ਫਰਾਂਸ, (ਸੁਖਵੀਰ ਸਿੰਘ ਸੰਧੂ) ਪੈਰਿਸ ਦੇ ਖੇਤਰਫਲ ਨੂੰ ਵਧਾ ਕੇ ਸਮੁੰਦਰ ਦੇ ਕੰਢੇ ਤੱਕ ਲੈ ਜਾਣ ਵਾਰੇ ਸਾਬਕਾ ਪ੍ਰੈਜ਼ੀਡੈਟ ਨੀਕੋਲਾ ਸਰਕੋਜ਼ੀ ਨੇ ਸਾਲ 2011 ਵਿੱਚ ਜਿਹੜਾ 10 ਇੰਜ਼ੀਨਅਰਾਂ ਦੀ ਟੀਮ ਨਾਲ ਵਿਚਾਰ ਵਟਾਂਦਰਾ ਕੀਤਾ ਸੀ।ਜਿਸ ਵਿੱਚ ਇਹ ਵੀ ਮੱਦ ਸੀ ਕਿ ਪੈਰਿਸ ਦੇ ਦੂਰ ਦੁਰਾਡੇ ਇਲਾਕਿਆਂ ਨੂੰ ਜੋੜਦੀ ਇੱਕ ਰਿੰਗ ਟਾਈਪ ਸੁਪਰ ਮੈਟਰੋ ਲਾਈਨ ਵਿਛਾਈ ਜਾਵੇਗੀ।ਕੱਲ ਉਸ ਨੂੰ ਫਰਾਂਸ ਸਰਕਾਰ ਨੇ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ।ਇਹ 200 ਕਿ.ਮਿ. ਲੰਬੀ ਲਾਈਨ ਤੇ 72 ਸਟੇਸ਼ਨਾਂ ਵਾਲੀ ਸੁਪਰ ਮੈਟਰੋ ਸਾਲ 2030 ਵਿੱਚ ਬਣ ਕੇ ਤਿਆਰ ਹੋ ਜਾਵੇਗੀ।ਇੱਕ ਅੰਦਾਜ਼ੇ ਮੁਤਾਬਕ ਇਸ ਵਿੱਚ ਦੋ ਕਰੋੜ ਲੋਕੀ ਰੋਜ਼ਾਨਾ ਸਫਰ ਕਰਿਆ ਕਰਨਗੇ।ਇਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਯੌਰਪ ਦੀ ਮੈਟਰੋ ਦੇ ਇਤਿਹਾਸ ਦਾ ਸਭ ਤੋਂ ਵੱਡਾ ਪ੍ਰਜ਼ੈਕਟ ਹੈ।
ਪੈਰਿਸ ਵਿੱਚ ਯੌਰਪ ਦੀ ਸਭ ਤੋਂ ਲੰਬੀ ਸੁਪਰ ਮੈਟਰੋ ਲਾਈਨ ਬਣਨ ਦਾ ਪ੍ਰਜ਼ੈਕਟ ਪਾਸ ਹੋਇਆ
This entry was posted in ਅੰਤਰਰਾਸ਼ਟਰੀ.