ਅਜੋਕੇ ਸਮੇਂ ਵਿੱਚ ਵਿੱਦਿਆ ਜਿੰਦਗੀ ਲਈ ਉੰਨੀ ਜਰੂਰੀ ਹੈ। ਜਿੰਨੇ ਜਿੰਦਗੀ ਜਿਊਣ ਦੇ ਲਈ ਸਾਹ।ਜਿੱਥੇ ਪੜਾਈ ਬੱਚਿਆ ਦਾ ਮਾਨਸਿਕ ਵਿਕਾਸ ਕਰਦੀ ਹੈ। ਉੱਥੇ ਖੇਡਾ ਬੱਚਿਆ ਦਾ ਸਰੀਰਕ ਵਿਕਾਸ ਕਰਦੀਆ ਹਨ। ਬੱਚਿਆ ਦੇ ਵਿਕਾਸ ਲਈ ਸਕੂਲ ਵਿੱਚ ਜਿੱਥੇ ਪੜਾਈ ਦੇ ਨਾਲ ਸੰਬੰਧਿਤ ਮੁਕਾਬਲੇ ਕਰਵਾਏ ਜਾਂਦੇ ਹਨ ਉੱਥੇ ਖੇਡਾ ਦੇ ਮੁਕਾਬਲੇ ਵੀ ਕਰਵਾਏ ਜਾਣੇ ਚਾਹੀਦੇ ਹਨ।‘ਤੇਜਾ ਸਿੰਘ ਸੀਨੀਅਰ ਸੈਕੰਡਰੀ ਸਕੂਲ’ ਨੇ ਇਸ ਗੱਲ ਨੂੰ ਬਖੂਬੀ ਨਿਭਾਉਂਦੇ ਹੋਏ ਸਕੂਲ ਵਿੱਚ ਅੰਤਰ ਹਾਊਸ ਖੇਡ ਮੁਕਾਬਲੇ ਗਰਾਊਂਡ ਵਿੱਚ ਕਰਵਾਏ ਗਏ। ਜਿਸ ਵਿੱਚ ਮੁੰਡਿਆ ਦੇ ਕ੍ਰਿਕਟ ਟੂਰਨਾਮੈਂਟ ਕਰਵਾਏ ਗਏ। ਜਿੰਨਾ ਵਿੱਚ ਚਿਨਾਬ ਹਾਊਸ ਨੇ ਪਹਿਲਾ ਸਥਾਨ ਤੇ ਦੂਜਾ ਸਥਾਨ ਜੇਹਲਮ ਹਾਊਸ ਤੇ ਤੀਜਾ ਸਥਾਨ ਬਿਆਸ ਹਾਊਸ ਨੇ ਹਾਸਿਲ ਕੀਤਾ।ਜਿੱਥੇ ਕ੍ਰਿਕਟ ਵਿੱਚ ਮੁੰਡਿਆ ਨੇ ਮੱਲਾ ਮਾਰੀਆ, ਉੱਥੇ ਕੁੜੀਆਂ ਵੀ ਇਸ ਕੰਮ ਤੋਂ ਪਿੱਛੇ ਨਾ ਰਹੀਆ। ਉਹਨਾਂ ਦੇ ਵੀ ਡੌਜ ਬਾਲ ਦੇ ਮੁਕਾਬਲੇ ਕਰਵਾਏ ਗਏ। ਜਿਨਾ ਵਿੱਚ ਚਿਨਾਬ ਹਾਊਸ ਨੇ ਪਹਿਲਾ ਸਥਾਨ ਤੇ ਦੂਜਾ ਸਥਾਨ ਜਿਹਲਮ ਤੇ ਤੀਜਾ ਸਥਾਨ ਸਤਲੁਜ ਨੇ ਪ੍ਰਾਪਤ ਕੀਤਾ।
ਇਸ ਤੋਂ ਇਲਾਵਾ ਕਵਿਤਾ ਉਚਾਰਣ, ਭਾਸ਼ਣ ਤੇ ਸੋਲੋ ਡਾਂਸ ਦੇ ਅੰਤਰ ਵਿਭਾਗੀ ਮੁਕਾਬਲੇ ਬੇਸਮੈਂਟ ਹਾਲ ਵਿੱਚ ਕਰਵਾਏ ਗਏ। ਇਸ ਦੇ ਨਾਲ ਹੀ ਮੁੰਡਿਆ ਦਾ ਸ਼ਬਦ ਗਾਇਨ, ਲੋਕ-ਗੀਤ ਅਤੇ ਸੋਲੋ ਡਾਂਸ ਦੇ Inter House ਮੁਕਾਬਲੇ ਕਰਵਾਏ ਗਏ।ਡਾਂਸ ਵਿੱਚੋਂ ਪਹਿਲਾ ਸਥਾਨ ਅਮਨਦੀਪ ਸਿੰਘ , ਸੁਭਮ ਨੇ ਦੂਜਾ ਸਥਾਨ ਅਤੇ ਗਗਨਦੀਪ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਤਰ੍ਹਾਂ ਲੋਕ-ਗੀਤ ਵਿੱਚੋਂ ਵਿਸ਼ਾਲ ਕੁਮਾਰ ਪਹਿਲਾ ਸਥਾਨ, ਅਮਰਜੀਤ ਨੇ ਦੂਜਾ ਸਥਾਨ ਅਤੇ ਵਰਿੰਦਰ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅਤੇ ਸ਼ਬਦ ਗਾਇਨ ਵਿੱਚੋਂ ਵੈਭਵ ਬਜਾਜ ਨੇ ਪਹਿਲਾ ਸਥਾਨ, ਸੁਖਵੀਰ ਨੇ ਦੂਜਾ ਸਥਾਨ ਅਤੇ ਹਰਕੀਰਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।
ਜੇਤੂ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਣ ਲਈ ਪਹਿਲਾ, ਦੂਜਾ, ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਥੀਆਂ ਨੂੰ ਪਿੰ੍ਰਸੀਪਲ ਸ. ਗੁਰਬਚਨ ਸਿੰਘ ਗਰੇਵਾਲ ਵਲੋਂ ਸਰਟੀਫ਼ਿਕੇਟ ਅਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ।