ਚੰਡੀਗੜ੍ਹ – ਕਬੱਡੀ (ਸਰਕਲ ਸਟਾਈਲ ) ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਫੈਡਰੇਸ਼ਨ ਦੇ ਜਨਰਲ ਸਕੱਤਰ ਸ: ਯੁਗਰਾਜ ਸਿੰਘ ਨਾਲ ਸਲਾਹ ਮਸ਼ਵਰੇ ਉਪਰੰਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਫੈਡਰੇਸ਼ਨ ਦੀ ਜਥੇਬੰਦਕ ਬਾਡੀ ਦਾ ਐਲਾਨ ਕੀਤਾ ਹੈ । ਇਸ ਪਲੇਠੀ ਸੂਚੀ ਵਿੱਚ 5 ਮੀਤ ਪ੍ਰਧਾਨ, 2 ਜੁਆਈਟ ਸੈਕਟਰੀ ਇੱਕ ਖ਼ਜ਼ਾਨਚੀ, ਇੱਕ ਦਫ਼ਤਰ ਕਮ ਪਰੈਸ ਸਕੱਤਰ, ਇੱਕ ਕਾਨੂੰਨੀ ਸਲਾਹਕਾਰ, 8 ਐਗਜ਼ੈਕਟਿਵ ਮੈਂਬਰ, 14 ਸਪੈਸ਼ਲ ਇੰਨਵਾਇਟੀ ਤੋਂ ਇਲਾਵਾ 4 ਪ੍ਰਦੇਸ਼ ਇਕਾਈਆਂ ਦੇ ਪ੍ਰਧਾਨ ਅਤੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਹਨ।
ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਸਰਕਲ ਸਟਾਈਲ ਕਬੱਡੀ ਜਿਸ ਨੂੰ ਪੰਜਾਬ ਸਟਾਈਲ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਨੂੰ ਸਿਆਸੀ ਪ੍ਰਭਾਵ ਤੋਂ ਮੁਕਤ ਕਰਦਿਆਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਪੰਜਾਬੀਆਂ ਦੀ ਇਸ ਮਾਂ ਖੇਡ ਨੂੰ ਹਰਮਨ ਪਿਆਰੀ ਬਣਾਉਣ ਲਈ ਫੈਡਰੇਸ਼ਨ ਜ਼ੋਰਦਾਰ ਹੰਭਲਾ ਮਾਰੇਗੀ।
ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਸਰਕਲ ਸਟਾਈਲ ਕਬੱਡੀ ਭਾਰਤ ਦੀ ਸਭ ਤੋਂ ਪੁਰਾਤਨ ਖੇਡਾਂ ਵਿੱਚੋਂ ਇੱਕ ਹੋਣ ਕਾਰਨ ਦੇਸ਼ ਦੇ ਵੱਖ ਵੱਖ ਰਾਜਾਂ ਅਤੇ ਖਿੱਤਿਆਂ ਦੇ ਲੋਕਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸਭ ਤੋ ਵਧੀਆ ਸਾਧਨ ਹੈ। ਉਹਨਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਦੀ ਰਵਾਇਤੀ ਤੇ ਸਭਿਆਚਾਰਕ ਖੇਡ ਵਜੋਂ ਅੱਜ ਸਰਕਲ ਸਟਾਈਲ ਕਬੱਡੀ ਦਾ ਵਿਸ਼ਵ ਪੱਧਰ ’ਤੇ ਤੇਜੀ ਨਾਲ ਮਕਬੂਲ ਹੋਣਾ ਪੰਜਾਬੀਆਂ ਲਈ ਸ਼ੁੱਭ ਸੰਕੇਤ ਹੈ। ਇਸ ਨਾਲ ਪੰਜਾਬੀਆਂ ਨੂੰ ਵਿਸ਼ੇਸ਼ ਪਛਾਣ ਮਿਲ ਰਹੀ ਹੈ ।
ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਉਹ ਕਬੱਡੀ ਨੂੰ ਮਹਿਜ਼ 10-12 ਦਿਨ ਦੀ ਖੇਡ ਨਾ ਬਣਾ ਕੇ ਇਸ ਦਾ ਘੇਰਾ ਹੋਰ ਵਿਸ਼ਾਲ ਤੇ ਵਿਕਸਤ ਕਰਦਿਆਂ ਕੌਮੀ ਅਤੇ ਏਸ਼ੀਆਈ ਖੇਡਾਂ ਵਿੱਚ ਸ਼ਮੂਲੀਅਤ ਕਰਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕਬੱਡੀ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਇਸ ਵਿੱਚ ਤਕਨੀਕੀ ਸੁਧਾਰ ਲਿਆਉਣ ਲਈ ਕਬੱਡੀ ਮਾਹਿਰਾਂ ਅਤੇ ਪਰਵਾਸੀ ਖੇਡ ਪ੍ਰੇਮੀਆਂ ਤੋਂ ਸਹਿਯੋਗ ਲਿਆ ਜਾਵੇਗਾ।
ਅੱਜ ਜਾਰੀ ਸੂਚੀ ਰਾਹੀ ਮੀਤ ਪ੍ਰਧਾਨਾਂ ਵਿੱਚ ਸ: ਜਸਬੀਰ ਸਿੰਘ ਗਿੱਲ ਡਿੰਪਾ, ਸ: ਪਰਮਜੀਤ ਸਿੰਘ ਰੰਧਾਵਾ, ਸ: ਤੇਜ ਪ੍ਰਤਾਪ ਸਿੰਘ ਬਾਠ, ਸ: ਕੰਵਲਜੀਤ ਸਿੰਘ ਲਾਲੀ , ਸ: ਹਰਿੰਦਰਪਾਲ ਸਿੰਘ ਹੈਰੀ ਮਾਨ , ਖ਼ਜ਼ਾਨਚੀ ਰਾਜਨ ਬੇਦੀ ਅਤੇ ਦਫ਼ਤਰ ਤੇ ਪੈ¤੍ਰਸ ਸਕੱਤਰ ਪ੍ਰੋ: ਸਰਚਾਂਦ ਸਿੰਘ ਤੋਂ ਇਲਾਵਾ ਐਡਵੋਕੇਟ ਇੰਦਰਪਾਲ ਸਿੰਘ ਨੂੰ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ। ਜੁਆਇੰਟ ਸਕੱਤਰਾਂ ਵਿੱਚ ਡਾ: ਰਾਜ ਚੱਬੇਵਾਲ ਅਤੇ ਚਰਨਜੀਤ ਸਿੰਘ ਚੰਨੀ ਜਲੰਧਰ ਸ਼ਾਮਿਲ ਹਨ। ਸ੍ਰੀ ਰਵਿੰਦਰ ਸ਼ਰਮਾ , ਡਾ: ਐੱਸ ਐੱਸ ਨਿੱਝਰ, ਸ: ਸਵਰਨ ਸਿੰਘ ਬਲ, ਸ: ਕਵਲਜੀਤ ਸਿੰਘ ਜੀਤਾ, ਸ੍ਰੀ ਪਰਾਕੁਲ ਵਸ਼ਿਸ਼ਟ ਚੰਡੀਗੜ, ਸ੍ਰੀ ਵਿਸ਼ਵਾਜੀਤ ਮੁਹੰਤੀ ਉੜੀਸਾ, ਸ੍ਰੀ ਹੇਮੰਤ ਕੁਮਾਰ ਮਹਾਰਾਸ਼ਟਰ ਅਤੇ ਸ੍ਰੀ ਆਈਠਾ ਬਾਲਾ ਬਾਬੂ ਆਂਦਰਾ ਪ੍ਰਦੇਸ਼ ਐਗਜ਼ੈਕਟਿਵ ਮੈਂਬਰ ਲਏ ਗਏ ਹਨ। ਸਪੈਸ਼ਲ ਇੰਨਵਾਟੀਆਂ ਵਿੱਚ ਸ: ਰਾਣਾ ਹਰਕੀਰਤ ਸਿੰਘ ਢਿੱਲੋਂ ਯੂ ਕੇ, ਦਲਜੀਤ ਸਿੰਘ ਸਹੋਤਾ ਯੂ ਕੇ, ਜਗਦੇਵ ਸਿੰਘ ਬਾਜਵਾ ਯੂਐਸਏ, ਸਤਨਾਮ ਸਿੰਘ ਸੰਧੂ ਪਹਿਲਵਾਨ ਯੂਐਏ, ਬਾਂਬੀ ਔਜਲਾ ਯੂਐਸਏ, ਡਾ: ਬੀ ਐੱਸ ਰਿਆੜ ਕੈਨੇਡਾ, ਕਰਮਜੀਤ ਸਿੰਘ ਢਿੱਲੋਂ ਇਟਲੀ, ਸੁਰਿੰਦਰ ਸਿੰਘ ਰਾਣਾ ਹਾਲੈਂਡ, ਮਨਜੀਤ ਸਿੰਘ ਜਰਮਨੀ, ਸੁਖਵੀਰ ਸਿੰਘ ਸਿੱਧੂ ਜਰਮਨੀ , ਕੁਲਦੀਪ ਸਿੰਘ ਗਿੱਲ ਜਰਮਨੀ ਅਤੇ ਹਰਬਿੰਦਰ ਸਿੰਘ ਸਵਿਟਜਰ ਲੈਡ, ਜਗੀਰ ਸਿੰਘ ਪੱਡਾ ਦੁਬਈ, ਅਤੇ ਅਮਰਜੀਤ ਸਿੰਘ ਬੱਲਾ ਯੂ ਕੇ ਸ਼ਾਮਿਲ ਹਨ।
ਪ੍ਰਦੇਸ਼ ਇਕਾਈਆਂ ਵਿੱਚ ਸ: ਅਨੂਪ ਸਿੰਘ ਭੁੱਲਰ ਨੂੰ ਪੰਜਾਬ ਸਰਕਲ ਕਬੱਡੀ ਐਸੋਸੀਏਸ਼ਨ ਦਾ ਪ੍ਰਧਾਨ, ਸ੍ਰੀ ਰਾਮ ਪ੍ਰਤਾਪ ਸ਼ਰਮਾ ਜਨਰਲ ਸੈਕਟਰੀ, ਮੀਤ ਪ੍ਰਧਾਨਾਂ ਵਿੱਚ ਸ: ਹਰਿੰਦਰ ਸਿੰਘ ਸੰਧਾਵਾਲੀਆ ਟੀਟਾ, ਅਮਰੀਕ ਸਿੰਘ ਲਾਲੀ, ਜਗਦੀਸ਼ ਬਿਸ਼ਨੋਈ, ਉੱਜਲ ਦੀਦਾਰ ਸਿੰਘ ਔਲਖ ਤੋਂ ਇਲਾਵਾ ਨਰਿੰਦਰ ਸਿੰਘ ਵਾਲੀਆ ਨੂੰ ਸੰਯੁਕਤ ਸਕੱਤਰ ਲਿਆ ਗਿਆ।
ਪ੍ਰਦੇਸ਼ ਇਕਾਈ ਚੰਡੀਗੜ੍ਹ ਯੂ ਟੀ ਲਈ ਸ: ਬਲਵਿੰਦਰ ਸਿੰਘ ਚੀਮਾ ਪ੍ਰਧਾਨ, ਗੁਰਤੇਜ ਸਿੰਘ ਪੰਨੂ ਜਨਰਲ ਸਕੱਤਰ ਅਤੇ ਜਗਦੀਪ ਸਿੰਘ ਜਗੀ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ। ਹਰਿਆਣਾ ਪ੍ਰਦੇਸ਼ ਇਕਾਈ ਲਈ ਸ: ਰਵਿੰਦਰ ਸਿੰਘ ਰਾਜਾ ਢਿੱਲੋਂ ਪ੍ਰਧਾਨ, ਹਿਮਾਚਲ ਇਕਾਈ ਲਈ ਸ੍ਰੀ ਅਜੈ ਮਹਾਜਨ ਵਿਧਾਇਕ ਨੂਰਪੁਰ ਪ੍ਰਧਾਨ ਬਣਾਏ ਗਏ ਹਨ।
ਪੰਜਾਬ ਦੀਆਂ ਜ਼ਿਲ੍ਹਾ ਇਕਾਈਆਂ ਲਈ ਸ੍ਰੀ ਰਜਿੰਦਰ ਦੀਪਾ ਨੂੰ ਜ਼ਿਲ੍ਹਾ ਸੰਗਰੂਰ, ਸ੍ਰੀ ਗੁਰਮਿੰਦਰ ਸਿੰਘ ਰਟੌਲ ਨੂੰ ਜ਼ਿਲ੍ਹਾ ਤਰਨ ਤਾਰਨ, ਸ: ਰਵਿੰਦਰ ਸਿੰਘ ਰਵੀ ਗਰੇਵਾਲ ਨੂੰ ਜ਼ਿਲ੍ਹਾ ਮੋਗਾ ਅਤੇ ਜਰਨੈਲ ਸਿੰਘ ਮੈਰੀਪੁਰ ਜ਼ਿਲ੍ਹਾ ਕਪੂਰਥਲਾ ਲਈ ਪ੍ਰਧਾਨ ਨਿਯੁਕਤ ਕੀਤੇ ਗਏ ਹਨ।
ਫ਼ਤਿਹ ਬਾਜਵਾ ਨੇ ਦੱਸਿਆ ਕਿ ਫੈਡਰੇਸ਼ਨ ਦੇਸ਼ ’ਚ ਨੌਜਵਾਨ ਖਿਡਾਰੀਆਂ ’ਚ ਕਬੱਡੀ ਸਿੱਖਣ ਦੀ ਰੁਚੀ ਵਧਾਉਣ ਅਤੇ ਇਸ ਖੇਡ ਦੀ ਰੌਸ਼ਨ ਭਵਿੱਖ ਲਈ ਉਪਰਾਲੇ ਤਹਿਤ ਟੂਰਨਾਮੈਂਟ ਕਰਾਉਣ ਤੋਂ ਇਲਾਵਾ ਟਰੇਨਿੰਗ ਅਤੇ ਕੋਚਿੰਗ ਦਾ ਵੀ ਖਾਸ ਪ੍ਰਬੰਧ ਕਰੇਗੀ । ਉਹਨਾਂ ਦੱਸਿਆ ਕਿ ਫੈਡਰੇਸ਼ਨ ਜਲਦੀ ਹੀ ਆਪਣੀਆਂ ਖੇਡ ਇਕਾਈਆਂ ਦਾ ਪਸਾਰ ਤੇ ਵਿਸਥਾਰ ਕਰਨ ਜਾ ਰਹੀ ਹੈ ਜਿਸ ਤਹਿਤ ਦੇਸ਼ ਦੇ ਹਰੇਕ ਸੂਬੇ ਵਿੱਚ ਇਕਾਈਆਂ ਸਥਾਪਿਤ ਕਰਦਿਆਂ ਉਨ੍ਹਾਂ ਨੂੰ ਹਰ ਜ਼ਿਲ੍ਹਾ ਅਤੇ ਬਲਾਕ ਤਕ ਨੂੰ ਜੋੜ ਕੇ ਕਬੱਡੀ ਟੂਰਨਾਮੈਂਟ ਕਰਾਏ ਜਾਣਗੇ। ਉਹਨਾਂ ਕਿਹਾ ਕਿ ਫੈਡਰੇਸ਼ਨ ਕਬੱਡੀ ਵਿੱਚ ਚੰਗਾ ਪ੍ਰਦਰਸ਼ਨ ਦਿਖਾਉਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਦੀ ਰਹੇਗੀ।