ਨਵੀਂ ਦਿੱਲੀ : ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਹੋਏ ਕੀਰਤਨ ਸਮਾਗਮ ਵਿਚ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲਖੀ ਸ਼ਾਹ ਵੰਜਾਰਾ ਹਾਲ ਵਿਖੇ ਕੋਈ ਗੁਰਮਤਿ ਸਮਾਗਮ ਵਿਚ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਭਾਈ ਰਣਧੀਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ , ਭਾਈ ਹਰਨਾਮ ਸਿੰਘ ਸ੍ਰੀ ਦਰਬਾਰ ਸਾਹਿਬ, ਭਾਈ ਜਗਪ੍ਰੀਤ ਸਿੰਘ ਜੀ ਪਟਿਆਲਾ ਵਾਲੇ, ਸੰਤ ਸਤਨਾਮ ਸਿੰਘ ਜੀ ਰਾਜਾ ਜੋਗੀ ਪਿਪਲੀ ਸਾਹਿਬ ਨੇ ਕੀਰਤਨ ਅਤੇ ਕਵੀਆਂ ਨੇ ਆਪਣੀਆਂ ਕਵਿਤਾਵਾਂ ਰਾਹੀ ਸੰਗਤਾਂ ਨੂੰ ਗੁਰ ਇਤੀਹਾਸ ਤੋਂ ਜਾਣੁ ਕਰਵਾਇਆ। ਇਸ ਮੌਕੇ ਜੱਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਕੌਮਾ ਉਹ ਜਿੰਦੀਆਂ ਰਹਿੰਦੀਆਂ ਹਨ ਜਿਹੜੀਆਂ ਆਪਣੇ ਇਤੀਹਾਸ ਨੂੰ ਯਾਦ ਰਖਦੀਆਂ ਹਨ ਤੇ ਨਵੰਬਰ 1984 ਵਿਚ ਦਿੱਲੀ ਦੇ ਸਿੱਖਾਂ ਨੇ ਸੰਤਾਪ ਝੇਲਿਆ ਹੈ ਉਸ ਦੀ ਯਾਦਗਾਰ ਦਾ ਨੀਹ ਪੱਥਰ ਰਖਣ ਤੇ ਦਿੱਲੀ ਕਮੇਟੀ ਵਧਾਈ ਦੀ ਪਾਤਰ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਯਾਦਗਾਰ ਦੇ ਸੰਬਧ ਵਿਚ ਜੋ ਵੀ ਸੇਵਾ ਸੰਗਤ ਵਲੋਂ ਲਾਈ ਜਾਵੇਗੀ ਉਸ ਸੇਵਾ ਨਿਭਾਉਣ ਤੋਂ ਸ਼੍ਰੋਮਣੀ ਕਮੇਟੀ ਪਿਛੇ ਨਹੀਂ ਹਟੇਗੀ।