ਸਫਾਈ ਸੇਵਕ ਯੂਨੀਅਨ ਬਰਨਾਲਾ ਦੇ ਪ੍ਰਧਾਨ ਅਸ਼ੋਕ ਕੁਮਾਰ ਤੇ ਜਿਲ੍ਹਾ ਆਗੂ ਵਿਕਰਮਜੀਤ ਵਿੱਕੀ ਨੇ ਕਿਹਾ ਕਿ ਜੇਕਰ 12 ਮਈ ਤੱਕ ਪੱਤਰਕਾਰਾਂ ’ਤੇ ਹਮਲੇ ਦੇ ਨਾਮਜ਼ਦ ਦੋਸ਼ੀਆਂ ਖਿਲਾਫ਼ ਢੁਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਉਹ ਸਹਿਰ ਦੀ ਸਫਾਈ ਦਾ ਕੰਮ ਬੰਦ ਕਰਕੇ ਹੜਤਾਲ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਇਨਸਾਫ਼ ਨਾ ਮਿਲਣ ’ਤੇ ਮੁਲਜ਼ਮਾਂ ਖਿਲਾਫ਼ ‘ਜੈਸੇ ਕੋ ਤੈਸਾ’ ਨੀਤੀ ’ਤੇ ਚਲਦਿਆਂ ਮੁਲਜ਼ਮਾਂ ਸਮੇਤ ਪੁਲਿਸ ਅਫ਼ਸਰਾਂ ਦੇ ਘਰਾਂ ਤੇ ਦਫ਼ਤਰਾਂ ਅੱਗੇ ਕੂੜੇ ਦੇ ਢੇਰ ਵੀ ਲਗਾਉਣ ਤੋਂ ਗੁਰੇਜ਼ ਨਹੀਂ ਕਰਨਗੇ ਜਿਸ ਦੀ ਸਾਰੀ ਜਿੰਮੇਵਾਰੀ ਪੁਲਿਸ ਪ੍ਰਸਾਸ਼ਨ ਦੀ ਹੋਵੇਗੀ।