ਤਿਰਪੋਲੀ- ਲੀਬੀਆ ਦੇ ਬੇਨਗਾਜ਼ੀ ਸ਼ਹਿਰ ਦੀ ਇੱਕ ਜੇਲ੍ਹ ਵਿੱਚੋਂ 1200 ਖਤਰਨਾਕ ਕੈਦੀ ਫਰਾਰ ਹੋ ਗਏ ਹਨ। ਕੈਦੀਆਂ ਵਿੱਚ ਆਪਸੀ ਸੰਘਰਸ਼ ਤੋਂ ਬਾਅਦ ਉਹ ਜੇਲ੍ਹ ਨੂੰ ਅੱਗ ਲਗਾ ਕੇ ਭੱਜ ਗਏ।
ਸਥਨਕ ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਜੇਲ੍ਹ ਤੇ ਹਮਲਾ ਕੀਤਾ, ਜਿਸ ਦੇ ਫਲਸਰੂਪ ਕੈਦੀ ਦੌੜ ਗਏ।ਇਨ੍ਹਾਂ ਵਿੱਚ ਕੁਝ ਸਾਬਕਾ ਡਿਕਟੇਟਰ ਗਦਾਫੀ ਦੇ ਸਮਰਥੱਕ ਵੀ ਸ਼ਾਮਿਲ ਹਨ। ਫਰਾਰ ਕੈਦੀਆਂ ਵਿੱਚੋਂ ਕੁਝ ਗੰਭੀਰ ਅਪਰਾਧਿਕ ਮਾਮਲਿਆਂ ਵਿੱਚ ਦੋਸ਼ੀ ਹਨ।ਕੁਝ ਕੈਦੀਆਂ ਨੂੰ ਬਾਅਦ ਵਿੱਚ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ, ਇਨ੍ਹਾਂ ਵਿੱਚ ਕੁਝ ਵਿਦੇਸ਼ੀ ਮੂਲ ਦੇ ਵੀ ਸਨ। ਆਪਸੀ ਲੜਾਂਈ ਦੌਰਾਨ 3 ਕੈਦੀ ਜਖਮੀ ਵੀ ਹੋਏ ਹਨ। ਸ਼ਹਿਰ ਨਾਲ ਲਗਦੀ ਸੀਮਾ ਨੂੰ ਸੀਲ ਕਰ ਦਿੱਤਾ ਗਿਆ ਹੈ ਤਾਂ ਜੋ ਭੱਜੇ ਹੋਏ ਕੈਦੀਆਂ ਨੂੰ ਦੁਬਾਰਾ ਪਕੜਿਆ ਜਾ ਸਕੇ।