ਗੁਰਸੇਕ ਸਿੰਘ ਧੌਲਾ,
23 ਜੂਨ ਨੂੰ ਪੰਜਾਬ ਵਿਚ ਜੰਮੂ ਕਸ਼ਮੀਰ ਦੀ ਸਰਹੱਦ ਤੇ ਵਸੇ ਪਿੰਡ ਮਾਧੋਪੁਰ ਵਿਚ ਭਾਜਪਾ ਅਤੇ ਅਕਾਲੀ ਦਲ ਵੱਲੋਂ ਕੀਤੀ ਗਈ ‘ਸੰਕਲਪ ਰੈਲੀ’ ਨੂੰ ਸਿੱਧ-ਪੱਧਰੀ’ ਗੱਲ ਸਹੀ ਮੰਨਿਆ ਜਾਣਾ ਚਾਹੀਦਾ। ਇਹ ਰੈਲੀ ਭਾਰਤੀ ਜਨਸੰਘ ਦੇ ਸੰਸਥਾਪਕ ਸਿਆਸਾ ਪ੍ਰਕਾਸ਼ ਮੁਖਰਜੀ ਦੀ ਯਾਦ ਵਿਚ ਕੀਤੀ ਗਈ ਸੀ ਜਿਹੜਾ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸਵਿਧਾਨਕ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਨ ਲਈ ਬਜਿੱਦ ਸੀ। ਭਾਰਤੀ ਜਨਸੰਘ ਦੇ ਇਸ ਆਗੂ ਦਾ ਸੰਕਲਮ ਸੀ ਕਿ ਭਾਰਤ ਇਕ ਹਿੰਦੂ ਰਾਸ਼ਟਰ ਹੈ ਇਸ ਲਈ ਕਿਸੇ ਵਿਸ਼ੇਸ਼ ਜਮਾਤ ਜਾਂ ਬਿਤੇ ਨੂੰ ਵੱਖ ਸਵਿਧਾਨਕ ਅਧਿਕਾਰ ਨਹੀਂ ਦੇਣਾ ਚਾਹੀਦਾ। ਕਿ ਇਸ ਤਰ੍ਹਾਂ ਕਰਨ ਨਾਲ ‘ਭਾਰਤ ਇਕ ਹਿੰਦੂ ਰਾਸਟਰ’ ਦੀ ਸੋਚ ਨੂੰ ਸੱਟ ਲਗਦੀ ਸੀ। ਹੁਣ 23 ਜੂਨ ਨੂੰ ਜਿਹੜਾ ਸੰਕਲਪ ਦੁਹਾਰਿਆ ਗਿਆ ਹੈ ਉਹ ਸ੍ਰੀ ਸਿਆਸਾ ਪ੍ਰਕਾਸ਼ ਮੁਖਰਜੀ ਵਾਲਾ ਹੀ ਹੈ। ਇਸ ਰੈਲੀ ਵਿਚ ਮੁੱਖ ਰੂਪ ਵਿਚ ਦੂਜੀ ‘ਜੰਗ ਏ ਅਜ਼ਾਦੀ’ ਦਾ ਮਤਾ ਪਾਸ ਕੀਤਾ ਗਿਆ ਜਿਸ ਦਾ ਭਾਵ ਦੇਸ਼ ਵਿਚ ਘੱਟ-ਗਿਣਤੀ ਕੌਮਾਂ ਨੂੰ ਹਿੰਦੂਤਣ ਵਿਚ ਲਿਪੇਟ ਲੈਣਾ ਹੀ ਹੈ। ਆਪਣੇ ਇਸੇ ਸੰਕਲਪ ਦੇ ਅਧੀਨ ਹੀ ਮਾਧੋਪੂਰ ਵਾਲੀ ਰੈਲੀ ਦੇ ਪ੍ਰਮੁੱਖ ਨਰਿੰਦਰ ਮੋਦੀ ਦੀ ਅਗਵਾਈ ਵਿਚ 2002 ਵਿਚ ਗੁਜਰਾਤ ਵਿਚ ਮੁਸਲਮਾਨਾਂ ਦਾ ਸਮੂਹਿਕ ਕਤਲੇਆਮ ਕਰਵਾ ਕੇ ਭਾਰਤ ਵਿਚ ਘੱਟ ਗਿਣਤੀ ਮੁਸਲਮਾਨਾਂ ਨੂੰ ਫਿਰਕ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਕਿਉਂਕਿ ਮਾਧੋਪੁਰ ਪਿੰਡ ਵੀ ਜੰਮੂ ਕਸ਼ਮੀਰ ਦੇ ਉਹਨਾਂ ਮੁਸਲਮਾਨਾਂ ਲੋਕਾਂ ਦੇ ਕੰਨ ਕੋਲ ਵਸਦਾ ਹੈ ਜਿਹੜੇ ਭਾਰਤੀ ਨਿਜਾਮ ਤੋਂ ਦੁਖੀ ਹੋ ਕੇ ਦੇਸ਼ ਨਾਲੋਂ ਵੱਖ ਹੋਣ ਦੀ ਗੱਲ ਕਰ ਰਹੇ ਹਨ। ਇਸ ਲਈ ਇਹ ਰੈਲੀ ਜੰਮੂ-ਕਸ਼ਮੀਰ ਦੇ ਮੁਸਲਮਾਨਾਂ ਨੂੰ ਇਕ ਚੈਲਿੰਜ ਦੇ ਰੂਪ ਵਿਚ ਵੀ ਦੇਖੀ ਜਾਣੀ ਚਾਹੀਦੀ ਹੈ।
ਇਸ ਪੰਜਾਬ ਦੀ ਧਰਤੀ ਤੇ ਕੀਤੀ ਗਈ ਇਸ ਸੰਕਲਪ ਰੈਲੀ ਦੇ ਸੰਕਲਪ ਨੂੰ ਸਮਝਣ ਲਈ ਵਿਸਵ ਹਿੰਦੂ ਪ੍ਰੀਸ਼ਦ ਵੱਲੋਂ ਅਪਰੋਕ ਦੇ ਪਹਿਲੇ ਹਫ਼ਤੇ ਅਹਿਮਦਾਵਾਦ ਵਿਚ ਕੀਤੇ ਗਏ ਐਲਾਨ ਤੋਂ ਸਾਫ ਹੋ ਜਾਂਦੀ ਹੈ ਜਦੋਂ ਵਿਸਵ ਹਿੰਦੂ ਪ੍ਰੀਸ਼ਦ ਦੇ ਪ੍ਰਮੁੱਖ ਪ੍ਰਵੀਨ ਤੋਗੜੀਆਂ, ਆਰ ਐਸ ਐਸ ਦੀ ਮੁਖੀ ਸੋਹਣ ਭਾਗਵਾਤ ਅਤੇ ਹਿਦੂੰਤਣ ਦੇ ਆਗੂਆਂ ਨੇ ਐਲਾਨ ਕੀਤਾ ਸੀ ਕਿ ਭਾਰਤ ਨੂੰ ਹਿੰਦੂ ਰਾਸਟਰ ਘੋਸ਼ਿਤ ਕਰਨ ਦੀ ਸ਼ੁਰੂਆਤ ਗੁਜਰਾਤ ਤੋਂ ਕੀਤੀ ਜਾਵੇਗੀ ਜਿਸ ਨੂੰ 2015 ਤੱਕ ਹਿੰਦੂ ਰਾਜ ਘੋਸ਼ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਹੀ 18 ਜੂਨ ਨੂੰ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਭਾਜਪਾ ਦੀ ਚੋਣ ਅਭਿਮਾਨ ਕਮੇਟੀ ਦਾ ਮੈਂਬਰ ਬਣਾਉਣ ਤੇ ਰਾਸ਼ਟਰੀ ਸਵੈ ਸੇਵਕ ਸਿੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਸੀ ਕਿ ‘‘ਰਾਜਨੀਤੀ ਦੁਆਰਾ ਭਾਰਤ ਨੂੰ ਮਹਾਸ਼ਕਤੀ ਨਹੀਂ ਬਣਾਇਆ ਜਾ ਸਕਦਾ, ਅਜਿਹਾ ਕੇਵਲ ਹਿੰਦੂਤਣ ਦੇ ਸੰਕਲਪ ਨਾਲ ਹੀ ਕੀਤਾ ਜਾ ਸਕਦਾ ਹੈ।’’ ਸਾਫ ਹੈ ਕਿ ਭਾਰਤ ਦੀਆਂ ਸਾਰੀਆਂ ਮੁੱਖ ਹਿੰਦੂਤਵੀ ਪਾਰਟੀਆਂ ਭਾਵੇਂ ਉਹ ਰਾਜਨੀਤਿਕ ਜਾ ਧਾਰਮਿਕ ਖੇਤਰ ਵਿਚ ਵੱਖ ਵੱਖ ਢੰਗ ਤਰੀਕੇ ਵੀ ਚੱਲ ਰਹੀਆਂ ਹੋਣ ਪਰ ਇਹਨਾਂ ਦਾ ਇਕੋ ਇਕ ਸਾਂਝਾ ਏਜੰਡਾ ਭਾਰਤ ਵਿਚ ਵਸਦੀਆਂ ਘੱਟ ਗਿਣਤੀ ਕੌਮਾਂ ਨੂੰ ਫਨਾਹ ਕਰਕੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ। ਇਸ ਸੰਕਲਪ ਦੀ ਪੂਰਤੀ ਲਈ ਇਹ ਜਥੇਬੰਦੀਆ ਆਪਣੇ ਸਿਰਤੋੜ ਯਤਨ ਕਰਨ ਲਗੀਆਂ ਹੋਈਆਂ ਹਨ। ਮਾਧੋਪਰ ਵਾਲੀ ਸੰਕਲਪ ਰੈਲੀ ਵੀ ਇਸੇ ਕੜੀ ਦਾ ਇਕ ਹਿੱਸਾ ਸੀ। ਇਸ ਰੈਲੀ ਵਿਚ ਜਿਥੇ ਜੰਮੂ ਕਸ਼ਮੀਰ ਦੇ ਮੁਸਲਮਾਨ ਭਰਾਵਾਂ ਨੂੰ ਚੈਂਲਜ ਕੀਤਾ ਗਿਆ ਉ¤ਥੇ ਪੰਜਾਬ ਵਿਚ ਘੱਟ ਗਿਣਤੀ ਸਿੱਖ ਕੌਮ ਨੂੰ ਵੀ ਇਕ ਵੰਗਾਰ ਸੀ।
ਹੁਣ ਅਸੀਂ ਮਾਧੋਪੁਰ ਵਾਲੀ ਰੈਲੀ ਵਿਚ ਸ੍ਰੋਮਣੀ ਅਕਾਲੀ ਦਲ ਵੱਲੋਂ ਨਿਭਾਈ ਗਈ ਭੂਮਿਕਾ ਦੀ ਗੱਲ ਕਰਦੇ ਹਾਂ। ਇਸ ਰੈਲੀ ਦਾ ਪੰਜਾਬ ਵਿਚ ਪ੍ਰਬੰਧ ਕਰਨ ਵਾਲੀ ਪੰਜਾਬ ਦੀ ਅਕਾਲੀ ਸਰਕਾਰ ਦੇ ਕਰਤਾ-ਧਰਤਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੀ ਪਾਰਟੀ ਦੇ ਮੁੱਢਲੇ ਅਸੂਲਾਂ ਦਾ ਤਿਆਗ ਕਰਕੇ ਵਾਹਿਗੁਰੂ ਜੀ ਦਾ ਖਾਲਸਾ॥ ਵਾਹਿਗੁਰੂ ਜੀ ਦੀ ਫਤਿਹ ਤੋਂ ਬਾਅਦ ਜੈ ਸ੍ਰੀ ਰਾਮ ਦਾ ਨਾਹਰਾ ਲਾ ਕੇ ਐਲਾਨ ਕਰ ਦਿੱਤਾ ਹੈ ਕਿ ਸ੍ਰੋਮਣੀ ਅਕਾਲੀ ਦਲ ਹੁਣ ਸਿੱਖਾਂ ਦੀ ਮੁਸਾਇਦਾ ਰਾਜਨੀਤਕ ਪਾਰਟੀ ਨਹੀਂ ਰਿਹਾ। ਸਗੋਂ ਐਲਾਨੀਆਂ ਤੌਰ ਤੇ ਉਹ ਭਾਜਪਾ ਦਾ ਹੀ ਪੰਜਾਬ ਵਿਚ ਬਣ ਗਿਆ ਹੈ। ਸਿੱਖਾਂ ਦੇ ਮੁੱਖ ਧਾਰਮਿਕ ਸਥਾਨ ਸ਼੍ਰੀ ਹਰਮਿੰਦਰ ਸਾਹਿਬ ਤੇ ਹਮਲਾ ਕਰਨ ਲਈ ਕਾਂਗਰਸ ਤੇ ਦਬਾਅ ਪਾਉਣ ਵਾਲੀ ਭਾਜਪਾ ਦਾ ਪੰਜਾਬ ਦੀ ਸ੍ਰੋਮਣੀ ਅਕਾਲੀ ਦਲ ਨਾਲ ਕੋਈ ਸਿਧਾਂਤਕ ਸਾਂਝ ਨਹੀਂ ਬਣਦੀ ਪਰ ਫਿਰ ਵੀ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚ ਸਾਂਝ ਜਿਹੜੀ ਪਿਛਲੇ ¦ਮੇ ਸਮੇਂ ਤੋਂ ਚੱਲ ਰਹੀ ਹੈ ਉਸ ਨੇ ਪੰਜਾਬ ਦੀ ਸਿੱਖ ਰਾਜਨੀਤੀ ਵਾਲੀ ਪਾਰਟਂ ਸ੍ਰੋਮਣੀ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਨਾਲ ਭਾਜਪਾ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਸਿਰਫ ਸ੍ਰੋਮਣੀ ਅਕਾਲੀ ਦਲ ਦੇ ਖਾਤਮੇ ਦਾ ਐਲਾਨ ਕਰਨਾ ਬਾਕੀ ਰਹਿ ਗਿਆ ਹੈ। ਇਸ ਗੱਲ ਨੂੰ ਸਦੀ ਦੀ ਸਭ ਤੋਂ ਵੱਡੀ ਰਾਜਨੀਤਕ ਘਟਨਾ ਮੰਨਿਆ ਜਾਵੇਗਾ। ਕਿ ਸਿੱਖਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਾ ਹੋਇਆ ਕਿ ਇਸ ਦੇ ਆਗੂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖਾਂ ਦੀ ਪਾਰਟੀ ਨੂੰ ਸਿੱਖ ਵਿਰੋਧੀ ਪਾਰਟੀ ਵਿਚ ਕਦੋਂ ਤਬਦੀਲ ਕਰ ਦਿੱਤਾ।
ਸਿੱਖਾਂ ਲਈ ਇਹ ਕਿੰਨੀ ਤਰਸਯੋਗ ਗੱਲ ਹੈ ਕਿ ਸਿੱਖਾਂ ਦੀਆਂ ਬੇਅਥਾਹ ਕੁਰਬਾਨੀਆਂ ਨਾਲ ਬਣਾਈ ਗਈ ਪਾਰਟੀ ਦਾ ਮੁੱਖ ਆਗੂ ਸਿੱਖ ਧਰਮ ਵਿਰੋਧੀ ਸੰਕਲਪ ਲੈ ਰਿਹਾ ਹੈ ਪਰ ਸਿੱਖ ਫਿਰ ਵੀ ਆਪਣੀ ਹੋਣੀ ਤੋਂ ਅਣਜਾਣ ਉਸ ਨੂੰ ਆਪਣਾ ਆਗੂ ਮੰਨ ਰਹੇ ਹਨ।