ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੀਤੇ ਦਿਨੀ ਉਤਰਾਖੰਡ ਵਿਖੇ ਆਈ ਕੁਦਰਤੀ ਕਰੋਪੀ ਦੇ ਕਾਰਣ ਪਹਾੜਾ ਵਿਚ ਫਸੇ ਲੋਕਾਂ ਨੂੰ ਕਢਣ ਵਾਸਤੇ ਚਲਾਏ ਗਏ ਰਾਹਤ ਅਤੇ ਬਚਾਵ ਕੰਮਾਂ ਦੇ ਬਾਰੇ ਅੱਜ ਦਿੱਲੀ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੇ ਦੌਰਾਨ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਸਿੱਖ ਧਰਮ ਦੇ ਮੁਢਲੇ ਸਿਧਾਂਤ “ਬਿਨਾ ਕਿਸੀ ਭੇਦਭਾਵ ਦੇ ਬੁਰੇ ਵਕਤ ਵਿਚ ਮਾਨਵਤਾ ਦੀ ਸੇਵਾ” ਨੂੰ ਆਪਣਾ ਧਰਮ ਮਨਦੇ ਹੋਏ ਦਿੱਲੀ ਕਮੇਟੀ ਵਲੋਂ 19 ਜੂਨ ਤੋਂ ਉਤਰਾਖੰਡ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੰਗਰ / ਹੈਲਥ ਚੈਕਅਪ ਕੈਂਪ ਲਗਾਏ ਗਏ ਹਨ। ਜਿਸ ਵਿਚ ਵਿਸ਼ੇਸ਼ ਹਨ ਰਿਸ਼ੀਕੇਸ਼, ਜੋਸ਼ੀਮਠ੍ਹ, ਗੋਚਰ, ਬਦਰੀਨਾਥ, ਗੋਬਿੰਦਘਾਟ ਆਦਿਕ। ਉੱਥੇ ਹੜ੍ਹ ਪੀੜਿਤਾਂ ਨੂੰ ਕਢਣ ਦਾ ਕੰਮ ਬੀਬੀ ਮਨਦੀਪ ਕੌਰ ਬਖਸ਼ੀ, ਮਨਜੀਤ ਕੰਦਰਾ, ਜਗਜੀਵਨ ਸਿੰਘ, ਸਤਬੀਰ ਸਿੰਘ, ਜਸਵਿੰਦਰ ਸਿੰਘ ਸੈਨੀ, ਜਸਪ੍ਰੀਤ ਸਿੰਘ ਵਿੱਕੀਮਾਨ, ਮੋਹਨ ਸਿੰਘ ਅਤੇ ਸਮਰਦੀਪ ਸਿੰਘ ਸੰਨੀ, ਇੰਦਰ ਜੀਤ ਸਿੰਘ ਮੌਂਟੀ ਮੈਂਬਰ ਦਿੱਲੀ ਕਮੇਟੀ ਨੇ ਕੀਤਾ। ਉਨ੍ਹ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਅਸੀ 15 ਟ੍ਰਕ ਰਾਸ਼ਨ ਅਤੇ 7 ਹਵਾਈ ਜਹਾਜ਼ ਜ਼ਰੂਰੀ (ਬਿਸਕੂਟ, ਰਸ, ਜੂਸ, ਦਵਾਈਆਂ, ਬ੍ਰੈਡ, ਰੇਨਕੋਟ, ਕੰਬਲ, ਚੱਪਲ) ਜੋ ਕਿ ਲਗਭਗ 70 ਟਨ ਦੇ ਕਰੀਬ ਹਨ, ਦੇ ਇਲਾਵਾ ਗੁਰਲਾਡ ਸਿੰਘ ਮੈਂਬਰ ਦਿੱਲੀ ਕਮੇਟੀ ਦੁਆਰਾ 5 ਟ੍ਰਕ ਰਾਹਤ ਸਾਮਗ੍ਰੀ ਨੂੰ ਸੇਨਾ, ਐਨ. ਡੀ. ਆਰ. ਐਸ., ਸਥਾਨਿਕ ਪ੍ਰਸ਼ਾਸਨ ਦੀ ਬੇਨਤੀ ਤੇ ਉਨ੍ਹਾਂ ਨੂੰ ਸੌਂਪਿਆਂ ਅਤੇ ਸਾਡੇ ਸੇਵਾਦਾਰਾਂ ਵਲੋਂ ਹੜ੍ਹ ਪੀੜਿਤਾਂ ਨੂੰ ਲੰਗਰ ਲਗਾਉਣ ਦੇ ਨਾਲ ਹੀ ਯਾਤਰੂਆਂ ਨੂੰ ਜੋਸ਼ੀਮਠ੍ਹ ਅਤੇ ਗੋਚਰ ਤੋਂ ਕਿਰਾਏ ਤੇ ਲਈ ਗਈ 37 ਸੁਮੋ / ਇਨੋਵਾ ਦੇ ਦੁਆਰਾ 3 ਦਿਨ੍ਹਾਂ ਵਿਚ ਲਗਭਗ 625 ਚੱਕਰ ਲਗਾ ਕੇ 2,500-3,000 ਯਾਤਰੂਆਂ ਨੂੰ ਸੁਰਖਿਅਤ ਕੱਢ ਕੇ ਰਿਸ਼ੀਕੇਸ਼ ਭੇਜਿਆ ਜਿੱਥੇ 3 ਦਿਨ੍ਹਾਂ ਦੇ ਦੌਰਾਨ ਲਗਭਗ 51 ਬਸਾਂ ਵਿਚ ਬਿਠਾਕੇ ਯਾਤਰੂਆਂ ਨੂੰ ਦਿੱਲੀ ਅਤੇ ਹੋਰ ਪ੍ਰਦੇਸ਼ਾਂ ਵਿਚ ਉਨ੍ਹਾਂ ਦੇ ਗ੍ਰਹਿ ਵਿਖੇ ਭੇਜਿਆ ਗਿਆ। ਇਸ ਤੋਂ ਇਲਾਵਾ ਕਲ 92 ਯਾਤਰੂਆਂ ਨੂੰ ਕੁਲਦੀਪ ਸਿੰਘ ਭੋਗਲ ਸੀਨੀਅਰ ਆਗੁ ਅਕਾਲੀ ਦਲ ਹਵਾਈ ਜਹਾਜ਼ ਦੇ ਦੁਆਰਾ ਦੇਹਰਾਦੂਨ ਤੋਂ ਦਿੱਲੀ ਲੈ ਕੇ ਆਏ ਹਨ। ਇਸ ਵਿਚ ਜ਼ਿਆਦਾਤਰ ਯਾਤਰੀ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਸਨ ਜਿਨ੍ਹਾਂ ਨੂੰ ਦਿੱਲੀ ਕਮੇਟੀ ਦੀ ਬਸ ਦੁਆਰਾ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਸੰਗਤ ਨਿਵਾਸ ਵਿਖੇ ਰਾਤ ਨੂੰ ਰੁਕਣ ਅਤੇ ਖਾਣ-ਪੀਣ ਦੀ ਸੁਵਿਧਾ ਦਿੱਤੀ ਗਈ ਹੈ ਅਤੇ ਅੱਜ ਇਨ੍ਹਾਂ ਯਾਤਰੂਆਂ ਨੂੰ ਟ੍ਰੇਨ ਦੀਆਂ ਟਿਕਟਾਂ ਕਰਵਾਕੇ ਉਨ੍ਹਾਂ ਦੇ ਘਰਾਂ ਨੂੰ ਰਵਾਨਾ ਕੀਤਾ ਗਿਆ।
ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਸਾਡੇ ਸੇਵਾਦਾਰਾਂ ਨੇ ਮੋਢਿਆਂ ਤੇ ਰਾਸ਼ਨ ਚੁੱਕ ਕੇ ਖਤਰਨਾਕ ਪਹਾੜੀਆਂ ਤੋਂ ਹੁੰਦੇ ਹੋਏ ਲਗਭਗ 10 ਕਿਲੋਮੀਟਰ ਪੈਦਲ ਯਾਤਰਾ ਕਰਕੇ ਗੋਬਿੰਦ ਘਾਟ ਗੁਰਦੁਆਰੇ ਤੱਕ ਭੁਖੇ-ਭਾਣੇ ਯਾਤਰੂਆਂ ਤਕ ਪਹੁੰਚਾਇਆ ਅਤੇ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਧਾਰਮਿਕ ਪੋਥਿਆਂ ਨੂੰ ਜੋਸ਼ੀਮਠ੍ਹ ਗੁਰਦੁਆਰਾ ਸਾਹਿਬ ਲਿਆ ਕੇ ਛੱਡਿਆ। ਇਸ ਭਿਆਨਕ ਤ੍ਰਾਸਦੀ ਦੇ ਕਾਰਣ ਸੜਕ ਯਾਤਾਯਾਤ ਪ੍ਰਭਾਵਿਤ ਹੋਇਆ ਹੈ ਜਿਸ ਕਾਰਣ ਜੋਸ਼ੀਮਠ੍ਹ ਵਿਖੇ ਲਗਭਗ 300 ਗਡੀਆਂ ਵਿਚ ਡ੍ਰਾਇਵਰ ਭੁਖੇ ਪਿਆਸੇ ਰਹਿਣ ਨੂੰ ਮਜਬੂਰ ਹਨ, ਉਨ੍ਹਾਂ ਨੂੰ ਵੀ ਗੁਰਦੁਆਰਾ ਕਮੇਟੀ ਦੀ ਤਰਫ ਤੋਂ ਰਾਸ਼ਨ ਖਰੀਦ ਕੇ ਮੁਫਤ ਦਿੱਤਾ ਗਿਆ ਹੈ। ਸਾਨੂੰ ਜਿਸ ਵੀ ਸੰਗਠਨ ਨੇ ਰਾਹਤ ਕੰਮ ਲਈ ਬੇਨਤੀ ਕੀਤੀ ਅਸੀ ਤੁਰੰਤ ਬਿਨਾਂ ਕਿਸੇ ਵੀ ਭੇਦਭਾਵ ਦੇ ਉਨ੍ਹਾਂ ਦੀ ਮਦਦ ਕਰਨ ਵਾਸਤੇ ਕੋਈ ਵੀ ਕਸਰ ਨਹੀਂ ਛੱਡੀ।
ਉਨ੍ਹਾਂ ਨੇ ਕਿਹਾ ਕਿ ਸਾਡੇ ਲਗਭਗ 150 ਸੇਵਾਦਾਰਾਂ ਨੇ ਉਤਰਾਖੰਡ ਵਿਖੇ ਇਸ ਕੰਮ ਨੂੰ ਸਿਰੇ ਚੜ੍ਹਾਇਆ ਹੈ ਉਥੇ ਨਾਲ ਹੀ ਦਿੱਲੀ ਵਿਖੇ ਯਮੁਨਾ ਨਦੀ ਵਿਚ ਆਏ ਹੜ੍ਹ ਕਾਰਣ ਆਪਣਾ ਘਰ ਛੱਡਣ ਨੂੰ ਮਜਬੂਰ ਹੋਏ ਲੋਕਾਂ ਵਾਸਤੇ ਦਿੱਲੀ ਸਰਕਾਰ ਦੀ ਅਪੀਲ ਤੇ 6 ਦਿਨ ਲਗਭਗ 40,000 ਬੰਦਿਆਂ ਦਾ ਲੰਗਰ ਵੀ ਭੇਜਿਆ ਹੈ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਪਰਮਜੀਤ ਸਿੰਘ ਚੰਢੋਕ, ਕੁਲਮੋਹਨ ਸਿੰਘ, ਕੈਪਟਨ ਇੰਦਰ ਪ੍ਰੀਤ ਸਿੰਘ, ਕੁਲਦੀਪ ਸਿੰਘ ਸਾਹਨੀ, ਅਮਰਜੀਤ ਸਿੰਘ ਪੱਪੂ, ਕੁਲਵੰਤ ਸਿੰਘ ਬਾਠ੍ਹ, ਗੁਰਮੀਤ ਸਿੰਘ ਮੀਤਾ, ਹਰਵਿੰਦਰ ਸਿੰਘ ਕੇ. ਪੀ., ਵਿਕ੍ਰਮ ਸਿੰਘ ਰੋਹਣੀ ਅਤੇ ਵਿਕ੍ਰਮ ਸਿੰਘ ਲਾਜਪਤ ਨਗਰ ਮੌਜੂਦ ਸਨ।