ਲੁਧਿਆਣਾ :-ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਦੀ ਚੋਣ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੀਨੀਅਰ ਅਕਾਲੀ ਅਤੇ ਭਾਜਪਾ ਲੀਡਰਾਂ ਦੀ ਇੱਕ ਸਾਂਝੀ ਮੀਟਿੰਗ ਮੁੱਖ ਚੋਣ ਦਫ਼ਤਰ ਵਿਖੇ ਹੋਈ। ਜਿਸ ਵਿੱਚ 22 ਅਪ੍ਰੈਲ ਨੂੰ ਗਾਲਿਬ ਵੱਲੋਂ ਨਾਮਜ਼ਦ ਕਾਗਜ਼ ਦਾਖ਼ਲ ਕਰਨ ਲਈ ਉਲੀਕੀ ਗਈ ਭੂਮਿਕਾ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੀਟਿੰਗ ਵਿੱਚ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਸਾਬਕਾ ਚੇਅਰਮੈਨ ਜਗਜੀਤ ਸਿੰਘ ਤਲਵੰਡੀ, ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਮਨਪ੍ਰੀਤ ਸਿੰਘ ਇਯਾਲੀ, ਮਾਨ ਸਿੰਘ ਗਰਚਾ, ਕਾਲਾ ਹੰਸ, ਮਨਪ੍ਰੀਤ ਸਿੰਘ ਬੰਟੀ, ਮਦਨਲਾਲ ਬੱਗਾ, ਦਰਸ਼ਨ ਸਿੰਘ ਸ਼ਿਵਾਲਿਕ, ਅਵਤਾਰ ਸਿੰਘ ਮੱਲਾ, ਇੰਦਰ ਮੋਹਨ ਕਾਲੀਆ, ਮੱਘਰ ਸਿੰਘ ਵੜੈਂਚ, ਇੰਦਰਜੀਤ ਸਿੰਘ ਗਿੱਲ ਕੌਂਸਲਰ, ਤੀਰਥ ਸਿੰਘ ਖੁੱਡ ਮੁਹੱਲਾ, ਮਨਮੋਹਨ ਸਿੰਘ ਕੁਲਾਰ, ਹਰਮੋਹਨ ਸਿੰਘ ਗੁੱਡੂ, ਭੁਪਿੰਦਰ ਸਿੰਘ ਧਾਂਦਰਾ, ਪਰਮਜੀਤ ਸਿੰਘ ਪੰਮੀ ਸਲੇਮ ਟਾਬਰੀ, ਸੁਦੇਸ਼ ਘਾਰੂ, ਤੇਜਿੰਦਰ ਸਿੰਘ ਤੇਜ, ਜਤਿੰਦਰਪਾਲ ਸਿੰਘ ਸਲੂਜਾ, ਰਾਕੇਸ਼ਇੰਦਰ ਸਿੰਘ ਰੂਬੀ, ਰਵਿੰਦਰਪਾਲ ਸਿੰਘ ਖ਼ਾਲਸਾ, ਤਰਲੋਕ ਭਗਤ, ਗੁਰਪਿੰਦਰ ਸਿੰਘ ਡਿੱਕੀ, ਬਲਦੇਵ ਸਿੰਘ ਕੰਡਾ, ਬਲਦੇਵ ਸਿੰਘ ਭੱਲਾ, ਭੁਪਿੰਦਰ ਸਿੰਘ ਸਹਿਗਲ, ਤੇਜਿੰਦਰਪਾਲ ਸਿੰਘ ਸੇਠੀ ਆਦਿ ਖ਼ਾਸ ਤੌਰ ਤੇ ਹਾਜ਼ਰ ਸਨ।
ਉਕਤ ਨੇਤਾਵਾਂ ਨੇ ਸਾਂਝੇ ਤੌਰ ਤੇ ਸੰਕਲਪ ਲਿਆ ਕਿ ਗੁਰਚਰਨ ਸਿੰਘ ਗਾਲਿਬ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਉਹ ਵੱਧ ਤੋਂ ਵੱਧ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਆਪਣੇ ਆਪਣੇ ਖੇਤਰ ਵਿੱਚ ਚੋਣ ਪ੍ਰਚਾਰ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡਣਗੇ। ਸਾਰਿਆਂ ਵਾਅਦਾ ਕੀਤਾ ਕਿ 22 ਅਪ੍ਰੈਲ ਨੂੰ ਨਾਮਜ਼ਦਗੀ ਕਾਗਜ਼ ਵੇਲੇ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਭਾਜਪਾ ਵਰਕਰ ਮਿੰਨੀ ਸਕੱਤਰੇਤ ਪਹੁੰਚਣਗੇ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਕਈ ਮੰਤਰੀ ਇਸ ਸਮੇਂ ਹਾਜ਼ਿਰ ਰਹਿਣਗੇ।
ਉਕਤ ਨੇਤਾਵਾਂ ਨੇ ਦੱਸਿਆ ਕਿ ਚੋਣ ਪ੍ਰਚਾਰ ਵਾਸਤੇ ਉਹ ਆਪਣੇ ਆਪਣੇ ਖੇਤਰ ਵਿੱਚ ਨੁੱਕੜ ਬੈਠਕਾਂ, ਰੈਲੀਆਂ ਅਤੇ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹਨ ਅਤੇ ਇਨ੍ਹਾਂ ਸਾਰੀਆਂ ਥਾਵਾਂ ਤੇ ਗਾਲਿਬ ਨੂੰ ਜ਼ੋਰਦਾਰ ਹੁੰਗਾਰਾ ਮਿਲ ਰਿਹਾ ਹੈ।