟੇ ਲਗਵਾਏ ਗਏ। ਜਿਹਨਾਂ ਦੀ ਦੇਖਭਾਲ ਲਈ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਪ੍ਰੇਰਿਆ ਗਿਆ ਕਿ ਤੁਸੀ ਵੀ ਇਹਨਾਂ ਫੁੱਲਾਂ ਵਾਂਗ ਹਮੇਸ਼ਾ ਖਿੜਦੇ ਰਹਿਣਾ ਹੈ ਕਿਉਂਕਿ ਤੁਹਾਡੀ ਪੜਾਈ ਦੀ ਜਿੰ ਹੁਣ ਸਾਡੀ ਹੈ।
ਇਸ ਮੌਕੇ ਤਿੰਨੇ ਸੰਸਥਾਵਾਂ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨੀਨਾ, ਜਸਬੀਰ ਗਿਲ, ਅਸ਼ਵਨੀ ਸਾਵਣ, ਜਨਰਲ ਸਕੱਤਰ ਅਮ੍ਰਿਤਪਾਲ ਸਿੰਘ, ਸੁਖਬੀਰਪਾਲ ਕੌਰ, ਨਰਿੰਦਰ ਕੌਰ, ਚਰਨਜੀਤ ਲੁਬਾਣਾ, ਹਰਕੀਰਤਪਾਲ ਸਿੰਘ ਆਦਿ ਨੇ ਆਪੋ ਆਪਣੇ ਤਰੀਕਿਆਂ ਅਤੇ ਕੋਸ਼ਿਸ਼ਾਂ ਨਾਲ ਬੱਚਿਆਂ ਨੂੰ ਪੜਾਈ, ਖੇਡਾਂ ਅਤੇ ਚੰਗੇ ਆਚਰਣ ਦੀਆਂ ਸਿੱਖਿਆਵਾਂ ਦਿੱਤੀਆਂ। ਬੱਚਿਆਂ ਦਾ ਧਿਆਨ ਉਹਨਾਂ ਦੀਆਂ ਥੂੜਾਂ ਕਾਰਣ ਪੜਾਈ ਤੋ ਨਾ ਭਟਕੇ ਇਸ ਲਈ ਇਸ ਫਿਕਰ ਤੋ ਉਹਨਾਂ ਨੂੰ ਮੁਕਤ ਕੀਤਾ।
ਸੰਸਥਾਵਾਂ ਨੇ ਇਹਨਾਂ ਬੱਚਿਆਂ ਦੀ ਪੜਾਈ ਦੇ ਖਰਚ ਦਾ ਜਿੰਮਾਂ ਲਿਆ ਅਤੇ ਸਕੂਲ ਦੀ ਇਮਾਰਤ ਅਤੇ ਥਾਂ ਦੀ ਦੇਖਭਾਲ ਦੀ ਮਦਦ ਲਈ ਵੀ ਕਦਮ ਚੁੱਕੇ ਤਾਂਕਿ ਭਵਿੱਖ ਵਿੱਚ ਇਸ ਨਵੀ ਪਨੀਰੀ ਦੇ ਸਹੀ ਤਰੀਕੇ ਨਾਲ ਖਿੜਕੇ ਵੱਧਣ ਫੁੱਲਣ ਵਿੱਚ ਕੋਈ ਰੁਕਾਵਟ ਨਾ ਪਵੇ।
ਮੁੱਖ ਅਧਿਆਪਿਕਾ ਸ਼੍ਰੀਮਤੀ ਪੂਨਮ, ਅਧਿਆਪਕ ਕੁਲਵਿੰਦਰ ਸਿੰਘ, ਪਿੰਡ ਦੇ ਸਰਪੰਚ ਜਸਬੀਰ ਸਿੰਘ, ਕਮਲਜੀਤ ਸਿੰਘ, ਮਨਜੀਤ ਕੌਰ, ਰੁਪਿੰਦਰ ਕੌਰ, ਮਸਿੰਦਰਜੀਤ ਕੌਰ ਅਤੇ ਜਸਬੀਰ ਕੌਰ ਵੀ ਹਾਜ਼ਿਰ ਸਨ ਜੋ ਕਿ ਪਹਿਲਾਂ ਤੋਂ ਹੀ ਇਹਨਾਂ ਬੱਚਿਆਂ ਦੀ ਪੜਾਈ ਦੇ ਨਾਲ ਨਾਲ ਸਟੇਸ਼ਨਰੀ ਦਾ ਵੀ ਇੰਤਜ਼ਾਮ ਆਪਣੇ ਨਿੱਜੀ ਖ਼ਰਚਿਆਂ ਵਿੱਚੋਂ ਕਰਦੇ ਰਹਿੰਦੇ ਸਨ ਨੇ ਨਾਲ ਰਲਕੇ ਇਸ ਸਾਰੇ ਉਪਰਾਲੇ ਦਾ ਹੁੰਗਾਰਾ ਭਰਿਆ।