ਪਟਨਾ- ਗੁਜਰਾਤ ਦੇ ਮੁੱਖਮੰਤਰੀ ਅਤੇ ਭਾਜਪਾ ਵੱਲੋਂ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਨਰੇਂਦਰ ਮੋਦੀ ਸਬੰਧੀ ਦਿੱਤੇ ਗਏ ਵਿਵਾਦਗ੍ਰਸਤ ਬਿਆਨ ਤੇ ਅਭਿਨੇਤਾ ਅਤੇ ਭਾਜਪਾ ਸਾਂਸਦ ਸ਼ਤਰੂਘਨ ਸਿਨਹਾ ਪੂਰੀ ਤਰ੍ਹਾਂ ਕਾਇਮ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਸੱਚ ਬੋਲਦਾ ਹਾਂ ਅਤੇ ਸੱਚ ਕਹਿਣਾ ਜੇ ਬਗਾਵਤ ਹੈ, ਤਾਂ ਸਮਝੋ ਮੈਂ ਵੀ ਬਾਗੀ ਹਾਂ। ਸ਼ਤਰੂਘਨ ਸਿਨਹਾ ਨੇ ਮੋਦੀ ਨੂੰ ਦਿੱਲੀ ਦੂਰ ਹੋਣ ਦੀ ਗੱਲ ਕਹੀ ਸੀ। ਸਿਨਹਾ ਜਿਆਦਾਤਰ ਅਡਵਾਨੀ ਦੀ ਤਾਰੀਫ਼ ਕਰਦੇ ਹਨ।
ਸ਼ਤਰੂਘਨ ਸਿਨਹਾ ਬੁੱਧਵਾਰ ਨੂੰ ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਨਾਲ ਵੀ ਮੀਟਿੰਗ ਕਰ ਚੁੱਕੇ ਹਨ। ਨਤੀਸ਼ ਨੇ ਵੀ ਸ਼ਤਰੂਘਨ ਦੀ ਬਹੁਤ ਤਾਰੀਫ਼ ਕੀਤੀ ਹੈ। ਬੀਜੇਪੀ ਵਿੱਚ ਸ਼ਤਰੂਘਨ ਦੇ ਇਸ ਵਤੀਰੇ ਤੇ ਕਾਫ਼ੀ ਹੰਗਾਮਾ ਮੱਚਿਆ ਹੋਇਆ ਹੈ। ਸਿਨਹਾ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਦੇ ਅਜਿਹੇ ਵਰਤਾਓ ਤੇ ਪਾਰਟੀ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸੱਚ ਤੇ ਕਾਇਮ ਹਨ। ਜੇ ਇਹ ਬਗਾਵਤ ਹੈ ਤਾਂ ਉਹ ਵੀ ਬਾਗੀ ਹਨ।
ਸ਼ਤਰੂਘਨ ਨੇ ਮੋਦੀ ਵੱਲੋਂ ਪ੍ਰਧਾਨਮੰਤਰੀ ਪਦ ਦੀ ਉਮੀਦਵਾਰੀ ਬਾਰੇ ਕਿਹਾ ਸੀ ਕਿ ਬੁਲ੍ਹਾਂ ਅਤੇ ਅਤੇ ਕੱਪ ਦੇ ਵਿੱਚਕਾਰ ਖਾਸੀ ਦੂਰੀ ਹੈ।ਉਨ੍ਹਾਂ ਨੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਸੱਭ ਤੋਂ ਬੇਹਤਰ ਉਮੀਦਵਾਰ ਦੱਸਿਆ। ਸੁਸ਼ਮਾ ਸਵਰਾਜ, ਯਸ਼ਵੰਤ ਸਿਨਹਾ ਅਤੇ ਅਰੁਣ ਜੇਟਲੀ ਵੀ ਪੀਐਮ ਦੀ ਸ਼ਰੇਣੀ ਵਿੱਚ ਖੜ੍ਹੇ ਹਨ।