ਨਵੀਂ ਦਿੱਲੀ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਦੇ ਮਾਨਤਾ ਪ੍ਰਾਪਤ ਪਬਲਿਕ ਸਕੂਲਾਂ ਵਿਚ ਪੜ੍ਹ ਰਹੇ ਸਿੱਖ ਬੱਚਿਆਂ ਨੂੰ ਸਰਕਾਰ ਦੀ ਭਲਾਈ ਸਕੀਮਾ ਦਾ ਫਾਇਦਾ ਪਹੁਚਾਉਂਣ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ੁਰੂ ਕੀਤੇ ਗਏ “ਮਾਇਨੋਰਟੀ ਅਵੇਅਰਨੈਸ ਸਕੀਮ ਸੈਕਸ਼ਨ” ਦੇ ਵਲੋਂ ਇਕ ਮੀਟਿੰਗ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਨੋਡਲ ਅਫਸਰਾਂ ਨੂੰ ਸਿਖਲਾਈ ਦੇਣ ਲਈ ਕੀਤੀ ਗਈ। ਜਿਸ ਵਿਚ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਨੇ ਸਾਰੇ ਨੋਡਲ ਅਫਸਰਾਂ ਨੂੰ ਬੱਚਿਆਂ ਵਲੋਂ ਭਰੇ ਜਾਣ ਵਾਲੇ ਫੀਸ ਵਾਪਸੀ ਦੇ ਫਾਰਮਾ ਨੂੰ ਸੁੱਚਜੇ ਢੰਗ ਨਾਲ ਭਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਤੁਹਾਡੀ ਇਕ ਗਲਤੀ ਕਰਕੇ ਕਿਸੇ ਲੋੜਵੰਦ ਪਰਿਵਾਰ ਦੇ ਬੱਚੇ ਨੂੰ ਫੀਸ ਕਰਕੇ ਸਿੱਖਿਆਂ ਤੋਂ ਵਾਂਝਾ ਰਹਿਣਾ ਪੈ ਸਕਦਾ ਹੈ। ਇਸ ਲਈ ਆਪਣੀ ਡਿਉਟੀ ਨੂੰ ਪੁਰੀ ਤਨਦੇਹੀ ਨਾਲ ਨਿਭਾਓ ਤੇ ਇਸ ਮਸਲੇ ਤੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਪਹਿਲੇ ਹੀ ਸੈਲ ਨੂੰ ਸਖਤ ਨਿਰਦੇਸ਼ ਦਿੱਤੇ ਜਾ ਚੁਕੇ ਹਨ, ਕੋਈ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਤੇ ਸੈਲ ਦੇ ਕਨਵੀਨਰ ਹਰਜਿੰਦਰ ਸਿੰਘ, ਕਮੇਟੀ ਦੇ ਚੀਫ ਕੋਰਡੀਨੇਟਰ ਇੰਦਰਮੋਹਨ ਸਿੰਘ, ਦਿੱਲੀ ਕਮੇਟੀ ਮੈਂਬਰ ਗੁਰਬਚਨ ਸਿੰਘ ਚੀਮਾ, ਅਤੇ ਸੈਲ ਦੇ ਮੈਂਬਰ ਪ੍ਰਿਤਪਾਲ ਸਿੰਘ ਕਪੂਰ ਤੇ ਚਰਨਜੀਤ ਸਿੰਘ (ਬੜੂ ਸਾਹਿਬ) ਮੌਜੂਦ ਸਨ।
ਸਰਕਾਰੀ ਸਕੀਮਾ ਦਾ ਫਾਇਦਾ ਬੱਚਿਆ ਤਕ ਪਹੁਚਾਉਂਣ ਲਈ ਸਕੂਲਾਂ ਦੇ ਨੋਡਲ ਅਫਸਰਾਂ ਨੂੰ ਸਖਤ ਹਿਦਾਇਤਾਂ
This entry was posted in ਭਾਰਤ.